ਰਾਣੀਪੁਰ ਵਿਖੇ ਧੰਨ-ਧੰਨ ਗੁੱਗਾ ਜਾਹਰ ਪੀਰ ਦਾ
13ਵਾਂ ਵਿਸ਼ਾਲ ਭੰਡਾਰਾ ਅਤੇ ਮੇਲਾ ਸ਼ਰਧਾ ਨਾਲ ਸੰਪੰਨ ਪੰਜਾਬ ਪ੍ਰਸਿੱਧ ਨਾਮਵਰ ਕੱਵਾਲਾਂ ਅਤੇ ਨਕਾਲਾ ਨੇ ਹਾਜ਼ਰੀ ਭਰੀ
ਫਗਵਾੜਾ, 13 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਨਜ਼ਦੀਕੀ ਪਿੰਡ ਰਾਣੀਪੁਰ ਦੇ ਵਿਚ ਸਥਿਤ ਧੰਨ-ਧੰਨ ਗੁੱਗਾ ਜਾਹਰ ਪੀਰ ਜੀ ਅਤੇ ਧੰਨ ਧੰਨ ਬਾਬਾ ਇੱਛਿਆਧਾਰੀ ਜੀ ਦੇ ਸਥਾਨ ਤੇ 13ਵਾਂ ਵਿਸ਼ਾਲ ਭੰਡਾਰਾ ਅਤੇ ਮੇਲਾ ‘ਸੇਵਾ ਸੁਸਾਇਟੀ ਧੰਨ-ਧੰਨ ਗੁੱਗਾ ਜਾਹਰ ਵੀਰ ਜੀ, ਸਮੂਹ ਨਗਰ ਨਿਵਾਸੀ, ਨਗਰ ਪੰਚਾਇਤ ਰਾਣੀਪੁਰ ਅਤੇ ਐਨ. ਆਰ.
ਫਗਵਾੜਾ, 13 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਨਜ਼ਦੀਕੀ ਪਿੰਡ ਰਾਣੀਪੁਰ ਦੇ ਵਿਚ ਸਥਿਤ ਧੰਨ-ਧੰਨ ਗੁੱਗਾ ਜਾਹਰ ਪੀਰ ਜੀ ਅਤੇ ਧੰਨ ਧੰਨ ਬਾਬਾ ਇੱਛਿਆਧਾਰੀ ਜੀ ਦੇ ਸਥਾਨ ਤੇ 13ਵਾਂ ਵਿਸ਼ਾਲ ਭੰਡਾਰਾ ਅਤੇ ਮੇਲਾ ‘ਸੇਵਾ ਸੁਸਾਇਟੀ ਧੰਨ-ਧੰਨ ਗੁੱਗਾ ਜਾਹਰ ਵੀਰ ਜੀ, ਸਮੂਹ ਨਗਰ ਨਿਵਾਸੀ, ਨਗਰ ਪੰਚਾਇਤ ਰਾਣੀਪੁਰ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮੁੱਖ ਸੇਵਾਦਾਰ ਹਰਮੇਸ਼ ਲਾਲ ਮੇਸ਼ੀ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਨਾਲ ਮਨਾਇਆ ਨਾਲ ਮਨਾਇਆ ਗਿਆ | ਸਵੇਰੇ 10 ਵਜੇ ਬਾਬਾ ਜੀ ਦੇ ਦਰਬਾਰ ਤੇ ਨਿਸ਼ਾਨ ਸਾਹਿਬ ਜੀ ਦੀ ਰਸਮ ਕੀਤੀ ਗਈ | ਉਪਰੰਤ ਖੁੱਲੇ ਪੰਡਾਲ ਦੇ ਵਿਚ ਨਕਾਲ ਪਾਰਟੀ ਤੋਂ ਇਲਾਵਾ ਹੋਰ ਨਾਮਵਰ ਕਲਾਕਾਰਾ ਅਤੇ ਕੱਵਾਲਾਂ ਨੇ ਗੀਤਾਂ ਰਾਹੀਂ ਆਪਣੀ ਗਾਇਕੀ ਦਾ ਲੋਹਾ ਮਨਵਾਇਆ| ਇਸ ਮੌਕੇ ਆਈਆਂ ਸ਼ਖ਼ਸੀਅਤਾਂ ਨੂੰ ਸੇਵਾਦਾਰ ਹਰਮੇਸ਼ ਲਾਲ ਮੇਸ਼ੀ ਅਤੇ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ| ਇਸ ਵਿਸ਼ਾਲ ਭੰਡਾਰੇ ਦੇ ਵਿਚ ਸੰਤ ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਅੰਤ ਵਿਚ ਮੁੱਖ ਸੇਵਾਦਾਰ ਹਰਮੇਸ਼ ਲਾਲ ਮੇਸ਼ੀ ਵੱਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਡਾ: ਸੋਮ ਨਾਥ ਨੇ ਅਦਾ ਕੀਤੀ | ਇਸ ਮੌਕੇ ’ਤੇ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਮਨਮੋਹਨ ਸਿੰਘ, ਨੰਬਰਦਾਰ ਰਾਜਵੀਰ ਸਿੰਘ ਜਗਪਾਲ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |