30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਦੀਆਂ ਪੁਰਾਣਾ ਰਸਤਾ ਬੰਦ ਕਰਨ ਦੇ ਰੋਸ ਵਜੋਂ ਨਵੀਂ ਬਣ ਰਹੀ ਕਟੜਾ ਹਾਈਵੇ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਲਾਇਆ ਜਾਮ ਹੋ ਰਹੀਆਂ ਲੁੱਟਾਂ ਖੋਹਾਂ ਕਾਰਨ ਕਿਸਾਨਾਂ ’ਚ ਦਹਿਸ਼ਤ

ਤਲਵੰਡੀ ਚੌਧਰੀਆਂ, 29 ਸਤੰਬਰ (ਪਰਸਨ ਲਾਲ ਭੋਲਾ)-ਬਣ ਰਹੀ ਕਟੜਾ ਹਾਈਵੇ ਰੋਡ ਵਲੋਂ ਕਿਸਾਨਾਂ ਦਾ ਖੇਤਾਂ ਨੂੰ ਜਾਂਦਾ ਪੁਰਾਣਾ ਰਸਤਾ ਬੰਦ ਕਰਨ ਕਾਰਨ ਅੱਜ ਤਲਵੰਡੀ ਚੌਧਰੀਆਂ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਦੋ ਘੰਟੇ ਦਾ ਜਾਮ ਲਾਇਆ ਗਿਆ | ਜਦੋਂ ਕਿਸਾਨਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਫੌਜਾ ਸਿੰਘ, ਮੰਗਲ ਸਿੰਘ, ਮਨਜੀਤ ਸਿੰਘ ਲਾਲੀ, ਹਰਜੀਤ ਸਿੰਘ ਸਵਾਮੀ, ਬਲਦੇਵ ਸਿੰਘ ਕੋਠੇ, ਦਲਜੀਤ ਸਿੰਘ ਲਾਲੀ, ਮੁਖਤਾਰ ਸਿੰਘ ਵੜੈਚ, ਸੂਰਜ ਸਿੰਘ ਮੰਡ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਾਡੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ ਇਹ 44 ਫੁੱਟ ਦਾ ਰਸਤਾ 1947 ਦੀ ਵੰਡ ਤੋਂ ਪਹਿਲਾਂ ਮੁਗਲ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੇ ਸਮੇਂ ਦਿੱਲੀ ਤੋਂ ਲਾਹੌਰ ਨੂੰ ਮਿਲਾਉਂਦਾ ਸੀ, ਜੋ ਅੱਜ ਤੱਕ ਚੱਲਦਾ ਆ ਰਿਹਾ ਹੈ, ਪਰ ਹਾਈਵੇ ਰੋਡ ਨੂੰ ਬਣਾਉਣ ਵਾਲਿਆਂ ਨੇ ਇਹ ਰਸਤਾ ਬੰਦ ਕਰਕੇ ਇਸ ਤੋਂ ਅੱਗੇ 200-300 ਮੀਟਰ ’ਤੇ ਕਥਿਤ ਤੌਰ ’ਤੇ ਕਿਸੇ ਲਾਲਚੀਆਂ ਦੀ ਮਿਲੀ ਭੁਗਤ ਨਾਲ ਇਕ ਪਾਣੀ ਲੰਘਣ ਵਾਲੀ ਪੁਲੀ ਬਣਾ ਦਿੱਤੀ ਹੈ ਤੇ ਜਿਸ ਨੂੰ ਰਸਤੇ ਨਾਲ ਜੋੜ ਦਿੱਤਾ ਹੈ | ਜਦੋਂ ਮੀਂਹ ਪੈ ਜਾਂਦਾ ਹੈ ਤਾਂ ਇਸ ਪੁਲੀ ਵਿਚ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਪਰ ਕੁਝ ਸਮੇਂ ਤੋਂ ਇਸ ਪੁਲੀ ਦੇ ਹਨੇਰੇ ਦਾ ਫ਼ਾਇਦਾ ਉਠਾ ਕੇ ਮਾੜੇ ਅਨਸਰ ਲੁੱਟਾਂ-ਖੋਹਾਂ ਅਤੇ ਮੋਟਰਸਾਈਕਲ ਆਦਿ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਰਕੇ ਕਿਸਾਨਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ | ਕਿਸਾਨਾਂ ਨੇ ਦੱਸਿਆ ਕਿ ਕਿਸੇ ਸਮੇਂ ਵੀ ਕੋਈ ਅਣਸੁਖਾਂਵੀ ਘਟਨਾ ਵਾਪਰ ਸਕਦੀ ਹੈ, ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈ | ਜਦੋਂ ਇਸ ਸਬੰਧੀ ਟਿੱਪਰਾਂ ਦੇ ਠੇਕੇਦਾਰ ਨੂੰ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਮੈਂ ਸਵੇਰੇ 10 ਵਜੇ ਕੰਪਨੀ ਦੇ ਮਾਲਕਾਂ ਨਾਲ ਗੱਲ ਕਰਵਾ ਦੇਵਾਂਗਾ ਜਿਸ ਦੇ ਭਰੋਸਾ ਦੇਣ ਤੇ ਕਿਸਾਨਾਂ ਨੇ ਜਾਮ ਚੱਕ ਦਿੱਤਾ | ਇਸ ਮੌਕੇ ਸਰਬਜੀਤ ਸਿੰਘ ਬਾਵਾ ਟੈਂਟ ਹਾਊਸ, ਹਰਭਜਨ ਸਿੰਘ, ਸਤਨਾਮ ਸਿੰਘ, ਸਰਦਾਰ ਜਗਜੀਤ ਸਿੰਘ ਕੋਠੇ, ਚਰਨ ਸਿੰਘ ਬਿਜਲੀ ਵਾਲਾ, ਸੁਰਜੀਤ ਸਿੰਘ, ਸੁਖਦੇਵ ਸਿੰਘ, ਰਾਜਵੀਰ ਸਿੰਘ, ਪਰਮਜੀਤ ਸਿੰਘ ਮੰਡ, ਬਲਵਿੰਦਰ ਸਿੰਘ ਮੰਡ, ਲਵਪ੍ਰੀਤ ਸਿੰਘ, ਬਗੀਚਾ ਸਿੰਘ, ਪਰੀਤਾ ਸਿੰਘ, ਚਮਨ ਸਿੰਘ, ਗੋਪਾਲ ਸਿੰਘ, ਜੀਤ ਸਿੰਘ, ਮਲਕੀਤ ਸਿੰਘ ਸੁਆਮੀ, ਲਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਬਾਬਾ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ |

Ad Position 21
No active advertisement
ਅਜੀਤ ਡੈਸਕ 30-09-2026

Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਦੇ ਕੰਮ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨੇਪਰੇ ਚੜ੍ਹਾਇਆ ਜਾਵੇ-ਅਕਾਸ਼ ਬਾਂਸਲ ਮਰਦਮਸ਼ੁਮਾਰੀ ਦ... ਅਗਲੀ ਖ਼ਬਰ ਨੌਜਵਾਨ ਦੀ ਵੇਈ ’ਚ ਲਾਸ਼ ਮਿਲਣ ਦੇ ਮਾਮਲੇ ਸੰਬੰਧੀ ਚਾਰ ਵਿਰੁੱਧ ਕਤਲ ਦਾ ਕੇਸ ਦਰਜ ਥਾਣਾ ਸਦਰ ਦੀ ਪੁਲਿਸ ਨੇ ਇਕ ਵਿਅਕਤੀ...
Ad Position 24