13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਲਿਟਲ ਏਂਜਲਸ ਕੋ ਐਡ ਸਕੂਲ ਦੇ ਰੁਦਰਾ ਸਿੰਘ ਨੇਗੀ ਨੇ ਸ਼ਾਟਪੁੱਟ ਤੇ ਡਿਸਕਸ ਥਰੋ ਵਿਚ ਸੋਨੇ ਦਾ ਤਗਮਾ ਜਿੱਤਿਆ

ਕਪੂਰਥਲਾ, 12 ਅਗਸਤ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 13-08-2026
ਕਪੂਰਥਲਾ, 12 ਅਗਸਤ (ਵਿ.ਪ੍ਰ.)-ਸੀ.ਬੀ.ਐਸ.ਈ. ਕਲੱਸਟਰ 18 ਦੀਆਂ ਪਠਾਨਕੋਟ ਵਿਚ ਹੋਈਆਂ ਖੇਡਾਂ ਵਿਚ ਲਿਟਲ ਏਂਜਲਸ ਕੋ ਐਡ ਸਕੂਲ ਕਪੂਰਥਲਾ ਦੇ ਅੰਡਰ-14 ਉਮਰ ਵਰਗ ਦੇ ਵਿਦਿਆਰਥੀ ਰੁਦਰਾ ਸਿੰਘ ਨੇਗੀ ਨੇ ਸ਼ਾਟਪੁੱਟ ਤੇ ਡਿਸਕਸ ਥਰੋ ਵਿਚ ਗੋਲਡ ਮੈਡਲ ਤੇ ਰਿਲੇਅ ਦੌੜ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੀ ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਨੇ ਦੱਸਿਆ ਰੁਦਰਾ ਸਿੰਘ ਨੇਗੀ ਨੇ ਬੈੱਸਟ ਅਥਲੀਟ ਦੀ ਟਰਾਫ਼ੀ ਜਿੱਤੀ ਤੇ ਸੀ.ਬੀ.ਐਸ.ਈ. ਕਲੱਸਟਰ 18 ਦੀ ਕਮੇਟੀ ਵਲੋਂ ਉਸਦੀ ਨੈਸ਼ਨਲ ਪੱਧਰ ਖੇਡਾਂ ਲਈ ਚੋਣ ਕੀਤੀ ਗਈ | ਇਸੇ ਦੌਰਾਨ ਹੀ ਸਕੂਲ ਦੀ ਚੇਅਰਪਰਸਨ ਕਿਰਨਦੀਪ ਕੌਰ ਖਿੰਡਾ, ਡੀਨ ਐਡਮਨਿਸਟਰੇਸ਼ਨ ਪ੍ਰੀਤ ਖਿੰਡਾ ਤੇ ਪਿ੍ੰਸੀਪਲ ਇੰਦਰਜੀਤ ਕੌਰ ਗਿੱਲ ਨੇ ਰੁਦਰਾ ਸਿੰਘ ਨੇਗੀ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਵਿਚ 15 ਨ... ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਫੱਤੂਢੀਂਗਾ ’ਚ ਸੋਮਨਾਥ ਮੰਦਰ ਵਿਸ਼ੇ ’ਤੇ ਕਰਵਾਏ ਭਾਸ਼ਨ ਮੁਕਾਬਲੇ
Ad Position 24