25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਰੌਣਕਾਂ ਵਧੀਆਂ

ਢਿਲਵਾਂ, 24 ਅਗਸਤ (ਗੋਬਿੰਦ ਸੁਖੀਜਾ)-ਜਿਵੇਂ-ਜਿਵੇਂ ਰੱਖੜੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਬਾਜ਼ਾਰਾਂ ‘ਚ ਰੌਣਕਾਂ ਵਧ ਰਹੀਆਂ ਹਨ | ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦੇ ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ‘ਚ ਕਾਫ਼ੀ ਉਤਸ਼ਾਹ ਹੈ, ਢਿਲਵਾਂ ਦੇ ਬਾਜ਼ਾਰਾਂ ‘ਚ ਰੰਗ-ਬਿਰੰਗੀਆਂ ਰੱਖੜੀਆਂ ਦੇ ਸਟਾਲ ਸਜਣੇ ਸ਼ੁਰੂ ਹੋ ਗਏ ਹਨ | ਭੈਣਾਂ ਆਪਣੇ ਭਰਾਵਾਂ ਲਈ ਵਿਸ਼ੇਸ਼ ਰੱਖੜੀਆਂ ਚੁਣਨ ‘ਚ ਰੁੱਝੀਆਂ ਹੋਈਆਂ ਹਨ | ਇਸ ਵਾਰ ਰਵਾਇਤੀ ਰੱਖੜੀਆਂ ਦੇ ਨਾਲ-ਨਾਲ ਬੱਚਿਆਂ ਲਈ ਥੀਮ ਆਧਾਰਿਤ, ਅਨੁਕੂਲਿਤ ਅਤੇ ਕਾਰਟੂਨ ਰੱਖੜੀਆਂ ਦੀ ਵੀ ਬਹੁਤ ਮੰਗ ਹੈ | ਰੱਖੜੀ ਦੇ ਨਾਲ-ਨਾਲ ਕੱਪੜਾ ਬਾਜ਼ਾਰ ਵੀ ਗਾਹਕਾਂ ਨਾਲ ਭਰਿਆ ਹੋਇਆ ਹੈ | ਇਸ ਦੇ ਨਾਲ ਹੀ ਮਠਿਆਈਆਂ, ਤੋਹਫ਼ੇ ਦੀਆਂ ਚੀਜ਼ਾਂ ਅਤੇ ਸਜਾਵਟੀ ਚੀਜ਼ਾਂ ਦੀਆਂ ਦੁਕਾਨਾਂ ‘ਤੇ ਵੀ ਚੰਗੀ ਭੀੜ ਦੇਖਣ ਨੂੰ ਮਿਲ ਰਹੀ ਹੈ | ਗਾਹਕ ਵੀ ਖ਼ਰੀਦਦਾਰੀ ਦਾ ਆਨੰਦ ਮਾਣ ਰਹੇ ਹਨ | ਬਾਜ਼ਾਰਾਂ ‘ਚ ਹਰ ਰੋਜ਼ ਖ਼ਰੀਦਦਾਰਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਕਾਰਨ ਵਪਾਰੀਆਂ ‘ਚ ਉਤਸ਼ਾਹ ਹੈ |

Ad Position 21
No active advertisement
ਅਜੀਤ ਡੈਸਕ 25-08-2026

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਵਿਖੇ ਜੁਡੀਸ਼ੀਅਲ ਰਿਹਾਇਸ਼ ਸਰਕਾਰੀ ਪ੍ਰੋਜੈਕਟਾਂ ਲਈ ਜ਼ਮੀਨ ਦੀ ਲੋੜ-ਡੀ. ਸੀ ਅਗਲੀ ਖ਼ਬਰ ਆਰ. ਸੀ. ਐਫ. ਇੰਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਮੁਲਾਜ਼ਮਾਂ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਵਿਖਾਵਾ
Ad Position 24