ਨਡਾਲਾ ਵਿਖੇ ਨਸ਼ਿਆਂ ਵਿਰੁੱਧ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਦਾ ਐਸ.ਐਸ.ਪੀ. ਗੌਰਵ ਤੂਰਾ ਵਲੋਂ ਜਾਇਜ਼ਾ
ਨਡਾਲਾ, 26 ਸਤੰਬਰ (ਰਘਬਿੰਦਰ ਸਿੰਘ)-ਭਲਕੇ 28 ਸਤੰਬਰ ਨੂੰ ਨਡਾਲਾ ਵਿਖੇ ਪਹੁੰਚ ਰਹੀ ਭਾਜਪਾ ਦੀ ਨਸ਼ਿਆਂ ਵਿਰੁੱਧ ਯਾਤਰਾ ਦੇ ਸਵਾਗਤ ਸਮਾਗਮ ਦੀਆਂ ਤਿਆਰੀਆਂ ਦਾ ਅੱਜ ਐਸ. ਐਸ.
ਨਡਾਲਾ, 26 ਸਤੰਬਰ (ਰਘਬਿੰਦਰ ਸਿੰਘ)-ਭਲਕੇ 28 ਸਤੰਬਰ ਨੂੰ ਨਡਾਲਾ ਵਿਖੇ ਪਹੁੰਚ ਰਹੀ ਭਾਜਪਾ ਦੀ ਨਸ਼ਿਆਂ ਵਿਰੁੱਧ ਯਾਤਰਾ ਦੇ ਸਵਾਗਤ ਸਮਾਗਮ ਦੀਆਂ ਤਿਆਰੀਆਂ ਦਾ ਅੱਜ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਵਲੋਂ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਸੁਰੱਖਿਆ ਪ੍ਰਬੰਧਾਂ ਅਤੇ ਸਮਾਗਮ ਵਾਲੀ ਥਾਂ ’ਤੇ ਕੀਤੇ ਜਾ ਰਹੇ ਪ੍ਰਬੰਧਾਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ | ਗੌਰਵ ਤੂਰਾ ਨੇ ਸਬੰਧਿਤ ਅਧਿਕਾਰੀਆਂ ਨੂੰ ਸਮਾਗਮ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਅਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ| ਇਸ ਮੌਕੇ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਦੱਸਿਆ ਕਿ ਭਾਜਪਾ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਇਹ ਯਾਤਰਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚੋਂ ਹੁੰਦੀ ਹੋਈ ਵਾਇਆ ਢਿਲਵਾਂ 28 ਸਤੰਬਰ ਨੂੰ ਦੁਪਹਿਰ 1 ਵਜੇ ਨਡਾਲਾ ਪਹੁੰਚੇਗੀ | ਉਨ੍ਹਾਂ ਦੱਸਿਆ ਕਿ ਯਾਤਰਾ ਦਾ ਸੁਭਾਨਪੁਰ ਰੋਡ ਸਥਿਤ ਗੁਰਾਇਆ ਜਿੰਮ ਨੇੜੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਐਸ.ਪੀ.ਡੀ. ਹਰਵਿੰਦਰ ਸਿੰਘ, ਡੀ.ਐਸ.ਪੀ. ਭੁਲੱਥ ਸੁਖਪਾਲ ਸਿੰਘ ਰੰਧਾਵਾ, ਥਾਣਾ ਮੁਖੀ ਸੁਭਾਨਪੁਰ ਅਮਨਦੀਪ ਨਾਹਰ, ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ, ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ, ਸੁਖਮਨ ਬੀਰ ਸਿੰਘ ਘੱਗ ਸੰਤੋਖ ਸਿੰਘ ਹੰਭੋਵਾਲ ਸਤਬੀਰ ਸਿੰਘ ਸੱਤੀ ਅਤੇ ਹੋਰ ਹਾਜ਼ਰ ਸਨ |