23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਾਜਾਇਜ਼ ਪਿਸਤੌਲ, 2 ਜ਼ਿੰਦਾ ਕਾਰਤੂਸ ਤੇ 200 ਨਸ਼ੀਲੀਆਂ ਗੋਲੀਆਂ ਸਮੇਤ 4 ਕਾਬੂ

ਫਿਲੌਰ, 22 ਸਤੰਬਰ (ਸਤਿੰਦਰ ਸ਼ਰਮਾ)-ਥਾਣਾ ਫਿਲੌਰ ਦੀ ਪੁਲਿਸ ਨੇ 4 ਵਿਅਕਤੀਆਂ ਨੂੰ 32 ਬੋਰ ਦੇ ਇਕ ਨਾਜਾਇਜ਼ ਪਿਸਤੌਲ ਸਮੇਤ ਮੈਗਜ਼ੀਨ, 2 ਜ਼ਿੰਦਾ ਕਾਰਤੂਸ ਅਤੇ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਡੀ.

Ad Position 21
No active advertisement
ਨਾਜਾਇਜ਼ ਪਿਸਤੌਲ, 2 ਜ਼ਿੰਦਾ ਕਾਰਤੂਸ ਤੇ 200 ਨਸ਼ੀਲੀਆਂ ਗੋਲੀਆਂ ਸਮੇਤ 4 ਕਾਬੂ 23-09-2026
ਫਿਲੌਰ, 22 ਸਤੰਬਰ (ਸਤਿੰਦਰ ਸ਼ਰਮਾ)-ਥਾਣਾ ਫਿਲੌਰ ਦੀ ਪੁਲਿਸ ਨੇ 4 ਵਿਅਕਤੀਆਂ ਨੂੰ 32 ਬੋਰ ਦੇ ਇਕ ਨਾਜਾਇਜ਼ ਪਿਸਤੌਲ ਸਮੇਤ ਮੈਗਜ਼ੀਨ, 2 ਜ਼ਿੰਦਾ ਕਾਰਤੂਸ ਅਤੇ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਡੀ.ਐਸ.ਪੀ. ਫਿਲੌਰ ਭਰਤ ਮਸੀਹ ਅਤੇ ਐਸ.ਐਚ.ਓ. ਫਿਲੌਰ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਪਾਰਸ ਪੁੱਤਰ ਮਨੀ ਲਾਲ ਵਾਸੀ ਫਿਲੌਰ, ਕਿਸ਼ੂ ਉਰਫ ਗੁਰੀ ਮੱਟੂ ਪੁੱਤਰ ਰਿਸ਼ੂ ਕੁਮਾਰ ਵਾਸੀ ਲੁਧਿਆਣਾ, ਯੁਗਰਾਜ ਸਿੰਘ ਉਰਫ ਯੁਵੀ ਪੁੱਤਰ ਸੰਦੀਪ ਸਿੰਘ ਵਾਸੀ ਫਿਲੌਰ ਅਤੇ ਸੰਦੀਪ ਸਿੰਘ ਪੁੱਤਰ ਕਰਨ ਸਿੰਘ ਵਾਸੀ ਫਿਲੌਰ ਵਜੋਂ ਹੋਈ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲੌਰ ਪੁਲਿਸ ਨੇ 21 ਸਤੰਬਰ ਨੂੰ ਮੁਕੱਦਮਾ ਨੰਬਰ 302 ਤਹਿਤ ਧਾਰਾ 25/54/59 ਆਰਮਜ਼ ਐਕਟ ਅਤੇ ਧਾਰਾ 22 ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਰਾਮਦਗੀ ਸੰਬੰਧੀ ਮਾਮਲੇ ਦੀ ਬਰੀਕੀ ਨਾਲ ਜਾਂਚ ਜਾਰੀ ਹੈ ਅਤੇ ਕਾਬੂ ਕੀਤੇ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਬਰਾਮਦ ਨਜਾਇਜ਼ ਹਥਿਆਰ ਰੱਖਣ ਦਾ ਕੀ ਕਾਰਨ ਹੈ ਅਤੇ ਨਸ਼ੀਲੀਆਂ ਗੋਲੀਆਂ ਕਿੱਥੋਂ ਲਿਆਂਦੀਆਂ ਗਈਆਂ ਸਨ ਅਤੇ ਇਸ ਮਾਮਲੇ ਵਿਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਤਾਂ ਨਹੀਂ ਹੈ, ਜੇ ਹੈ ਤਾਂ ਉਸ ਨੂੰ ਵੀ ਗਿ੍ਰਫ਼ਤਾਰ ਕਰਕੇ ਹੋਰ ਤਹਿਕੀਕਾਤ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗੰਨੇ ਦੇ 28 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਲਈ ਕਿਸਾਨਾਂ ਨੇ ਡਾ. ਚੱਬੇਵਾਲ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਬੋਧਿਕ ਸੰਪਦਾ ਅਧਿਕਾਰਾਂ ਸੰਬੰਧੀ ਕਰਵਾਇਆ ਗਿਆ ਜਾਗਰੂਕਤਾ ਲੈਕਚਰ ਡੀਨ ਰਿਸਰਚ ਡਾ. ਨਵਲੀਨ...
Ad Position 24