12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਯੂਨੀਵਰਸਿਟੀ ਮੈਰਿਟ ਲਿਸਟ ’ਚ ਆਉਣ ਵਾਲੀ ਨਡਾਲਾ ਕਾਲਜ ਦੀ ਵਿਦਿਆਰਥਣ ਦਾ ਸੰਤ ਤਰਲੋਕ ਸਿੰਘ ਵਲੋਂ ਸਨਮਾਨ

ਭੁਲੱਥ, 11 ਅਗਸਤ (ਮਨਜੀਤ ਸਿੰਘ ਰਤਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ , ਕਾਰਜਕਾਰੀ ਪ੍ਰਧਾਨ ਨਡਾਲਾ ਬਲਾਕਾਂ ਸਿੰਘ , ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਅਗਵਾਈ ਹੇਠ ਵੱਖ ਵੱਖ ਮੰਗਾਂ ਨੂੰ ਲੈ ਕੇ ਡੀ. ਐਸ.

Ad Position 21
No active advertisement
ਨਾਗਪਾਲ ਪਰਿਵਾਰ ਵੱਲੋਂ ਦਿੱਤੀ ਗਈ 10,000 ਰੁਪਏ ਦੀ ਸੇਵਾ ਸੁਸਾਇਟੀ ਮੈਂਬਰ ਬਲਵਿੰਦਰ ਸਿੰਘ ਚੀਮਾ ਨੂੰ ਸੌਂਪਦੇ ਹੋਏ ਪਰਿਵਾਰਕ ਮੈਂਬਰ | ਤਸਵੀਰ. ਮਨਜੀਤ ਸਟੂਡੀਓ 12-08-2026
ਭੁਲੱਥ, 11 ਅਗਸਤ (ਮਨਜੀਤ ਸਿੰਘ ਰਤਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ , ਕਾਰਜਕਾਰੀ ਪ੍ਰਧਾਨ ਨਡਾਲਾ ਬਲਾਕਾਂ ਸਿੰਘ , ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਅਗਵਾਈ ਹੇਠ ਵੱਖ ਵੱਖ ਮੰਗਾਂ ਨੂੰ ਲੈ ਕੇ ਡੀ.ਐਸ.ਪੀ. ਦਫ਼ਤਰ ਭੁਲੱਥ ਦਾ ਘਿਰਾਓ ਕੀਤਾ ਗਿਆ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਂਵਾਲ, ਜ਼ਿਲ੍ਹਾ ਸੰਗਠਿਤ ਸਕੱਤਰ ਬਲਵੀਰ ਸਿੰਘ ਬੁੱਟਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ | ਇਸ ਮੌਕੇ ਤੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਜ਼ੋਨ , ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ, ਸ਼ੇਰ ਸਿੰਘ ਮਹੀਂਵਾਲ, ਬਲਵਿੰਦਰ ਸਿੰਘ , ਗੱਗੀ ਹਮੀਰਾ, ਬਲਦੇਵ ਸਿੰਘ, ਬੀਬੀ ਨਿਰਮਲ ਕੌਰ, ਬੀਬੀ ਗੁਰਬਖ਼ਸ਼ ਕੌਰ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਮੰਗਾਂ ਬੇਗੋਵਾਲ ਥਾਣੇ ਤੇ ਹੋਰ ਥਾਣਿਆਂ ਨਾਲ ਸੰਬੰਧਿਤ ਸਨ ਅਤੇ ਇਸ ਬਾਬਤ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਮਿਲੇ ਹਾਂ ਪਰ ਇਹਨਾਂ ਮਸਲਿਆਂ ਉੱਤੇ ਅਜੇ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਆਗੂ ਗੁਰਵਿੰਦਰ ਸਿੰਘ, ਕਮਲਜੀਤ ਸਿੰਘ, ਰਣਜੀਤ ਸਿੰਘ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਕਈ ਵਾਰ ਡੀ.ਐਸ.ਪੀ. ਭੁਲੱਥ ਨਾਲ ਗੱਲਬਾਤ ਕੀਤੀ ਗਈ ਹੈ ਪਰ ਕੋਈ ਕਿਸੇ ਵੀ ਸਮੱਸਿਆ ਦਾ ਹੱਲ ਉਨ੍ਹਾਂ ਵੱਲੋਂ ਨਹੀਂ ਕੀਤਾ ਗਿਆ ਜਿਸ ਕਾਰਨ ਅੱਜ ਉਨ੍ਹਾਂ ਨੂੰ ਡੀ.ਐਸ.ਪੀ. ਦਫ਼ਤਰ ਦਾ ਘਿਰਾਓ ਕਰਨ ਵਾਸਤੇ ਮਜਬੂਰ ਹੋਣਾ ਪਿਆ | ਉਨ੍ਹਾਂ ਕਿਹਾ ਹੈ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ | ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਆ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਏਗਾ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਡੀ.ਐਸ.ਪੀ. ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ 19 ਅਗਸਤ ਤੱਕ ਸਾਰੇ ਹੀ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ ਅਤੇ ਸਬੰਧਿਤ ਵੱਖ-ਵੱਖ ਮੰਗਾਂ ਨਹੀਂ ਤਾਂ ਇੱਥੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹਨਾਂ ਸਾਰਿਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ | ਆਗੂਆਂ ਨੇ ਕਿਹਾ 19 ਅਗਸਤ ਤੱਕ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਦੁਬਾਰਾ ਵੱਡਾ ਸੰਘਰਸ਼ ਪ੍ਰਸ਼ਾਸਨ ਦੇ ਵਿਰੁੱਧ ਲੜਿਆ ਜਾਵੇਗਾ | ਇਸ ਮੌਕੇ ਤੇ ਸੁਖਵਿੰਦਰ ਸਿੰਘ ਕੰਗ ਇਕਾਈ ਪ੍ਰਧਾਨ, ਪ੍ਰੀਤਮ ਸਿੰਘ ,ਸੁਰਿੰਦਰ ਸਿੰਘ ,ਪ੍ਰਧਾਨ ਹਰਜੀਤ ਸਿੰਘ, ਮਲਕੀਤ ਸਿੰਘ ਟਾਂਡੀ ਪ੍ਰਧਾਨ, ਸੁਖਵਿੰਦਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਪ੍ਰਧਾਨ, ਕੁਲਦੀਪ ਸਿੰਘ ਪ੍ਰਧਾਨ , ਪ੍ਰਧਾਨ ਕੁਲਵੰਤ ਸਿੰਘ , ਬੀਬੀ ਸਤਵਿੰਦਰ ਕੌਰ , ਬੀਬੀ ਭਜਨ ਕੌਰ , ਬੀਬੀ ਜੋਗਿੰਦਰ ਕੌਰ, ਬੀਬੀ ਬਿਮਲ ਕੌਰ ਬੀਬੀ ਮਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਢਿਲਵਾਂ ’ਚ ਭਾਜਪਾ ਨੂੰ ਮਿਲੀ ਮਜ਼ਬੂਤੀ, ਇਲਾਕੇ ਦੇ ਪ੍ਰਮੁੱਖ ਵਿਅਕਤੀ ਪਾਰਟੀ ਚ ਸ਼ਾਮਿਲ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਫਤਹਿਗੜ੍ਹ ਪੰਜਤੂਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24