14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਲੋਹੇ ਦਾ ਦਰਵਾਜ਼ਾ ਚੋਰੀ ਕਰਨ ਵਾਲੇ ਦੋ ਨੌਜਵਾਨ ਕਾਬੂ, ਮੁਕੱਦਮਾ ਦਰਜ

ਭੁਲੱਥ, 13 ਸਤੰਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਥਾਣਾ ਭੁਲੱਥ ਪੁਲਿਸ ਵੱਲੋਂ ਇੱਕ ਘਰ ਵਿਚ ਵੜ ਕੇ ਲੋਹੇ ਦਾ ਦਰਵਾਜ਼ਾ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ | ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬਜਾਜ ਦੇ ਵਸਨੀਕ ਨਰਿੰਦਰ ਕੌਰ ਪਤਨੀ ਮਹਿੰਦਰ ਸਿੰਘ ਨੇ ਥਾਣਾ ਭੁਲੱਥ ਵਿਖੇ ਲਿਖਤੀ ਇਤਲਾਹ ਦਿੰਦਿਆਂ ਦੱਸਿਆ, ਕਿ ਕੁੱਝ ਦਿਨ ਪਹਿਲਾਂ ਉਸਦੀ ਆਪਣੇ ਨਾਲ ਅਣਬਣ ਹੋ ਗਈ ਸੀ, ਤੇ ਉਹ ਆਪਣੇ ਪਿੰਡ ਬਗਰੋਈ ਜ਼ਿਲ੍ਹਾ ਹੁਸ਼ਿਆਰਪੁਰ ਆਪਣੇ ਮਾਤਾ ਪਿਤਾ ਪਾਸ ਚਲੀ ਗਈ ਸੀ | ਤੇ ਉਸਦਾ ਪਤੀ ਆਪਣੀ ਭੈਣ ਕੋਲ ਰਹਿ ਰਿਹਾ ਹੈ, ਘਰ ਨੂੰ ਤਾਲਾ ਲਗਾ ਦਿੱਤਾ ਸੀ, ਕੁੱਝ ਦਿਨ ਪਹਿਲਾਂ ਵੀ ਸਾਨੂੰ ਪਤਾ ਲੱਗਾ ਸੀ ਕਿ ਸਾਡੇ ਮਕਾਨ ਵਿਚੋਂ ਸਮਾਨ ਚੋਰੀ ਹੋ ਰਿਹਾ ਹੈ, ਜਿਸ ਕਰਕੇ ਮੈਂ ਦੋ ਦਿਨ ਪਹਿਲਾਂ ਘਰ ਦਾ ਸਮਾਨ ਚੁੱਕ ਕੇ ਆਪਣੇ ਪੇਕੇ ਘਰ ਲੈ ਗਈ ਸੀ, ਤੇ ਇੱਕ ਵੱਡੀ ਫ਼ਰਿਜ ਇਕ ਅਲਮਾਰੀ ਤੇ ਇੱਕ ਦੀਵਾਨ ਸਿੰਗਲ ਬੈੱਡ ਘਰ ਵਿਚ ਪਿਆ ਸੀ | ਅੱਜ ਜਦੋਂ ਮੈਂ ਆਪਣੇ ਪੇਕੇ ਘਰ ਸੀ ਤਾਂ ਮੇਰੀ ਭੈਣ ਕੁਲਵੰਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਜੋਗਿੰਦਰ ਨਗਰ ਨੇ ਫ਼ੋਨ ਤੇ ਦੱਸਿਆ ਕਿ ਤੇਰੇ ਘਰ ਦੇ ਬਾਹਰ ਲੋਕ ਇਕੱਠੇ ਹੋਏ ਹਨ ਤਾਂ ਪਤਾ ਲੱਗਾ ਕਿ ਘਰ ਦੇ ਅੰਦਰੋਂ ਕੋਈ ਨਾ ਮਾਲੂਮ ਵਿਅਕਤੀ ਲੋਹੇ ਦੇ ਦਰਵਾਜ਼ੇ ਦਾ ਇੱਕ ਪੱਲਾ ਲਾਹ ਕੇ ਲਈ ਜਾ ਰਹੇ ਸਨ ਤੇ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ | ਜਦੋਂ ਅਸੀਂ ਘਰ ਆ ਕੇ ਦੇਖਿਆ ਤਾਂ ਘਰ ਦੇ ਮਗਰ ਲੱਗੀਆਂ ਬਾਰੀਆਂ ਵੀ ਟੁੱਟੀਆਂ ਹੋਈਆਂ ਸਨ ਤੇ ਅਲਮਾਰੀ ਖੁੱਲੀ ਪਈ ਸੀ ਤੇ ਪੌੜੀਆਂ ਤੇ ਲੱਗੇ ਦਰਵਾਜ਼ੇ ਦਾ ਲੋਹੇ ਦਾ ਇੱਕ ਪੱਲਾ ਗਾਇਬ ਸੀ | ਘਰ ਤੋਂ ਥੋੜੀ ਦੂਰੀ ਤੇ ਲੋਕਾਂ ਵੱਲੋਂ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੋਇਆ ਸੀ | ਇਸ ਮੌਕੇ ਜਦੋਂ ਮੇਰਾ ਪਤੀ ਵੀ ਘਰ ਆ ਗਿਆ ਤਾਂ ਅਸੀਂ ਲੋਕਾਂ ਵੱਲੋਂ ਕਾਬੂ ਕੀਤੇ ਨੌਜਵਾਨਾਂ ਨੂੰ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਨਾਂਅ ਗੁਰਮੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਖੱਸਣ ਜ਼ਿਲ੍ਹਾ ਕਪੂਰਥਲਾ ਤੇ ਦੂਸਰੇ ਨੇ ਆਪਣਾ ਨਾਂਅ ਸੰਨੀ ਪੁੱਤਰ ਬੱਗੂ ਰਾਮ ਵਾਸੀ ਭੁਲੱਥ ਦੱਸਿਆ | ਉਕਤ ਨੌਜਵਾਨਾ ਖ਼ਿਲਾਫ਼ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

Ad Position 22
No active advertisement
ਪਿਛਲੀ ਖ਼ਬਰ ਬਿਹਤਰੀਨ ਸੇਵਾਵਾਂ ਬਦਲੇ ਕਬੱਡੀ ਕੋਚ ਸਤਨਾਮ ਸਿੰਘ ਨਾਮੀ ਸਨਮਾਨਿਤ ਅਗਲੀ ਖ਼ਬਰ ਆਨੰਦ ਪਬਲਿਕ ਸਕੂਲ ਦੀ ਵਾਲੀਬਾਲ ਲੜਕਿਆਂ ਦੀ ਟੀਮ ਨੇ ਬਲਾਕ ਪੱਧਰੀ ਖੇਡਾਂ ਵਿਚ ਸੋਨ ਤਗਮਾ ਜਿੱਤਿਆ
Ad Position 24