22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਕਿਸਾਨਾਂ ਤੇ ਮਜ਼ਦੂਰਾਂ ਦੇ ਘਰ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ- ਜਸਬੀਰ ਸਿੰਘ ਲਿੱਟਾਂ <br/>

Ad Position 21
No active advertisement
ਅਜੀਤ ਡੈਸਕ 19-02-2026
ਨਡਾਲਾ, 18 ਫਰਵਰੀ (ਰਘਬਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਨਡਾਲਾ ਜੋਗਾ ਸਿੰਘ ਇਬਰਾਹੀਮਵਾਲ ਤੇ ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ ਦੀ ਪ੍ਰਧਾਨਗੀ ਹੇਠ ਨਡਾਲਾ ਵਿਖੇ ਕਿਸਾਨੀ ਮੁੱਦੇ 'ਤੇ ਹੋਈ | ਇਸ ਮੌਕੇ ਗੱਲਬਾਤ ਕਰਦਿਆਂ ਲਿਟਾਂ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਬਿਜਲੀ ਵਿਭਾਗ ਵੱਲੋਂ ਚਿੱਪ ਵਾਲੇ ਲਾਏ ਜਾ ਰਹੇ ਹਨ, ਉਹ ਨਹੀਂ ਲੱਗਣ ਦਿੱਤੇ ਜਾਣਗੇ | ਉਸ ਦਾ ਯੂਨੀਅਨ ਵਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਕੋਈ ਵੀ ਬਿਜਲੀ ਮੁਲਾਜ਼ਮ ਘਰ ਵਿਚ ਮੀਟਰ ਲਗਾਉਣ ਨਾ ਆਵੇ ਜਿੰਨ੍ਹਾ ਚਿਰ ਸਾਡਾ ਸਰਕਾਰ ਨਾਲ ਫ਼ੈਸਲਾ ਨਹੀਂ ਹੁੰਦਾ | ਜੋਗਾ ਸਿੰਘ ਨੇ ਕਿਹਾ ਕਿ ਜੋ ਟਰੰਪ ਸਰਕਾਰ ਤੇ ਮੋਦੀ ਸਰਕਾਰ ਵਲੋਂ ਕਿਸਾਨਾਂ ਖ਼ਿਲਾਫ਼ ਸਮਝੌਤਾ ਹੋਇਆ ਹੈ, ਉਸ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਅਮਰੀਕਾ ਪਹਿਲਾਂ ਸਸਤਾ ਸਮਾਨ ਦੇ ਕੇ ਡੇਅਰੀ ਧੰਦਾ ਉਜਾੜੇਗਾ ਤੇ ਬਾਅਦ ਵਿਚ ਆਪਣੀ ਮਨ ਮਰਜ਼ੀ ਨਾਲ ਸਮਾਨ ਵੇਚੇਗਾ | ਉਨ੍ਹਾਂ ਮੰਗ ਕੀਤੀ ਕਿ ਜੋ ਨਕਲੀ ਦੁੱਧ, ਖੋਆ, ਪਨੀਰ, ਮਿਠਾਈਆਂ ਤੇ ਹੋਰ ਵਸਤੂਆਂ ਵਿਕ ਰਹੀਆਂ ਹਨ, ਉਨ੍ਹਾਂ ਨੂੰ ਖਾ ਕੇ ਲੋਕਾਂ ਨੂੰ ਵੱਡੇ ਪੱਧਰ 'ਤੇ ਲੱਗ ਰਹੀਆਂ ਬਿਮਾਰੀਆਂ ਤੇ ਹਸਪਤਾਲਾਂ ਵਿਚ ਡਾਕਟਰਾਂ ਤੋਂ ਵੱਡੀ ਪੱਧਰ 'ਤੇ ਹੋ ਰਹੀ ਲੁੱਟ ਤੋ ਗ਼ਰੀਬਾਂ ਨੂੰ ਬਚਾਇਆ ਜਾਵੇ | ਇਸ ਮੌਕੇ ਨਿਰਮਲ ਸਿੰਘ ਮੰਡ, ਹੈਪੀ ਜੁਲਕਾ ਤਲਵੰਡੀ ਕੂਕਾ, ਜੋਗਿੰਦਰ ਸਿੰਘ ਬਾਗੜੀਆਂ ਸਕੱਤਰ ਭੁਲੱਥ, ਮਹਿੰਦਰ ਸਿੰਘ ਬਾਗੜੀਆਂ, ਕਾਬਲ ਸਿੰਘ, ਗੁਰਮੀਤ ਸਿੰਘ ਰਾਜਪੁਰ, ਮਲਕੀਤ ਸਿੰਘ ਚੀਮਾ ਕਮਰਾਏ, ਸੁਭਾਸ਼ ਚੰਦਰ ਭੁਲੱਥ, ਬਲਵਿੰਦਰ ਸਿੰਘ ਲਿਟਾਂ, ਅਵਤਾਰ ਸਿੰਘ ਲਿਟਾਂ, ਨਰਿੰਦਰ ਸਿੰਘ ਲਿਟਾਂ, ਸਵਿੰਦਰ ਸਿੰਘ ਲਿਟਾਂ, ਲਖਵਿੰਦਰ ਸਿੰਘ ਲਿਟਾਂ, ਕਰਮ ਸਿੰਘ ਮਾਨਾ ਤਲਵੰਡੀ, ਲਖਬੀਰ ਸਿੰਘ ਮਕਸੂਦਪੁਰ, ਗੁਰਵਿੰਦਰ ਨਾਗਰਾ, ਜਸਪਾਲ ਸਿੰਘ ਇਬਰਾਹੀਮਵਾਲ, ਅਮਰੀਕ ਸਿੰਘ, ਰਘਬੀਰ ਸਿੰਘ ਮੰਡ, ਸਰਬਜੀਤ ਸਿੰਘ ਬੱਲ, ਬਚਿੱਤਰ ਸਿੰਘ ਰਾਵਾਂ, ਸੁਖਜਿੰਦਰ ਸਿੰਘ ਰਾਵਾ, ਸੁਖਵਿੰਦਰ ਸਿੰਘ ਰਾਵਾ, ਬਲਜੀਤ ਸਿੰਘ ਰਾਵਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀ.ਟੀ. ਰੋਡ ਢਿਲਵਾਂ 'ਤੇ ਗੁੜ ਬਣਾਉਣ ਵਾਲੇ ਦੀਆਂ ਛੰਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨ ਮਿਆਣੀ ਕੁਲਜੀਤ ਸਿੰਘ ਬਿੱਟੂ ਸਨਮਾਨਿਤ
Ad Position 24