ਫੂਡ ਸੇਫ਼ਟੀ ਵਿੰਗ ਵਲੋਂ ਢਿਲਵਾਂ ਤੇ ਮਿਆਣੀ ਬਾਕਰਪੁਰ ’ਚ ਕਰਿਆਨੇ ਦੀਆਂ ਦੁਕਾਨਾਂ ਦੀ ਜਾਂਚ ਮਸਾਲਿਆਂ ਦੇ 5 ਤੇ ਦੁੱਧ ਦਾ ਇਕ ਸੈਂਪਲ ਭਰਿਆ
ਕਪੂਰਥਲਾ/ਢਿਲਵਾਂ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ, ਪੱਤਰ ਪ੍ਰੇਰਕ)-ਜ਼ਿਲ੍ਹੇ ਵਿਚ ਖਾਣ ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਵਿੰਗ ਵੱਲੋਂ ਸਹਾਇਕ ਫੂਡ ਕਮਿਸ਼ਨਰ ਹਰਜੋਤਪਾਲ ਸਿੰਘ ਤੇ ਫੂਡ ਸੇਫ਼ਟੀ ਅਫ਼ਸਰ ਮਹਿਕ ਸੈਣੀ ਦੀ ਅਗਵਾਈ ਵਿਚ ਇਕ ਟੀਮ ਨੇ ਢਿਲਵਾਂ , ਮਿਆਣੀ, ਬਾਕਰਪੁਰ ਵਿਚ ਕਰਿਆਨੇ ਦੀਆਂ ਦੁਕਾਨਾਂ ਦੀ ਜਾਂਚ ਕੀਤੀ | ਉਨ੍ਹਾਂ ਮਸਾਲਿਆਂ ਦੇ 5 ਸੈਂਪਲ ਲਏ, ਜਿਨ੍ਹਾਂ ਵਿਚ ਹਲਦੀ, ਲਾਲ ਮਿਰਚ, ਜੀਰਾ, ਗਰਮ ਮਸਾਲਾ ਸ਼ਾਮਲ ਹਨ | ਇਨ੍ਹਾਂ ਸੈਂਪਲਾਂ ਨੂੰ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਇਨ੍ਹਾਂ ਦੀ ਗੁਣਵੱਤਾ ਤੇ ਨਿਰਧਾਰਿਤ ਫੂਡ ਸੇਫ਼ਟੀ ਮਾਪਦੰਡਾਂ ਦੀ ਪਾਲਣਾ ਦੀ ਪੁਸ਼ਟੀ ਕੀਤੀ ਜਾ ਸਕੇ | ਟੀਮ ਵੱਲੋਂ ਦੁੱਧ ਦਾ ਇਕ ਸੈਂਪਲ ਲੈ ਕੇ ਵੀ ਜਾਂਚ ਲਈ ਭੇਜਿਆ ਗਿਆ | ਟੀਮ ਨੇ ਫੂਡ ਬਿਜ਼ਨਸ ਅਦਾਰਿਆਂ ਵਿਚ ਸਫ਼ਾਈ, ਖਾਣ ਪੀਣ ਵਾਲੀਆਂ ਵਸਤੂਆਂ ਦੀ ਸਟੋਰੇਜ, ਕੱਚੇ ਮਾਲ ਦੀ ਗੁਣਵੱਤਾ, ਪੈਕਿੰਗ, ਲੇਬਿਲੰਗ, ਮਿਆਦ ਪੁੱਗਣ ਦੀ ਤਾਰੀਕ ਅਤੇ ਹੋਰ ਸੇਫ਼ਟੀ ਮਾਪਦੰਡਾਂ ਦੀ ਪਾਲਣਾ ਬਾਰੇ ਵੀ ਜਾਣਕਾਰੀ ਦਿੱਤੀ | ਹਰਜੋਤਪਾਲ ਸਿੰਘ ਨੇ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਫੂਡ ਸੇਫ਼ਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਭਰੋਸੇਯੋਗ ਸਰੋਤਾਂ ਤੋਂ ਹੀ ਕੱਚਾ ਮਾਲ ਖ਼ਰੀਦਣ ਅਤੇ ਸਾਰੀ ਖ਼ਰੀਦ ਦੇ ਉਚਿੱਤ ਬਿੱਲ ਤੇ ਰਿਕਾਰਡ ਸੰਭਾਲ ਕੇ ਰੱਖਣ | ਉਨ੍ਹਾਂ ਕੱਚੀਆਂ ਤੇ ਤਿਆਰ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਢੁਕਵੀਂ ਸਟੋਰੇਜ ਵੀ ਯਕੀਨੀ ਬਣਾਉਣਦੀ ਹਦਾਇਤ ਕੀਤੀ | ਉਨ੍ਹਾਂ ਕਾਰੋਬਾਰੀਆਂ ਨੂੰ ਕਿਹਾ ਕਿ ਉਹ ਲੋੜ ਮੁਤਾਬਿਕ ਐਫ. ਐਸ.