22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਜੀ.ਟੀ. ਰੋਡ ਢਿਲਵਾਂ 'ਤੇ ਗੁੜ ਬਣਾਉਣ ਵਾਲੇ ਦੀਆਂ ਛੰਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 19-02-2026
ਢਿਲਵਾਂ, 18 ਫ਼ਰਵਰੀ (ਪ੍ਰਵੀਨ ਕੁਮਾਰ)-ਅੱਜ ਦੁਪਹਿਰ ਸਮੇਂ ਜੀ.ਟੀ. ਰੋਡ ਢਿਲਵਾਂ ਵਿਖੇ ਟੋਲ ਪਲਾਜ਼ਾ ਤੋਂ ਪਿੱਛੇ ਸੜਕ ਨਜ਼ਦੀਕ ਇਕ ਗੁੜ ਬਣਾਉਣ ਵਾਲੇ ਦੀਆ ਛੰਨਾ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ | ਗੁੜ ਬਣਾਉਣ ਵਾਲੇ ਜਸਵੀਰ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਦੀਆਂ ਛੰਨਾਂ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਅਚਾਨਕ ਟੁੱਟ ਕੇ ਡਿਗ ਜਾਣ ਨਾਲ ਅੱਗ ਲੱਗ ਗਈ ਅਤੇ ਆਸ-ਪਾਸ ਦੇ ਲੋਕਾਂ ਵਲੋਂ ਤੁਰੰਤ ਰੌਲਾ ਪਾਉਣ ਨਾਲ ਉਸ ਨੇ ਆਪਣੇ ਪਰਿਵਾਰ ਨੂੰ ਬਾਹਰ ਬੁਲਾ ਲਿਆ ਤੇ ਦੇਖਦੇ ਹੀ ਦੇਖਦੇ ਅੰਦਰ ਪਿਆ ਘਰੇਲੂ ਸਾਮਾਨ, ਵੇਚਣ ਲਈ ਬਣਾਇਆ ਹੋਇਆ ਗੁੜ ਆਦਿ ਅੱਗ ਦੀ ਭੇਟ ਚੜ੍ਹ ਗਿਆ | ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਭੁਲੱਥ ਤੋਂ ਅੱਗ ਬੁਝਾਊ ਗੱਡੀ ਤੇ ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ ਗੁਰਪ੍ਰੀਤ ਸਿੰਘ ਤੇ ਸਾਥੀ ਵੀ ਮੌਕੇ 'ਤੇ ਪਹੁੰਚੇ ਤੇ ਅੱਗ 'ਤੇ ਕਾਬੂ ਪਾਇਆ ਗਿਆ | ਇਸ ਮੌਕੇ ਸਾਬਕਾ ਕੌਂਸਲਰ ਸੰਜੀਵ ਸ਼ਰਮਾ, ਜਗੀਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੰਮੂ ਪੈਲੇਸ ਤੋਂ ਸੁਭਾਸ਼ ਚੌਕ ਸੜਕ ਤੱਕ 'ਭਾਰੇ ਵਾਹਨਾਂ' 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਧਰਨਾ ਅਗਲੀ ਖ਼ਬਰ ਕਿਸਾਨਾਂ ਤੇ ਮਜ਼ਦੂਰਾਂ ਦੇ ਘਰ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ- ਜਸਬੀਰ ਸਿੰਘ ਲਿੱਟਾਂ <br/>
Ad Position 24