ਫਗਵਾੜਾ ’ਚ ਚੋਰਾਂ ਦੇ ਹੌਸਲੇ ਬੁਲੰਦ,
ਆਰੋਗਿਆ ਕੇਂਦਰ ਨੂੰ ਚੌਥੀ ਵਾਰ ਬਣਾਇਆ ਨਿਸ਼ਾਨਾ
ਫਗਵਾੜਾ, 7 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਤਾਜ਼ਾ ਮਾਮਲਾ ਬਾਬਾ ਗਧੀਆ ਪਾਰਕ ਸਥਿਤ ਆਰੋਗਿਆ ਚਿਕਿਤਸਾ ਕੇਂਦਰ ਦਾ ਹੈ, ਜਿੱਥੇ ਚੋਰਾਂ ਨੇ ਚੌਥੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਬੈਟਰੀਆਂ, ਇਨਵਰਟਰ, ਵਾਈ-ਫਾਈ ਮੋਡਮ ਤੇ ਕੈਮਰਾ ਵੀ ਚੋਰੀ ਕਰ ਲਿਆ | ਕੇਂਦਰ ਦੀ ਡਾਕਟਰ ਸਿਮਰਨ ਪੁਰੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਹ ਕਲੀਨਿਕ ਪੁੱਜੇ ਤਾਂ ਮੁੱਖ ਦਰਵਾਜ਼ਾ ਖੁੱਲ੍ਹਾ ਹੋਇਆ ਸੀ | ਅੰਦਰ ਜਾ ਕੇ ਜਾਂਚ ਕਰਨ ’ਤੇ ਬੈਟਰੀਆਂ, ਇਨਵਰਟਰ ਦੀਆਂ ਬੈਟਰੀਆਂ ਤੇ ਵਾਈ-ਫਾਈ ਮੋਡਮ ਗ਼ਾਇਬ ਮਿਲੇ | ਚੋਰ ਉਨ੍ਹਾਂ ਵਲੋਂ ਆਪਣੇ ਨਿੱਜੀ ਖ਼ਰਚੇ ’ਤੇ ਲਗਵਾਇਆ ਸੀ. ਸੀ.
ਫਗਵਾੜਾ, 7 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਤਾਜ਼ਾ ਮਾਮਲਾ ਬਾਬਾ ਗਧੀਆ ਪਾਰਕ ਸਥਿਤ ਆਰੋਗਿਆ ਚਿਕਿਤਸਾ ਕੇਂਦਰ ਦਾ ਹੈ, ਜਿੱਥੇ ਚੋਰਾਂ ਨੇ ਚੌਥੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਬੈਟਰੀਆਂ, ਇਨਵਰਟਰ, ਵਾਈ-ਫਾਈ ਮੋਡਮ ਤੇ ਕੈਮਰਾ ਵੀ ਚੋਰੀ ਕਰ ਲਿਆ | ਕੇਂਦਰ ਦੀ ਡਾਕਟਰ ਸਿਮਰਨ ਪੁਰੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਹ ਕਲੀਨਿਕ ਪੁੱਜੇ ਤਾਂ ਮੁੱਖ ਦਰਵਾਜ਼ਾ ਖੁੱਲ੍ਹਾ ਹੋਇਆ ਸੀ | ਅੰਦਰ ਜਾ ਕੇ ਜਾਂਚ ਕਰਨ ’ਤੇ ਬੈਟਰੀਆਂ, ਇਨਵਰਟਰ ਦੀਆਂ ਬੈਟਰੀਆਂ ਤੇ ਵਾਈ-ਫਾਈ ਮੋਡਮ ਗ਼ਾਇਬ ਮਿਲੇ | ਚੋਰ ਉਨ੍ਹਾਂ ਵਲੋਂ ਆਪਣੇ ਨਿੱਜੀ ਖ਼ਰਚੇ ’ਤੇ ਲਗਵਾਇਆ ਸੀ.ਸੀ.ਟੀ.ਵੀ. ਕੈਮਰਾ ਵੀ ਉਖਾੜ ਕੇ ਲੈ ਗਏ | ਉਨ੍ਹਾਂ ਦੱਸਿਆ ਕਿ ਕੇਂਦਰ ਨੂੰ ਪਹਿਲਾਂ ਵੀ ਤਿੰਨ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ | 30 ਜੁਲਾਈ 2024 ਨੂੰ ਦੋ ਏ.ਸੀ. ਦੀ ਤਾਂਬੇ ਦੀ ਤਾਰ ਚੋਰੀ ਹੋਈ ਸੀ, ਜਦਕਿ 24 ਸਤੰਬਰ 2024 ਨੂੰ ਚੋਰ ਮੁੜ ਆਏ ਤੇ (ਬਾਕੀ ਸਫ਼ਾ 6 ’ਤੇ)