ਨਿਊ ਮਾਡਲ ਟਾਊਨ ’ਚ ਕੂੜੇ ਦਾ ਡੰਪ ਬਣਿਆ ਲੋਕਾਂ ਲਈ ਮੁਸੀਬਤ
ਫਗਵਾੜਾ, 24 ਅਗਸਤ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੀ ਪੋਸ਼ ਕਲੋਨੀ ਨਿਊ ਮਾਡਲ ਟਾਊਨ ਵਿਖੇ ਕੂੜੇ ਦਾ ਡੰਪ ਰਾਹਗੀਰਾਂ ਤੇ ਇਲਾਕਾ ਵਾਸੀਆਂ ਲਈ ਮੁਸੀਬਤ ਬਣਿਆ ਹੋਇਆ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਜਗਾ ‘ਤੇ ਕੂੜਾ ਨਾ ਸੁੱਟਣ ਸਬੰਧੀ ਫਲੈਕਸ ਵੀ ਲਗਾਈ ਗਈ ਹੈ ਪਰ ਬਾਵਜੂਦ ਇਸ ਦੇ ਕੂੜੇ ਦਾ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਕੋਰਟ ਕੰਪਲੈਕਸ ਦੀ ਬੈਕਸਾਈਡ ਵਾਲੀ ਇਹ ਸੜਕ ਪਹਿਲਾਂ ਹੀ ਬਹੁਤ ਤੰਗ ਅਤੇ ਖਸਤਾ ਹਾਲਤ ਵਿਚ ਹੈ, ਜਿਸ ਕਰਕੇ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਿਲ ਬਣਿਆ ਹੋਇਆ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਕੂੜੇ ਦੇ ਢੇਰ ਕਾਰਨ ਜਿੱਥੇ ਆਸ-ਪਾਸ ਗੰਦਗੀ ਫੈਲ ਰਹੀ ਹੈ, ਉੱਥੇ ਹੀ ਬਦਬੂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰਕੇ ਮੌਜੂਦਾ ਗਰਮੀ ਤੇ ਬਰਸਾਤ ਦੇ ਮੌਸਮ ਵਿਚ ਕੂੜੇ ਦੇ ਢੇਰ ਤੋਂ ਪੈਦਾ ਹੋਣ ਵਾਲੇ ਅਜੀਬ ਕਿਸਮ ਦੇ ਮੱਖੀ-ਮੱਛਰ ਅਤੇ ਹੋਰ ਕੀੜੇ-ਮਕੌੜੇ ਬਿਮਾਰੀਆਂ ਫੈਲਣ ਦਾ ਕਾਰਨ ਬਣ ਸਕਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸਫ਼ਾਈ ਵਿਵਸਥਾ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਫਲੈਕਸ ਤਾਂ ਲਗਾਈ ਗਈ ਹੈ, ਪਰ ਬਾਵਜੂਦ ਇਸ ਦੇ ਕੋਈ ਅਮਲ ਨਹੀਂ ਹੋ ਰਿਹਾ | ਇੱਥੇ ਜ਼ਿਕਰਯੋਗ ਹੈ ਕਿ ਕੋਰਟ ਕੰਪਲੈਕਸ ਦੀ ਬੈਕਸਾਈਡ ਤੋਂ ਲੰਘਦੀ ਇਹ ਸੜਕ ਕਾਫ਼ੀ ਸਮੇਂ ਤੋਂ ਤੰਗ ਅਤੇ ਖਸਤਾ ਹਾਲਤ ਵਿਚ ਹੈ | ਉੱਪਰੋਂ ਸੜਕ ਦੇ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਕੂੜੇ ਦੇ ਢੇਰ ਕਾਰਨ ਸੜਕ ‘ਤੇ ਲੰਘਣ ਲਈ ਵੀ ਬਹੁਤ ਘੱਟ ਜਗਾ ਬਚਦੀ ਹੈ, ਜਿਸ ਨਾਲ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਲਾਕਾ ਵਾਸੀਆਂ ਨੇ ਨਗਰ ਨਿਗਮ/ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਥਾਂ ਤੋਂ ਕੂੜੇ ਦਾ ਢੇਰ ਤੁਰੰਤ ਚੁਕਵਾਇਆ ਜਾਵੇ ਅਤੇ ਇੱਥੇ ਨਿਯਮਿਤ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ | ਇਸ ਦੇ ਨਾਲ ਹੀ ਲੋਕਾਂ ਨੂੰ ਇੱਥੇ ਕੂੜਾ ਸੁੱਟਣ ਤੋਂ ਰੋਕਣ ਲਈ ਵੀ ਸਖ਼ਤੀ ਵਰਤੀ ਜਾਵੇ, ਤਾਂ ਜੋ ਮੁੜ ਇਹ ਥਾਂ ਕੂੜੇ ਦੇ ਡੰਪ ਵਿਚ ਤਬਦੀਲ ਨਾ ਹੋਵੇ | ਇਸ ਬਾਰੇ ਗੱਲਬਾਤ ਕਰਨ ‘ਤੇ ਏ. ਡੀ.
