06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਗਵੰਤ ਮਾਨ ਸਰਕਾਰ ਤੋਂ ਕਿਸਾਨ ਡਰਨ ਵਾਲੇ ਨਹੀਂ ਰਜਿੰਦਰ ਚੰਦੀ ਅੱਧੀ ਦਰਜਨ ਪਿੰਡਾਂ ਦੇ ਕਿਸਾਨ ਚੰਦੀ ਨਾਲ ਐਕਸੀਅਨ ਨੂੰ ਮਿਲੇ

ਫਗਵਾੜਾ, 5 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦਾ ਮੁੱਖ ਮੰਤਰੀ ਚੁਟਕਲੇ ਸੁਣਾਕੇ ਸੂਬੇ ਦੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੀ ਬਜਾਇ ਜਿਹੜੇ ਕਿਸਾਨ ਸਰਕਾਰ ਦੇ ਖ਼ਿਲਾਫ਼ ਬੋਲ ਰਹੇ ਹਨ ਬਿਜਲੀ ਬੋਰਡ ਦੇ ਅਧਿਕਾਰੀ ਉਨ੍ਹਾਂ ਕਿਸਾਨਾਂ ਦੀ ਚੈਕਿੰਗ ਕਰਨ ਲਈ ਤੁੜ ਪਏ ਹਨ, ਸ਼ੋ੍ਰਮਣੀ ਅਕਾਲੀ ਦਲ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਵਲੋਂ ਫਗਵਾੜਾ ਹਲਕੇ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨਾਲ ਐਕਸੀਅਨ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਰਜਿੰਦਰ ਸਿੰਘ ਚੰਦੀ ਨੇ ਆਖਿਆ ਭਗਵੰਤ ਮਾਨ ਜੀ ਪੰਜਾਬ ਦੇ ਕਿਸਾਨ ਡਰਨ ਵਾਲੇ ਨਹੀਂ ਹਨ ਤੂੰ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਤਾਂ ਡਰਾ ਸਕਦਾ ਹੈ ਪਰ ਸਧਾਰਨ ਕਿਸਾਨ ਤੇਰੇ ਤੋਂ ਡਰਨ ਵਾਲਾ ਨਹੀਂ ਹੈ ਜਿਹੜਾ ਖ਼ੁਦ ਖੇਤੀ ਕਰਕੇ ਦੇਸ ਦੇ ਲੋਕਾਂ ਦਾ ਢਿੱਡ ਭਰਦਾ ਹੈ | ਰਜਿੰਦਰ ਸਿੰਘ ਚੰਦੀ ਨੇ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਲਗਭਗ ਇੱਕ ਘੰਟਾ ਐਕਸੀਅਨ ਨੂੰ ਮਿਲੇ ਅਤੇ ਦੱਸਿਆ ਕਿ ਹੁਣ ਦੋ ਤਿੰਨ ਘੰਟੇ ਜਿਹੜੀ ਬਿਜਲੀ ਆ ਰਹੀ ਹੈ ਉਸ ਤੇ ਵੀ ਕੱਟ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਕਿਸਾਨਾਂ ਵਲੋਂ ਮਿਹਨਤ ਨਾਲ ਬੀਜੀ ਫ਼ਸਲ ਖ਼ਰਾਬ ਹੋ ਰਹੀ ਹੈ | ਇਸ ਸਬੰਧੀ ਐਕਸੀਅਨ ਨੇ ਪਿੰਡਾਂ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕੁੱਝ ਖ਼ਰਾਬੀ ਆਉਣ ਕਾਰਨ ਬਿਜਲੀ ਦੇ ਕੱਟ ਲੱਗੇ ਹੋਣਗੇ ਪਰ ਹੁਣ ਨਿਰਵਿਘਨ ਬਿਜਲੀ ਕਿਸਾਨਾਂ ਨੂੰ ਮਿਲੇਗੀ | ਇਸ ਮੌਕੇ ਤੇ ਰਜਿੰਦਰ ਸਿੰਘ ਚੰਦੀ ਤੋਂ ਇਲਾਵਾ ਜਸਵੀਰ ਸਿੰਘ ਕਾਲਾ, ਅਵਤਾਰ ਸਿੰਘ ਮੰਗੀ ਜਗਪਾਲ, ਹਰਜੀਤ ਸਿੰਘ, ਚੰਨਣ ਸਿੰਘ, ਸੁਰਿੰਦਰ ਸਿੰਘ, ਕੇਵਲ ਸਿੰਘ, ਜਸਵਿੰਦਰ ਸਿੰਘ, ਨਾਰੰਗ ਸਿੰਘ, ਪਿਆਰਾ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ, ਗੁਰਮੇਲ ਸਿੰਘ, ਸਰਵਣ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |

Ad Position 21
repet_subhas-goyals [Copy P29]
ਡੱਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਦਮੋਦਰੀ ਜੀ ਦੇ ਵਿਆਹ ਪੁਰਬ ਦੇ ਸਮਾਗਮ ਆਰੰਭ 06-09-2026
ਫਗਵਾੜਾ, 5 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦਾ ਮੁੱਖ ਮੰਤਰੀ ਚੁਟਕਲੇ ਸੁਣਾਕੇ ਸੂਬੇ ਦੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੀ ਬਜਾਇ ਜਿਹੜੇ ਕਿਸਾਨ ਸਰਕਾਰ ਦੇ ਖ਼ਿਲਾਫ਼ ਬੋਲ ਰਹੇ ਹਨ ਬਿਜਲੀ ਬੋਰਡ ਦੇ ਅਧਿਕਾਰੀ ਉਨ੍ਹਾਂ ਕਿਸਾਨਾਂ ਦੀ ਚੈਕਿੰਗ ਕਰਨ ਲਈ ਤੁੜ ਪਏ ਹਨ, ਸ਼ੋ੍ਰਮਣੀ ਅਕਾਲੀ ਦਲ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਵਲੋਂ ਫਗਵਾੜਾ ਹਲਕੇ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨਾਲ ਐਕਸੀਅਨ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਰਜਿੰਦਰ ਸਿੰਘ ਚੰਦੀ ਨੇ ਆਖਿਆ ਭਗਵੰਤ ਮਾਨ ਜੀ ਪੰਜਾਬ ਦੇ ਕਿਸਾਨ ਡਰਨ ਵਾਲੇ ਨਹੀਂ ਹਨ ਤੂੰ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਤਾਂ ਡਰਾ ਸਕਦਾ ਹੈ ਪਰ ਸਧਾਰਨ ਕਿਸਾਨ ਤੇਰੇ ਤੋਂ ਡਰਨ ਵਾਲਾ ਨਹੀਂ ਹੈ ਜਿਹੜਾ ਖ਼ੁਦ ਖੇਤੀ ਕਰਕੇ ਦੇਸ ਦੇ ਲੋਕਾਂ ਦਾ ਢਿੱਡ ਭਰਦਾ ਹੈ | ਰਜਿੰਦਰ ਸਿੰਘ ਚੰਦੀ ਨੇ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਲਗਭਗ ਇੱਕ ਘੰਟਾ ਐਕਸੀਅਨ ਨੂੰ ਮਿਲੇ ਅਤੇ ਦੱਸਿਆ ਕਿ ਹੁਣ ਦੋ ਤਿੰਨ ਘੰਟੇ ਜਿਹੜੀ ਬਿਜਲੀ ਆ ਰਹੀ ਹੈ ਉਸ ਤੇ ਵੀ ਕੱਟ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਕਿਸਾਨਾਂ ਵਲੋਂ ਮਿਹਨਤ ਨਾਲ ਬੀਜੀ ਫ਼ਸਲ ਖ਼ਰਾਬ ਹੋ ਰਹੀ ਹੈ | ਇਸ ਸਬੰਧੀ ਐਕਸੀਅਨ ਨੇ ਪਿੰਡਾਂ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕੁੱਝ ਖ਼ਰਾਬੀ ਆਉਣ ਕਾਰਨ ਬਿਜਲੀ ਦੇ ਕੱਟ ਲੱਗੇ ਹੋਣਗੇ ਪਰ ਹੁਣ ਨਿਰਵਿਘਨ ਬਿਜਲੀ ਕਿਸਾਨਾਂ ਨੂੰ ਮਿਲੇਗੀ | ਇਸ ਮੌਕੇ ਤੇ ਰਜਿੰਦਰ ਸਿੰਘ ਚੰਦੀ ਤੋਂ ਇਲਾਵਾ ਜਸਵੀਰ ਸਿੰਘ ਕਾਲਾ, ਅਵਤਾਰ ਸਿੰਘ ਮੰਗੀ ਜਗਪਾਲ, ਹਰਜੀਤ ਸਿੰਘ, ਚੰਨਣ ਸਿੰਘ, ਸੁਰਿੰਦਰ ਸਿੰਘ, ਕੇਵਲ ਸਿੰਘ, ਜਸਵਿੰਦਰ ਸਿੰਘ, ਨਾਰੰਗ ਸਿੰਘ, ਪਿਆਰਾ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ, ਗੁਰਮੇਲ ਸਿੰਘ, ਸਰਵਣ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਟੱਡੀ ਵੀਜ਼ੇ ਸੰਬੰਧੀ ਸਟੱਡੀ ਪਲੈਨਟ ਵਿਖੇ ਵਿਸ਼ੇਸ਼ ਸੈਮੀਨਾਰ 10 ਨੂੰ ਅਗਲੀ ਖ਼ਬਰ ਨਡਾਲਾ ਕਾਲਜ ਵਿਖੇ ਚੌਂਕੀਦਾਰ ਨੂੰ ਬੰਧਕ ਬਣਾ ਕੇ ਹਥਿਆਰਬੰਦ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਕਾਲਜ ਦੇ ਕਮਰਿਆਂ...
Ad Position 24