ਸਾਮਾਨ ਚੋਰੀ ਕਰਕੇ ਲੈ ਜਾਣ ਸੰਬੰਧੀ ਕੇਸ ਦਰਜ
ਫਗਵਾੜਾ, 23 ਸਤੰਬਰ (ਚਾਨਾ)-ਇਕ ਵਿਅਕਤੀ ਦੇ ਕਮਰੇ ‘ਚੋਂ ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ ‘ਚ ਸਤਨਾਮਪੁਰਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਉੱਜਵਲ ਕੁਮਾਰ ਤਿਵਾਰੀ ਪੁੱਤਰ ਰਾਜੇਸ਼ ਕੁਮਾਰ ਵਾਸੀ ਪਿੰਡ ਅਛੋਲਾ ਹਾਲ ਵਾਸੀ ਅੰਬੈਸੀ ਅਪਾਰਟਮੈਂਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ 21 ਸਤੰਬਰ ਨੂੰ ਉਹ ਆਪਣੇ ਦੋਸਤਾਂ ਪ੍ਰਤਿਯੂਸ਼ ਮਿਸ਼ਰਾ ਦੇ ਨਾਲ ਸੁੱਤਾ ਪਿਆ ਸੀ ਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੇ ਕਮਰੇ ‘ਚੋਂ ਦੋ ਮੋਬਾਈਲ ਫ਼ੋਨ ਤੇ ਉਸ ਦਾ ਲੈਪਟਾਪ ਚੋਰੀ ਸੀ ਤੇ ਉਸ ਦਾ ਦੋਸਤ ਪ੍ਰਤਿਯੂਸ਼ ਮਿਸ਼ਰਾ ਦਾ ਵੀ ਸਾਮਾਨ ਚੋਰੀ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ | ਜਿਸ ਸਬੰਧ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਅਜੀਤ ਡੈਸਕ
24-09-2026