13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਾਵਾ ਲਾਲਵਾਨੀ ਪਬਲਿਕ ਸਕੂਲ ਵਿਚ ਕਰਵਾਇਆ ਅੰਤਰ ਜਮਾਤ ਬਾਸਕਟਬਾਲ ਟੂਰਨਾਮੈਂਟ

ਕਪੂਰਥਲਾ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਵਿਚ ਅੰਤਰ ਜਮਾਤ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਟੂਰਨਾਮੈਂਟ ਵਿਚ 9ਵੀਂ ਤੇ 10ਵੀਂ ਜਮਾਤ ਦੇ ਲੜਕਿਆਂ ਦੇ ਵਰਗ ਵਿਚੋਂ ਸਾਰਥਿਕ ਧਵਨ, ਮਨਸਾਹਿਬ ਸਿੰਘ, ਨਿਤਯਮ, ਦੇਵਪ੍ਰੀਤ, ਮਿ੍ੰਦਰ ਆਨੰਦ ਜੇਤੂ ਰਹੇ | ਇਸੇ ਤਰ੍ਹਾਂ ਦਸਵੀਂ ਜਮਾਤ ਵਿਚੋਂ ਗੁਰਤਾਜ ਸਿੰਘ ਤੇ ਸੌਰਵ, 11ਵੀਂ ਜਮਾਤ ਵਿਚੋਂ ਅਭੀਜੋਤ ਸਿੰਘ ਤੇ ਦੇਵਗਿਆ ਜੇਤੂ ਰਹੇ | ਇਸ ਮੁਕਾਬਲੇ ਵਿਚ 9ਵੀਂ ਜਮਾਤ ਦਾ ਵਿਦਿਆਰਥੀ ਸਾਰਥਿਕ ਧਵਨ ਸਰਵੋਤਮ ਖਿਡਾਰੀ ਐਲਾਨਿਆ ਗਿਆ | ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿਚੋਂ 9ਵੀਂ ਜਮਾਤ ਦੀ ਦਿਸ਼ਾ, ਰਿਪਨਦੀਪ, ਅਵਿਕਾ ਗੁਪਤਾ, ਮਿਹਰਪਾਲ ਅਤੇ ਸ਼ਮਾਇਰਾ ਗੁਪਤਾ, ਇਸੇ ਤਰ੍ਹਾਂ 10ਵੀਂ ਜਮਾਤ ਵਿਚੋਂ ਗੁਰਏਕਮ ਕੌਰ, ਨਮਨਦੀਪ ਕੌਰ, ਅਰਪਿਤਾ, ਨਿਹਮਤ ਕੌਰ ਥਿੰਦ ਤੇ ਆਮਨਾ ਜੇਤੂ ਟੀਮ ਦਾ ਹਿੱਸਾ ਰਹੀਆਂ | ਲੜਕੀਆਂ ਦੇ ਵਰਗ ਵਿਚੋਂ ਨਿਹਮਤ ਕੌਰ ਥਿੰਦ ਸਰਵੋਤਮ ਖਿਡਾਰੀ ਐਲਾਨੀ ਗਈ | ਇਸੇ ਤਰ੍ਹਾਂ 11ਵੀਂ ਤੇ 12ਵੀਂ ਜਮਾਤ ਵਿਚੋਂ ਲੜਕਿਆਂ ਦੇ ਵਰਗ ਵਿਚੋਂ ਗੀਤਾਂਸ਼ ਗੁਪਤਾ, ਦੇਵ, ਗੁਰਏਕਮ ਸਿੰਘ, 12ਵੀਂ ਜਮਾਤ ਵਿਚੋਂ ਸੌਰਵ, ਹਰਕੀਰਤ ਸਿੰਘ, ਭੁਪੇਸ਼ ਕੁਮਾਰ, ਗੁਰਸ਼ਰਨ ਸਿੰਘ, ਹਰਮਨਜੀਤ, ਰੁਕਮਨਵੀਰ ਸਿੰਘ ਤੇ ਗੁਰਮਿਹਰ ਸਿੰਘ ਜੇਤੂ ਰਹੇ | ਸੀਨੀਅਰ ਵਿੰਗ ਵਿਚੋਂ 11ਵੀਂ ਜਮਾਤ ਦਾ ਦੇਵ ਸਰਵੋਤਮ ਖਿਡਾਰੀ ਚੁਣਿਆ ਗਿਆ | ਸਕੂਲ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ |

Ad Position 21
No active advertisement
ਅਜੀਤ ਡੈਸਕ 13-08-2026

Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਫੱਤੂਢੀਂਗਾ ’ਚ ਸੋਮਨਾਥ ਮੰਦਰ ਵਿਸ਼ੇ ’ਤੇ ਕਰਵਾਏ ਭਾਸ਼ਨ ਮੁਕਾਬਲੇ ਅਗਲੀ ਖ਼ਬਰ ਬਲਾਕ ਭੁਲੱਥ ਦੇ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
Ad Position 24