19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬਾਬਾ ਪੁਰਾਣੀ ਬੇਰੀ ਵਾਲਾ ਭੇਟਾਂ ਵਿਖੇ ਸਾਲਾਨਾ ਕਬੱਡੀ ਟੂਰਨਾਮੈਂਟ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਪੁੱਜੇ ਸੰਤ ਬਾਬਾ ਲੀਡਰ ਸਿੰਘ

ਕਾਲਾ ਸੰਘਿਆਂ, 19 ਅਗਸਤ (ਬਲਜੀਤ ਸਿੰਘ ਸੰਘਾ)-ਬਾਬਾ ਪੁਰਾਣੀ ਬੇਰੀ ਵਾਲੇ ਵਿਖੇ ਕਰਵਾਏ ਗਏ ਸਾਲਾਨਾ ਕਬੱਡੀ ਟੂਰਨਾਮੈਂਟ ਦੇ ਸਮਾਪਤੀ ਸਮਾਗਮ ‘ਤੇ ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ 6ਵੀਂ ਬਲੇਰ ਖ਼ਾਨਪੁਰ ਨੇ ਵਿਸ਼ੇਸ਼ ਤੋਰ ਤੇ ਸ਼ਾਮਲ ਹੋ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖਿਡਾਰੀਆਂ ਨੂੰ ਹਮੇਸ਼ਾ ਖੇਡ ਭਾਵਨਾ ਨਾਲ ਖੇਡਣ ਲਈ ਕਿਹਾ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ ਐੱਸ. ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਵੱਲੋਂ ਮਸ਼ਹੂਰ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰੀ ਨੂੰ ਸਨਮਾਨਿਤ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਰਾਜੇਸ਼ ਬਾਘਾ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਵਿਰਾਸਤੀ ਮੇਲੇ ਸਾਡੇ ਪਿੰਡਾਂ ਦੀ ਸ਼ਾਨ ਹਨ | ਉਨ੍ਹਾਂ ਨੇ ਪੰਜਾਬੀ ਹਮੇਸ਼ਾ ਤੋਂ ਹੀ ਖੇਡਾਂ ਦੇ ਖੇਤਰ ਚ ਵੱਡੀਆਂ ਮੱਲ੍ਹਾਂ ਮਾਰਦੇ ਆਏ ਹਨ | ਦੁਨੀਆ ਦੀਆਂ ਵੱਡੀਆਂ ਖੇਡਾਂ ਚ ਪੰਜਾਬੀਆਂ ਦੇ ਨਾਮ ਕਈ ਰਿਕਾਰਡ ਵੀ ਨੇ ਪਰ ਪੰਜਾਬੀਆਂ ਦਾ ਮੁੱਢ ਤੋਂ ਹੀ ਜੋਸ਼ ਤੇ ਜ਼ੋਰ ਵਾਲੀਆਂ ਖੇਡਾਂ ਵੱਲ ਖ਼ਾਸ ਰੁਝੇਵੇਂ ਰਿਹਾ ਹੈ | ਜਿੰਨ੍ਹਾਂ ‘ਚ ਕੁਸ਼ਤੀ ਅਤੇ ਕਬੱਡੀ ਦੋ ਅਹਿਮ ਖੇਡਾਂ ਰਹੀਆਂ ਹਨ | ਇਹਨਾਂ ਚੋਂ ਕਬੱਡੀ ਖੇਡ ਅੱਜ ਪੰਜਾਬੀਆਂ ਵੱਲੋਂ ਪੂਰੀ ਦੁਨੀਆ ‘ਚ ਖੇਡੀ ਜਾ ਰਹੀ ਹੈ |ਪੰਜਾਬ ਦੀ ਮਾਂ ਖੇਡ ਕਬੱਡੀ ਜਿਹੜੀ ਪੰਜਾਬੀਆਂ ਦੇ ਰਗ ਰਗ ਚ ਦੌੜਦੀ ਹੈ | ਇਸ ਮੌਕੇ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਖੇਡਾਂ ਨਾ ਸਿਰਫ਼ ਨੌਜਵਾਨਾਂ ਨੂੰ ਨਸ਼ਿਆਂ ਅਤੇ ਮਾੜੀਆਂ ਆਦਤਾਂ ਤੋਂ ਦੂਰ ਰੱਖਦੀਆਂ ਹਨ ਬਲਕਿ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਇਹ ਉਨ੍ਹਾਂ ਨੂੰ ਅਨੁਸ਼ਾਸਨ, ਟੀਮ ਵਰਕ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਦਾ ਹੌਸਲਾ ਦਿੰਦੀਆਂ ਹਨ | ਇਸ ਦੌਰਾਨ ਰਣ ਜੀਤ ਸਿੰਘ ਖੋਜੇਵਾਲ, ਸਰਬਜੀਤ ਸਿੰਘ ਦਿਉਲ, ਸੰਨੀ ਬੈਂਸ, ਕਪੂਰ ਚੰਦ ਥਾਪਰ, ਨਿਰਮਲ ਨਾਹਰ, ਪਿੰਡ ਦੇ ਸਾਬਕਾ ਸਰਪੰਚ ਪ੍ਰਦੁਮਣ ਸਿੰਘ ਭੇਟਾਂ, ਇੰਦਰਜੀਤ ਸਿੰਘ, ਅਮਰੀਕ ਸਿੰਘ ਭੱਟੀ, ਗੁਰਵਿੰਦਰ ਸਿੰਘ ਗਿੰਦਾ, ਜਤਿੰਦਰਪਾਲ ਸਿੰਘ, ਸੋਨੰੂ ਸਿੱਧੂ, ਮਨਪ੍ਰੀਤ ਸਿੱਧੂ, ਰਮਾਂ ਭੇਟਾਂ ਕੈਨੇਡਾ, ਗੁਰਦੇਵ ਸਿੰਘ, ਰਾਣਾ ਤਰਸੇਮ ਸਿੰਘ ਪੀਰੂ, ਸਰਪੰਚ ਬਲਬੀਰ ਸਿੰਘ, ਸੰਤੋਖ ਸਿੰਘ ਸਿੱਧੂ, ਹਰਜਿੰਦਰ ਸਿੰਘ ਕੈਨੇਡਾ, ਲਹਿੰਬਰ ਸਿੰਘ ਸੰਧੂ ਚੱਠਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ |

Ad Position 21
No active advertisement
’ਅਜੀਤ’ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਸ਼ਮਿੰਦਰਪਾਲ ਸਿੰਘ, ਰਸ਼ਪਾਲ ਸਿੰਘ ਸੰਧੂ ਤੇ ਹੋਰ | (ਸੱਜੇ) ਆਰਜ਼ੀ ਬੰਨ੍ਹ ਦੀ ਮਜ਼ਬੂਤੀ ਲਈ ਬੋਰੇ ਭਰਦੇ ਹੋਏ ਮਜ਼ਦੂਰ | ਤਸਵੀਰ. ਲਾਡੀ ਸਟੂਡੀਓ 20-08-2026
ਕਾਲਾ ਸੰਘਿਆਂ, 19 ਅਗਸਤ (ਬਲਜੀਤ ਸਿੰਘ ਸੰਘਾ)-ਬਾਬਾ ਪੁਰਾਣੀ ਬੇਰੀ ਵਾਲੇ ਵਿਖੇ ਕਰਵਾਏ ਗਏ ਸਾਲਾਨਾ ਕਬੱਡੀ ਟੂਰਨਾਮੈਂਟ ਦੇ ਸਮਾਪਤੀ ਸਮਾਗਮ ‘ਤੇ ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ 6ਵੀਂ ਬਲੇਰ ਖ਼ਾਨਪੁਰ ਨੇ ਵਿਸ਼ੇਸ਼ ਤੋਰ ਤੇ ਸ਼ਾਮਲ ਹੋ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖਿਡਾਰੀਆਂ ਨੂੰ ਹਮੇਸ਼ਾ ਖੇਡ ਭਾਵਨਾ ਨਾਲ ਖੇਡਣ ਲਈ ਕਿਹਾ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ ਐੱਸ.ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਵੱਲੋਂ ਮਸ਼ਹੂਰ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰੀ ਨੂੰ ਸਨਮਾਨਿਤ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਰਾਜੇਸ਼ ਬਾਘਾ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਵਿਰਾਸਤੀ ਮੇਲੇ ਸਾਡੇ ਪਿੰਡਾਂ ਦੀ ਸ਼ਾਨ ਹਨ | ਉਨ੍ਹਾਂ ਨੇ ਪੰਜਾਬੀ ਹਮੇਸ਼ਾ ਤੋਂ ਹੀ ਖੇਡਾਂ ਦੇ ਖੇਤਰ ਚ ਵੱਡੀਆਂ ਮੱਲ੍ਹਾਂ ਮਾਰਦੇ ਆਏ ਹਨ | ਦੁਨੀਆ ਦੀਆਂ ਵੱਡੀਆਂ ਖੇਡਾਂ ਚ ਪੰਜਾਬੀਆਂ ਦੇ ਨਾਮ ਕਈ ਰਿਕਾਰਡ ਵੀ ਨੇ ਪਰ ਪੰਜਾਬੀਆਂ ਦਾ ਮੁੱਢ ਤੋਂ ਹੀ ਜੋਸ਼ ਤੇ ਜ਼ੋਰ ਵਾਲੀਆਂ ਖੇਡਾਂ ਵੱਲ ਖ਼ਾਸ ਰੁਝੇਵੇਂ ਰਿਹਾ ਹੈ | ਜਿੰਨ੍ਹਾਂ ‘ਚ ਕੁਸ਼ਤੀ ਅਤੇ ਕਬੱਡੀ ਦੋ ਅਹਿਮ ਖੇਡਾਂ ਰਹੀਆਂ ਹਨ | ਇਹਨਾਂ ਚੋਂ ਕਬੱਡੀ ਖੇਡ ਅੱਜ ਪੰਜਾਬੀਆਂ ਵੱਲੋਂ ਪੂਰੀ ਦੁਨੀਆ ‘ਚ ਖੇਡੀ ਜਾ ਰਹੀ ਹੈ |ਪੰਜਾਬ ਦੀ ਮਾਂ ਖੇਡ ਕਬੱਡੀ ਜਿਹੜੀ ਪੰਜਾਬੀਆਂ ਦੇ ਰਗ ਰਗ ਚ ਦੌੜਦੀ ਹੈ | ਇਸ ਮੌਕੇ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਖੇਡਾਂ ਨਾ ਸਿਰਫ਼ ਨੌਜਵਾਨਾਂ ਨੂੰ ਨਸ਼ਿਆਂ ਅਤੇ ਮਾੜੀਆਂ ਆਦਤਾਂ ਤੋਂ ਦੂਰ ਰੱਖਦੀਆਂ ਹਨ ਬਲਕਿ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਇਹ ਉਨ੍ਹਾਂ ਨੂੰ ਅਨੁਸ਼ਾਸਨ, ਟੀਮ ਵਰਕ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਦਾ ਹੌਸਲਾ ਦਿੰਦੀਆਂ ਹਨ | ਇਸ ਦੌਰਾਨ ਰਣ ਜੀਤ ਸਿੰਘ ਖੋਜੇਵਾਲ, ਸਰਬਜੀਤ ਸਿੰਘ ਦਿਉਲ, ਸੰਨੀ ਬੈਂਸ, ਕਪੂਰ ਚੰਦ ਥਾਪਰ, ਨਿਰਮਲ ਨਾਹਰ, ਪਿੰਡ ਦੇ ਸਾਬਕਾ ਸਰਪੰਚ ਪ੍ਰਦੁਮਣ ਸਿੰਘ ਭੇਟਾਂ, ਇੰਦਰਜੀਤ ਸਿੰਘ, ਅਮਰੀਕ ਸਿੰਘ ਭੱਟੀ, ਗੁਰਵਿੰਦਰ ਸਿੰਘ ਗਿੰਦਾ, ਜਤਿੰਦਰਪਾਲ ਸਿੰਘ, ਸੋਨੰੂ ਸਿੱਧੂ, ਮਨਪ੍ਰੀਤ ਸਿੱਧੂ, ਰਮਾਂ ਭੇਟਾਂ ਕੈਨੇਡਾ, ਗੁਰਦੇਵ ਸਿੰਘ, ਰਾਣਾ ਤਰਸੇਮ ਸਿੰਘ ਪੀਰੂ, ਸਰਪੰਚ ਬਲਬੀਰ ਸਿੰਘ, ਸੰਤੋਖ ਸਿੰਘ ਸਿੱਧੂ, ਹਰਜਿੰਦਰ ਸਿੰਘ ਕੈਨੇਡਾ, ਲਹਿੰਬਰ ਸਿੰਘ ਸੰਧੂ ਚੱਠਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਟਵਾਰੀਆਂ ਵਲੋਂ 20 ਤੇ 21 ਅਗਸਤ ਨੂੰ ਸਮੂਹਿਕ ਛੁੱਟੀ, 26 ਨੂੰ ਧਰਨਾ ਤੇ 27 ਨੂੰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੂਬੇ ਅੰਦਰ ਭਾਜਪਾ ਦੀ ਮਜ਼ਬੂਤੀ ਨੂੰ ਲੈ ਕੇ ਕੌਮੀ ਸੰਗਠਨ ਮੰਤਰੀ ਬੀ.ਐਲ. ਸੰਤੋਸ਼ ਦਾ ਦੋ ਦਿਨਾ ਪੰਜਾਬ ਦੌਰਾ 24 ਤੇ 25 ਨ...
Ad Position 24