14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਆਨੰਦ ਪਬਲਿਕ ਸਕੂਲ ਦੀ ਵਾਲੀਬਾਲ ਲੜਕਿਆਂ ਦੀ ਟੀਮ ਨੇ ਬਲਾਕ ਪੱਧਰੀ ਖੇਡਾਂ ਵਿਚ ਸੋਨ ਤਗਮਾ ਜਿੱਤਿਆ

ਕਪੂਰਥਲਾ, 13 ਸਤੰਬਰ (ਵਿ. ਪ੍ਰ.)

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਕਪੂਰਥਲਾ, 13 ਸਤੰਬਰ (ਵਿ.ਪ੍ਰ.)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਅੰਡਰ 14 ਉਮਰ ਵਰਗ ਦੇ ਲੜਕਿਆਂ ਦੀ ਵਾਲੀਬਾਲ ਦੀ ਟੀਮ ਨੇ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਹੋਏ ਬਲਾਕ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸੋਨ ਤਗਮਾ ਜਿੱਤਣ ਵਾਲੀ ਸਕੂਲ ਦੀ ਟੀਮ ਵਿਚ ਪ੍ਰਣ ਪਵਾਰ, ਗੁਰਸ਼ਾਬਾਦ ਸਿੰਘ, ਪਿ੍ਤਿਸ਼ ਸ਼ੋਰੀ, ਨਵਸਿਮਰਨਜੀਤ ਸਿੰਘ, ਗੁਰਨੂਰ ਸਿੰਘ, ਜੈਸਵਾਰ ਕਲਿਆਣ, ਅੰਸ਼ੂਮਨ ਕਾਲੀਆ ਤੇ ਗੁਰਜੋਤ ਸਿੰਘ ਸ਼ਾਮਲ ਸਨ | ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਸਕੂਲ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ | ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਤੇ ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ, ਪ੍ਰੀਖਿਆ ਇੰਚਾਰਜ ਨਿਰਮਲ ਜੋਤੀ, ਗਤੀਵਿਧੀ ਇੰਚਾਰਜ ਨੇਹਾ ਜੋਸ਼ੀ, ਸ੍ਰੀਮਤੀ ਕਰੁਨਾ ਤੇ ਕੋਆਰਡੀਨੇਟਰ ਲਵਲੀਨ ਕੌਰ ਤੇ ਬਬਿਤਾ ਨੇ ਵਾਲੀਬਾਲ ਦੀ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਨਾਲ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਨ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਹੇ ਦਾ ਦਰਵਾਜ਼ਾ ਚੋਰੀ ਕਰਨ ਵਾਲੇ ਦੋ ਨੌਜਵਾਨ ਕਾਬੂ, ਮੁਕੱਦਮਾ ਦਰਜ ਅਗਲੀ ਖ਼ਬਰ ਬਿਜਲੀ ਦੇ ਲੱਗਦੇ ਲੰਬੇ ਕੱਟਾਂ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ ਸ਼੍ਰੋਮਣੀ ਅਕਾਲੀ ਦਲ 16 ਨੂੰ ਬਿਜਲੀ ਕੱਟਾਂ ਦੇ ਰੋਸ ਵ...
Ad Position 24