19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਐਨ.ਐਚ.ਐਮ. ਕਰਮਚਾਰੀਆਂ ਦੀ ਹੜ੍ਹਤਾਲ ਤੇ ਧਰਨਾ ਅੱਜ 7ਵੇਂ ਦਿਨ ’ਚ ਦਾਖਲ

ਕਪੂਰਥਲਾ, 19 ਅਗਸਤ (ਅਮਨਜੋਤ ਸਿੰਘ ਵਾਲੀਆ)-ਸਿਹਤ ਵਿਭਾਗ ਵਿਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਹੜਤਾਲ ਨਿਰੰਤਰ ਜਾਰੀ ਹੈ | ਸਿਵਲ ਸਰਜਨ ਦਫ਼ਤਰ ਵਿਖੇ ਲੱਗੇ ਧਰਨੇ ਦੌਰਾਨ ਅੱਜ ਯੂਨੀਅਨ ਦੇ ਆਗੂਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਦੀਆਂ ਫੋਕੀਆਂ ਤੇ ਦੋਗਲੀਆਂ ਨੀਤੀਆਂ ਦਾ ਵਿਰੋਧ ਕੀਤਾ | ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਤੋਂ ਹਰ ਕਰਮਚਾਰੀ ਦੁਖੀ ਹੈ | ਇੰਨੀ ਮਹਿੰਗਾਈ ਹੋਣ ਦੇ ਬਾਵਜੂਦ ਸਰਕਾਰ ਐਨ ਐੱਚ ਐਮ ਦੇ ਕਰਮਚਾਰੀਆਂ ਦੀਆਂ ਮੰਗਾਂ ਤੋਂ ਪਾਸਾ ਵਟੀ ਬੈਠੀ ਹੈ | ਯੂਨੀਅਨ ਦੇ ਹੋਰ ਆਗੂਆਂ ਨੇ ਸਰਕਾਰ ਤੋਂ ਪ੍ਰਸ਼ਨ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਨਹੀਂ ਹਨ, ਕਿ ਉਨ੍ਹਾਂ ਦੇ ਬੱਚੇ ਉਚੇਰੀ ਤੇ ਚੰਗੇਰੀ ਸਿੱਖਿਆ ਦੇ ਅਧਿਕਾਰੀ ਨਹੀਂ ਹਨ | ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਐਨ. ਐਚ.

Ad Position 21
No active advertisement
ਅਜੀਤ ਡੈਸਕ 20-08-2026
ਕਪੂਰਥਲਾ, 19 ਅਗਸਤ (ਅਮਨਜੋਤ ਸਿੰਘ ਵਾਲੀਆ)-ਸਿਹਤ ਵਿਭਾਗ ਵਿਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਹੜਤਾਲ ਨਿਰੰਤਰ ਜਾਰੀ ਹੈ | ਸਿਵਲ ਸਰਜਨ ਦਫ਼ਤਰ ਵਿਖੇ ਲੱਗੇ ਧਰਨੇ ਦੌਰਾਨ ਅੱਜ ਯੂਨੀਅਨ ਦੇ ਆਗੂਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਦੀਆਂ ਫੋਕੀਆਂ ਤੇ ਦੋਗਲੀਆਂ ਨੀਤੀਆਂ ਦਾ ਵਿਰੋਧ ਕੀਤਾ | ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਤੋਂ ਹਰ ਕਰਮਚਾਰੀ ਦੁਖੀ ਹੈ | ਇੰਨੀ ਮਹਿੰਗਾਈ ਹੋਣ ਦੇ ਬਾਵਜੂਦ ਸਰਕਾਰ ਐਨ ਐੱਚ ਐਮ ਦੇ ਕਰਮਚਾਰੀਆਂ ਦੀਆਂ ਮੰਗਾਂ ਤੋਂ ਪਾਸਾ ਵਟੀ ਬੈਠੀ ਹੈ | ਯੂਨੀਅਨ ਦੇ ਹੋਰ ਆਗੂਆਂ ਨੇ ਸਰਕਾਰ ਤੋਂ ਪ੍ਰਸ਼ਨ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਨਹੀਂ ਹਨ, ਕਿ ਉਨ੍ਹਾਂ ਦੇ ਬੱਚੇ ਉਚੇਰੀ ਤੇ ਚੰਗੇਰੀ ਸਿੱਖਿਆ ਦੇ ਅਧਿਕਾਰੀ ਨਹੀਂ ਹਨ | ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਐਨ.ਐਚ.ਐਮ. ਵਿਚ ਕੰਮ ਕਰਦਾ ਹਰ ਕਰਮਚਾਰੀ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿੱਖ ਲਈ ਫ਼ਿਕਰਮੰਦ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਵੇਂ ਸਿਹਤ ਕਰਮਚਾਰੀਆਂ ਵੱਲੋਂ ਕਿਸੀ ਵੀ ਤਰ੍ਹਾਂ ਦੀ ਐਮਰਜੈਂਸੀ ਵਿਚ ਹਰ ਤਰ੍ਹਾਂ ਨਾਲ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ ਉਸੇ ਤਰ੍ਹਾਂ ਸਰਕਾਰ ਨੂੰ ਵੀ ਐਨ.ਐਚ.ਐਮ. ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿਚ ਬਿਨਾ ਦੇਰੀ ਵਾਧਾ ਕਰਨਾ ਚਾਹੀਦਾ ਹੈ | ਰਾਮ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਕਰਮਚਾਰੀ ਯੋਗ ਪ੍ਰਣਾਲੀ ਰਾਹੀਂ ਹੀ ਵਿਭਾਗ ਵਿਚ ਭਰਤੀ ਹੋਏ ਹਨ ਤੇ ਇਕ ਸਨਮਾਨਜਨਕ ਤਨਖ਼ਾਹ ਦੇ ਉਹ ਜ਼ਰੂਰ ਹੱਕਦਾਰ ਹਨ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾ. ਨਵਪ੍ਰੀਤ, ਡਾ. ਭੁਵਨੇਸ਼ਵਰ, ਰਣਜੀਤ ਕੌਰ, ਮਨੀਸ਼ ਕੁਮਾਰ, ਗੁਰਵਿੰਦਰ, ਪੰਕਜ ਵਾਲੀਆ, ਪਿ੍ਅੰਕਾ, ਕਮਲਜੀਤ ਸਿੰਘ ਤੋਂ ਇਲਾਵਾ ਬਲਾਕਾਂ ਤੋਂ ਆਏ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਡਾਲਾ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਡਾ. ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਕੈਂਪ ਮੌਕੇ ਵੱਧ ਤੋਂ ਵੱਧ ਖ਼ੂਨਦਾਨ ਕਰਨ ਲੋਕ-ਬਿੱਟੂ ਖੱਖ
Ad Position 24