ਪਰਲ ਕੰਪਨੀ ਦੇ ਨਿਵੇਸ਼ਕਾਂ ਦੇ ਮਸਲਿਆਂ ਦੇ ਹੱਲ ਲਈ ਨਡਾਲਾ ਵਿਖੇ ਮੀਟਿੰਗ 27 ਨੂੰ ਲੁਧਿਆਣਾ ਵਿਖੇ ਹੋਣ ਵਾਲੇ ਮਹਾਂ ਇਕੱਠ ਵਿਚ ਨਿਵੇਸ਼ਕਾਂ ਨੂੰ ਪਹੁੰਚਣ ਦੀ ਅਪੀਲ
ਨਡਾਲਾ, 13 ਸਤੰਬਰ (ਰਘਬਿੰਦਰ ਸਿੰਘ)-ਇਨਸਾਫ਼ ਦੀ ਆਵਾਜ਼ ਜਥੇਬੰਦੀ ਵਲੋਂ ਪਰਲ ਕੰਪਨੀ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਦੇ ਪੈਸਿਆਂ ਦੀ ਵਾਪਸੀ ਸਬੰਧੀ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਇੱਕ ਅਹਿਮ ਮੀਟਿੰਗ ਜਥੇਬੰਦੀ ਦੇ ਕੌਮੀ ਪ੍ਰਧਾਨ ਮਹਿੰਦਰ ਪਾਲ ਸਿੰਘ ਦਾਣਾਗੜ ਦੀ ਅਗਵਾਈ ਹੇਠ ਹੋਈ | ਇਸ ਮੌਕੇ ਮਹਿੰਦਰ ਪਾਲ ਸਿੰਘ ਦਾਣਾਗੜ ਨੇ ਕਿਹਾ ਕਿ ਪਰਲ ਕੰਪਨੀ ਵਿਚ ਦੇਸ਼ ਭਰ ਦੇ ਵੱਡੀ ਗਿਣਤੀ ਨਿਵੇਸ਼ਕਾਂ ਦਾ ਪੈਸਾ ਫਸਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਕੁੱਲ ਕਰੀਬ 5 ਕਰੋੜ 85 ਲੱਖ ਨਿਵੇਸ਼ਕਾਂ ਦਾ ਪੈਸਾ ਕੰਪਨੀ ਵਿਚ ਲੱਗਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਕੁੱਝ ਨਿਵੇਸ਼ਕਾਂ ਨੂੰ ਪੈਸਾ ਵਾਪਸ ਮਿਲਿਆ ਹੈ, ਪਰ ਅਜੇ ਵੀ ਵੱਡੀ ਗਿਣਤੀ ਵਿਚ ਲੋਕ ਆਪਣੇ ਪੈਸਿਆਂ ਦੀ ਉਡੀਕ ਕਰ ਰਹੇ ਹਨ |ਉਨ੍ਹਾਂ ਕਿਹਾ ਕਿ ਬਕਾਇਆ ਰਕਮ ਦੀ ਵਾਪਸੀ ਅਤੇ ਨਿਵੇਸ਼ਕਾਂ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ 27 ਸਤੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਦਾਣਾ ਮੰਡੀ, ਜਲੰਧਰ ਬਾਈਪਾਸ ਨੇੜੇ, ਲੁਧਿਆਣਾ ਵਿਖੇ ਵਿਸ਼ਾਲ ਮਹਾ ਇਕੱਠ ਕੀਤਾ ਜਾ ਰਿਹਾ ਹੈ | ਉਨ੍ਹਾਂ ਸਮੂਹ ਨਿਵੇਸ਼ਕਾਂ ਨੂੰ ਇਸ ਮਹਾ ਇਕੱਠ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਇਨਸਾਫ਼ ਦੀ ਆਵਾਜ਼ ਜ ਥੇਬੰਦੀ ਦੇ ਦੁਆਬਾ ਇੰਚਾਰਜ ਗੁਰਦੀਪ ਸਿੰਘ ਝਿੱਕਾ , ਮਾਲਵਾ ਜ਼ੋਨ ਤੋਂ ਜੱਗਾ ਸਿੰਘ ਸਿੱਧੂ, ਦਲਬੀਰ ਸਿੰਘ ਜੰਮੂ, ਸੁਰਜੀਤ ਸਿੰਘ ਵਾਲੀਆ, ਸੁਲੱਖਣ ਸਿੰਘ, ਜਸਵੰਤ ਸਿੰਘ ਖ਼ਾਲਸਾ, ਨਿਸ਼ਾਨ ਸਿੰਘ, ਗੁਰਚਰਨ ਸਿੰਘ ਡੋਗਰਾਂਵਾਲ, ਬਲਬੀਰ ਸਿੰਘ ਨਡਾਲਾ, ਜਸਵੰਤ ਸਿੰਘ ਨਿੱਕੀ ਮਿਆਣੀ, ਫੁੰਮਣ ਸਿੰਘ, ਲਖਬੀਰ ਸਿੰਘ, ਮੁਖ਼ਤਿਆਰ ਸਿੰਘ ਮੰਡ, ਕਮਲ ਪੰਡਿਤ, ਨਿਰਮਲ ਸਿੰਘ, ਸੁਰਜੀਤ ਸਿੰਘ, ਕਰਤਾਰ ਸਿੰਘ, ਜਰਨੈਲ ਸਿੰਘ, ਜਗਤਾਰ ਸਿੰਘ, ਤਰਸੇਮ ਸਿੰਘ, ਗੁਰਮੇਜ ਕੌਰ, ਬਲਵਿੰਦਰ ਕੌਰ, ਸਤਵੰਤ ਕੌਰ, ਸੁਖਬੀਰ ਕੌਰ, ਕੁਲਵੰਤ ਕੌਰ, ਜਸਵੀਰ ਕੌਰ ਅਤੇ ਸਰਬਜੀਤ ਕੌਰ ਸਮੇਤ ਹੋਰ ਮੈਂਬਰ ਹਾਜ਼ਰ ਸਨ |