ਫ
ਫਗਵਾੜਾ ਦੇ ਨਿਊ ਮਾਡਲ ਟਾਊਨ ਖੇਤਰ ਵਿਚ ਲੱਗਾ ਕੂੜੇ ਦਾ ਢੇਰ ਅਤੇ ਨੇੜਿਓਂ ਲੰਘਦੇ ਰਾਹਗੀਰ | ਤਸਵੀਰਾਂ : ਕਿੰਨੜਾ
25-08-2026
ਫਗਵਾੜਾ, 24 ਅਗਸਤ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੀ ਪੋਸ਼ ਕਲੋਨੀ ਨਿਊ ਮਾਡਲ ਟਾਊਨ ਵਿਖੇ ਕੂੜੇ ਦਾ ਡੰਪ ਰਾਹਗੀਰਾਂ ਤੇ ਇਲਾਕਾ ਵਾਸੀਆਂ ਲਈ ਮੁਸੀਬਤ ਬਣਿਆ ਹੋਇਆ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਜਗਾ ‘ਤੇ ਕੂੜਾ ਨਾ ਸੁੱਟਣ ਸਬੰਧੀ ਫਲੈਕਸ ਵੀ ਲਗਾਈ ਗਈ ਹੈ ਪਰ ਬਾਵਜੂਦ ਇਸ ਦੇ ਕੂੜੇ ਦਾ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਕੋਰਟ ਕੰਪਲੈਕਸ ਦੀ ਬੈਕਸਾਈਡ ਵਾਲੀ ਇਹ ਸੜਕ ਪਹਿਲਾਂ ਹੀ ਬਹੁਤ ਤੰਗ ਅਤੇ ਖਸਤਾ ਹਾਲਤ ਵਿਚ ਹੈ, ਜਿਸ ਕਰਕੇ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਿਲ ਬਣਿਆ ਹੋਇਆ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਕੂੜੇ ਦੇ ਢੇਰ ਕਾਰਨ ਜਿੱਥੇ ਆਸ-ਪਾਸ ਗੰਦਗੀ ਫੈਲ ਰਹੀ ਹੈ, ਉੱਥੇ ਹੀ ਬਦਬੂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰਕੇ ਮੌਜੂਦਾ ਗਰਮੀ ਤੇ ਬਰਸਾਤ ਦੇ ਮੌਸਮ ਵਿਚ ਕੂੜੇ ਦੇ ਢੇਰ ਤੋਂ ਪੈਦਾ ਹੋਣ ਵਾਲੇ ਅਜੀਬ ਕਿਸਮ ਦੇ ਮੱਖੀ-ਮੱਛਰ ਅਤੇ ਹੋਰ ਕੀੜੇ-ਮਕੌੜੇ ਬਿਮਾਰੀਆਂ ਫੈਲਣ ਦਾ ਕਾਰਨ ਬਣ ਸਕਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸਫ਼ਾਈ ਵਿਵਸਥਾ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਫਲੈਕਸ ਤਾਂ ਲਗਾਈ ਗਈ ਹੈ, ਪਰ ਬਾਵਜੂਦ ਇਸ ਦੇ ਕੋਈ ਅਮਲ ਨਹੀਂ ਹੋ ਰਿਹਾ | ਇੱਥੇ ਜ਼ਿਕਰਯੋਗ ਹੈ ਕਿ ਕੋਰਟ ਕੰਪਲੈਕਸ ਦੀ ਬੈਕਸਾਈਡ ਤੋਂ ਲੰਘਦੀ ਇਹ ਸੜਕ ਕਾਫ਼ੀ ਸਮੇਂ ਤੋਂ ਤੰਗ ਅਤੇ ਖਸਤਾ ਹਾਲਤ ਵਿਚ ਹੈ | ਉੱਪਰੋਂ ਸੜਕ ਦੇ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਕੂੜੇ ਦੇ ਢੇਰ ਕਾਰਨ ਸੜਕ ‘ਤੇ ਲੰਘਣ ਲਈ ਵੀ ਬਹੁਤ ਘੱਟ ਜਗਾ ਬਚਦੀ ਹੈ, ਜਿਸ ਨਾਲ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਲਾਕਾ ਵਾਸੀਆਂ ਨੇ ਨਗਰ ਨਿਗਮ/ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਥਾਂ ਤੋਂ ਕੂੜੇ ਦਾ ਢੇਰ ਤੁਰੰਤ ਚੁਕਵਾਇਆ ਜਾਵੇ ਅਤੇ ਇੱਥੇ ਨਿਯਮਿਤ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ | ਇਸ ਦੇ ਨਾਲ ਹੀ ਲੋਕਾਂ ਨੂੰ ਇੱਥੇ ਕੂੜਾ ਸੁੱਟਣ ਤੋਂ ਰੋਕਣ ਲਈ ਵੀ ਸਖ਼ਤੀ ਵਰਤੀ ਜਾਵੇ, ਤਾਂ ਜੋ ਮੁੜ ਇਹ ਥਾਂ ਕੂੜੇ ਦੇ ਡੰਪ ਵਿਚ ਤਬਦੀਲ ਨਾ ਹੋਵੇ | ਇਸ ਬਾਰੇ ਗੱਲਬਾਤ ਕਰਨ ‘ਤੇ ਏ.ਡੀ.ਸੀ. ਫਗਵਾੜਾ ਰਣਧੀਰ ਸਿੰਘ ਹੀਰ ਨੇ ਦੱਸਿਆ ਕਿ ਕਾਰਪੋਰੇਸ਼ਨ ਕਰਮਚਾਰੀਆਂ ਨੂੰ ਕੂੜਾ ਚੁੱਕਣ ਅਤੇ ਸਵੱਛਤਾ ਸਬੰਧੀ ਹਦਾਇਤ ਕਰ ਦਿੱਤੀ ਗਈ ਹੈ | ਜਲਦੀ ਹੀ ਕੂੜਾ ਚੁਕਵਾ ਦਿੱਤਾ ਜਾਵੇਗਾ | ਐਸ.ਡੀ.ਐਮ. ਫਗਵਾੜਾ ਡਾ. ਨਵਜੋਤ ਸ਼ਰਮਾ ਨੇ ਵੀ ਭਰੋਸਾ ਦਿੱਤਾ ਕਿ ਨਗਰ ਨਿਗਮ ਕਰਮਚਾਰੀਆਂ ਦੇ ਸਹਿਯੋਗ ਨਾਲ ਨਿਊ ਮਾਡਲ ਟਾਊਨ ਦੇ ਵਸਨੀਕਾਂ ਦੀ ਇਸ ਸਮੱਸਿਆ ਨੂੰ ਜਲਦੀ ਦੂਰ ਕਰਵਾਇਆ ਜਾਵੇਗਾ |