ਬਾਬਾ ਮੁਰਾਦ ਸ਼ਾਹ ਦੇ 66ਵੇਂ ਉਰਸ ਮੌਕੇ ਨਕੋਦਰ ਲਈ ਅੱਜ ਰਵਾਨਾ ਹੋਣਗੀਆਂ ਮੁਫ਼ਤ ਬੱਸਾਂ
ਸੁਲਤਾਨਪੁਰ ਲੋਧੀ, 19 ਅਗਸਤ (ਨਰੇਸ਼ ਹੈਪੀ)-ਬਾਬਾ ਮੁਰਾਦ ਸ਼ਾਹ ਦੇ 66 ਵੇਂ ਸਾਲਾਨਾ ਉਰਸ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਤੋਂ ਨਕੋਦਰ ਲਈ ਮੁਫ਼ਤ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ | ਇਸ ਸਬੰਧੀ ਦਰਗਾਹ ਬਾਬਾ ਲਾਲਾ ਵਾਲਾ ਪੀਰ ਬੱਸ ਪ੍ਰਬੰਧਕ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਵਰੁਣ ਸ਼ਰਮਾ ਅਤੇ ਮੁੱਖ ਸੇਵਾਦਾਰ ਅਮਿੱਤ ਕੁਮਾਰ ਰਿੰਕੂ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਕਮੇਟੀ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਮੁਰਾਦ ਸ਼ਾਹ ਜੀ ਦੇ ਸਾਲਾਨਾ ਉਰਸ ਮੌਕੇ ਸੰਗਤ ਦੀ ਸਹੂਲਤ ਲਈ 20 ਅਗਸਤ, ਦਿਨ ਵੀਰਵਾਰ ਨੂੰ ਸ਼ਾਮ 7 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸੁਲਤਾਨਪੁਰ ਲੋਧੀ ਤੋਂ ਮੁਫ਼ਤ ਬੱਸਾਂ ਨਕੋਦਰ ਲਈ ਰਵਾਨਾ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਨੂੰ ਸਮਾਜ ਸੇਵੀ ਵਿਨੋਦ ਕੁਮਾਰ ਸਹਿਗਲ ਅਤੇ ਸਮਾਜ ਸੇਵੀ ਕਰਨ ਸਹਿਗਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ | ਕਮੇਟੀ ਵੱਲੋਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਧਾਰਮਿਕ ਯਾਤਰਾ ਵਿਚ ਸ਼ਾਮਲ ਹੋਣ ਅਤੇ ਬਾਬਾ ਮੁਰਾਦ ਸ਼ਾਹ ਜੀ ਦੇ ਦਰ ‘ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨ | ਕਮੇਟੀ ਆਗੂਆਂ ਨੇ ਕਿਹਾ ਕਿ ਸੰਗਤ ਦੀ ਸੇਵਾ ਨੂੰ ਮੁੱਖ ਰੱਖਦਿਆਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਠੰਢਿਆਂ ਦਾ ਲੰਗਰ ਵੀ ਲਗਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਵਰੁਣ ਸ਼ਰਮਾ, ਮੁੱਖ ਸੇਵਾਦਾਰ ਅਮਿੱਤ ਕੁਮਾਰ ਰਿੰਕੂ, ਵਾਈਸ ਚੇਅਰਮੈਨ ਸਤਪਾਲ ਅਰੋੜਾ, ਸੀਨੀਅਰ ਵਾਈਸ ਪ੍ਰਧਾਨ ਡਿੰਪਲ ਟੰਡਨ, ਜਨਰਲ ਸਕੱਤਰ ਨਰੇਸ਼ ਹੈਪੀ, ਵਾਈਸ ਪ੍ਰਧਾਨ ਛਾਂਗੀ ਨਈਅਰ, ਮੈਨੇਜਰ ਲਕਸ਼ਮੀ ਨੰਦਨ, ਸਕੱਤਰ ਸਿਮਰਨਜੀਤ ਸੰਧੂ, ਜਤਿਨ ਚੌਧਰੀ ਅਤੇ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ |