07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਆਸ਼ਾ ਵਰਕਰਾਂ ਨੂੰ ਜਨਨੀ ਤੇ ਐਨ.ਸੀ.ਡੀ. ਪੋਰਟਲ ਸੰਬੰਧੀ ਟ੍ਰੇਨਿੰਗ ਦਿੱਤੀ

ਤਲਵੰਡੀ ਚੌਧਰੀਆਂ, 6 ਅਕਤੂਬਰ (ਪਰਸਨ ਲਾਲ ਭੋਲਾ)-ਕਮਿਊਨਿਟੀ ਹੈਲਥ ਸੈਂਟਰ ਸੈਕਟਰ (ਸੈਕਟਰ) ਟਿੱਬਾ ਜ਼ਿਲ੍ਹਾ ਕਪੂਰਥਲਾ ਵਿਖੇ ਆਸ਼ਾ ਵਰਕਰਾਂ ਲਈ ਜਨਨੀ ਅਤੇ ਐਨ. ਸੀ.

Ad Position 21
No active advertisement
ਅਜੀਤ ਡੈਸਕ 07-10-2026
ਤਲਵੰਡੀ ਚੌਧਰੀਆਂ, 6 ਅਕਤੂਬਰ (ਪਰਸਨ ਲਾਲ ਭੋਲਾ)-ਕਮਿਊਨਿਟੀ ਹੈਲਥ ਸੈਂਟਰ ਸੈਕਟਰ (ਸੈਕਟਰ) ਟਿੱਬਾ ਜ਼ਿਲ੍ਹਾ ਕਪੂਰਥਲਾ ਵਿਖੇ ਆਸ਼ਾ ਵਰਕਰਾਂ ਲਈ ਜਨਨੀ ਅਤੇ ਐਨ.ਸੀ.ਡੀ. ਪੋਰਟਲ ਦੀ ਓਰੀਐਂਟੇਸ਼ਨ ਟਰੇਨਿੰਗ ਕਰਵਾਈ ਗਈ | ਇਹ ਟਰੇਨਿੰਗ ਐਸ.ਐਮ.ਓ. ਟਿੱਬਾ ਦੀ ਦੇਖ-ਰੇਖ ਹੇਠ, ਡੀ.ਐਮ.ਈ.ਓ. ਸ਼੍ਰੀ ਰਾਮ ਸਿੰਘ, ਜ਼ਿਲ੍ਹਾ ਕਪੂਰਥਲਾ ਵੱਲੋਂ ਦਿੱਤੀ ਗਈ | ਟਰੇਨਿੰਗ ਦੌਰਾਨ ਆਸ਼ਾ ਵਰਕਰਾਂ ਨੂੰ ਜਨਨੀ ਤੇ ਐਨ.ਸੀ.ਡੀ. ਪੋਰਟਲ ਨੂੰ ਚਲਾਉਣ, ਡਾਟਾ ਐਂਟਰੀ ਕਰਨ ਅਤੇ ਪੋਰਟਲ ‘ਤੇ ਲੋੜੀਂਦੀ ਜਾਣਕਾਰੀ ਅੱਪਡੇਟ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪੋਰਟਲ ਦੀ ਵਰਤੋਂ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਟਰੇਨਿੰਗ ਵਿਚ ਬੀ.ਐਸ.ਏ. ਸ਼੍ਰੀ ਵਿਸ਼ਾਲ ਰਾਜ, ਬੀ.ਈ.ਈ. ਸ਼੍ਰੀ ਸਜਵਿੰਦਰ ਸਿੰਘ ਅਤੇ ਕੰਪਿਊਟਰ ਆਪਰੇਟਰ ਸ਼੍ਰੀ ਵਿਨੈ ਹਾਜ਼ਰ ਰਹੇ | ਟਰੇਨਿੰਗ ਦਾ ਮੁੱਖ ਉਦੇਸ਼ ਆਸ਼ਾ ਵਰਕਰਾਂ ਨੂੰ ਡਿਜੀਟਲ ਪੋਰਟਲਾਂ ਦੀ ਸਹੀ ਅਤੇ ਪ੍ਰਭਾਵਸ਼ਾਲੀ ਵਰਤੋਂ ਲਈ ਤਕਨੀਕੀ ਤੌਰ ‘ ਤੇ ਸਮਰੱਥ ਬਣਾਉਣਾ ਸੀ, ਤਾਂ ਜੋ ਸਿਹਤ ਸੇਵਾਵਾਂ ਨਾਲ ਸਬੰਧਿਤ ਡਾਟਾ ਦੀ ਐਂਟਰੀ ਅਤੇ ਰਿਕਾਰਡ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਝਟਕਈਆਂ ਚੌਕ ਤੋਂ ਮੁਹੱਲਾ ਅਰੋੜਾ ਰਸਤਾ ਸੜਕ ਦਾ ਨਿਰਮਾਣ ਕਾਰਜ ਕਰਵਾਇਆ ਸ਼ੁਰੂ ਅਗਲੀ ਖ਼ਬਰ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਵਲੋਂ ਪਿੰਡ ਵਾਟਾਂਵਾਲੀ ਕਲਾਂ ਵਿਖੇ ਬੂਟੇ ਲਗਾਏ
Ad Position 24