ਨੈਸ਼ਨਲ ਸਵੈ-ਇੱਛਿਤ ਖ਼ੂਨਦਾਨ ਦਿਵਸ ਮੌਕੇ ਬਲੱਡ ਬੈਂਕ
’ਚ ਲੱਗਿਆ ਖ਼ੂਨਦਾਨ ਕੈਂਪ ਫਗਵਾੜਾ, 4 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ, ਚੰਡੀਗੜ੍ਹ ਅਤੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਨੈਸ਼ਨਲ ਸਵੈ-ਇੱਛਿਤ ਖ਼ੂਨਦਾਨ ਦਿਵਸ ਮੌਕੇ ਬਲੱਡ ਬੈਂਕ, ਗੁਰੂ ਹਰਗੋਬਿੰਦ ਨਗਰ, ਫਗਵਾੜਾ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਨਾਇਬ ਤਹਿਸੀਲਦਾਰ ਫਗਵਾੜਾ ਦਮਨਵੀਰ ਸਿੰਘ ਵੱਲੋਂ ਕੀਤਾ ਗਿਆ | ਇਸ ਮੌਕੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ | ਇਸ ਦੌਰਾਨ ਰਾਜਦੀਪ ਕੌਰ ਨੇ ਵੀ ਆਪਣਾ ਖ਼ੂਨਦਾਨ ਕਰਕੇ ਹੋਰਨਾਂ ਨੂੰ ਇਸ ਮਹਾਨ ਕਾਰਜ ਲਈ ਪ੍ਰੇਰਿਤ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਰਾਜਦੀਪ ਕੌਰ ਸਾਲ ਵਿਚ ਤਿੰਨ ਵਾਰ ਬਲੱਡ ਬੈਂਕ ਵਿਖੇ ਖ਼ੁਦ ਖ਼ੂਨਦਾਨ ਕਰਦੇ ਹਨ ਅਤੇ ਇਸ ਦੇ ਨਾਲ-ਨਾਲ ਹੋਰਨਾਂ ਲੋਕਾਂ ਨੂੰ ਵੀ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹਨ | ਕੈਂਪ ਦੌਰਾਨ ਖ਼ੂਨਦਾਨ ਕਰਨ ਵਾਲਿਆਂ ਵਿਚ ਵਿਪਨ ਕੁਮਾਰ, ਰਾਜ ਕੁਮਾਰ, ਗਗਨ ਨਈਅਰ, ਰਣਵੀਰ ਸਿੰਘ, ਜਸਪ੍ਰੀਤ ਸਿੰਘ, ਨੀਰਜ ਮਲਹੋਤਰਾ ਆਦਿ ਸ਼ਾਮਲ ਸਨ | ਕੈਂਪ ਨੂੰ ਸਫਲ ਬਣਾਉਣ ਵਿਚ ਬਲੱਡ ਬੈਂਕ ਦੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਹਰਬੰਸ ਲਾਲ, ਜਸਕਰਨ ਬੇਦੀ, ਮਨੋਜ ਮਿੱਡਾ, ਈਸ਼ਾਨ ਕੁਮਾਰ, ਬਨੂ ਸਿੰਘ, ਅਸ਼ਵਨੀ ਗੁਪਤਾ, ਗਗਨ ਨਈਅਰ, ਕਿ੍ਸ਼ਨ ਕੁਮਾਰ, ਮੋਹਨ ਲਾਲ ਤਨੇਜਾ ਅਤੇ ਸੰਤੋਖ ਸਿੰਘ ਹਾਜ਼ਰ ਸਨ |