17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਕੇਂਦਰ ਸਰਕਾਰ ਵਲੋਂ ਕਿਸਾਨੀ ਨੂੰ ਢਾਹ ਲਾਉਣ ਲਈ ਬਿਜਲੀ ਬਿੱਲ 2025 ਤਿਆਰ ਕੀਤਾ ਗਿਆ ਹੈ-ਜਸਬੀਰ ਸਿੰਘ ਲਿੱਟਾਂ <br/>

Ad Position 21
No active advertisement
ਭੁਲੱਥ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ ਤੇ ਹਾਜ਼ਰ ਵੱਡੀ ਗਿਣਤੀ 'ਚ ਕਿਸਾਨ | ਤਸਵੀਰ. ਮਨਜੀਤ ਸਟੂਡੀਓ <br/> 22-01-2026
ਭੁਲੱਥ, 21 ਜਨਵਰੀ (ਮਨਜੀਤ ਸਿੰਘ ਰਤਨ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸੁਖ ਸਾਗਰ ਸਾਹਿਬ ਬੇਰੀਆਂ ਵਾਲਾ ਭੁਲੱਥ ਵਿਖੇ ਜਸਬੀਰ ਸਿੰਘ ਲਿਟਾਂ ਜ਼ਿਲ੍ਹਾ ਪ੍ਰਧਾਨ ਤੇ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਕਿਸਾਨੀ ਮੁੱਦਿਆਂ 'ਤੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨੀ ਨੂੰ ਢਾਹ ਲਾਉਣ ਲਈ ਬਿਜਲੀ ਬਿੱਲ 2025 ਤਿਆਰ ਕੀਤਾ ਗਿਆ ਹੈ | ਇਹ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਮੋਟਰਾਂ ਨੂੰ ਬਿੱਲ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਘਰੇਲੂ ਸਪਲਾਈ ਨੂੰ ਚਿੱਪ ਵਾਲੇ ਮੀਟਰ ਲਗਾ ਕੇ ਪ੍ਰੀਪੇਡ ਕਰਨ ਦੀ ਤਿਆਰੀ ਹੈ | ਪੰਜਾਬ ਦੇ ਨੌਜਵਾਨਾਂ ਨੂੰ ਬਿਜਲੀ ਮਹਿਕਮੇ ਵਿਚ ਮਿਲਦੀਆਂ ਸਰਕਾਰੀ ਨੌਕਰੀਆਂ ਖ਼ਤਮ ਹੋ ਜਾਣੀਆਂ ਹਨ ਤੇ ਮਹਿਕਮਾ ਪ੍ਰਾਈਵੇਟ ਹੱਥਾਂ 'ਚ ਚਲਾ ਜਾਵੇਗਾ | ਉਨ੍ਹਾਂ ਕਿਹਾ ਕਿ ਸੀਡ ਬਿਲ 2025 ਨੂੰ ਲਾਗੂ ਕਰਕੇ ਕੇਂਦਰ ਸਰਕਾਰ ਵਲੋਂ ਇਸ ਨੂੰ ਕਿਸਾਨੀ ਦੇ ਫ਼ਾਇਦੇ ਵਿਚ ਦਰਸਾਇਆ ਜਾ ਰਿਹਾ ਹੈ ਜਦਕਿ ਇਸ ਵਿਚ ਬਹੁਤ ਪੱਖ ਕਿਸਾਨ ਵਿਰੋਧੀ ਹਨ | ਜੇਕਰ ਕਾਨੂੰਨ ਬਣਦਾ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਨਾਲ ਸਲਾਹ ਕਰਕੇ ਇਸ ਦੀਆਂ ਮੱਦਾਂ ਬਣਾਉਣੀਆਂ ਚਾਹੀਦੀਆਂ ਹਨ | ਇਸ ਮੌਕੇ ਸਰਬਜੀਤ ਸਿੰਘ ਬਾਠ ਸਕੱਤਰ ਜਨਰਲ, ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ, ਜੋਗਿੰਦਰ ਸਿੰਘ ਬਾਗੜੀਆਂ ਸਕੱਤਰ ਬਲਾਕ ਭੁਲੱਥ, ਕਸ਼ਮੀਰ ਸਿੰਘ ਬੋਪਾਰਾਏ ਬਲਾਕ ਮੀਤ ਪ੍ਰਧਾਨ, ਭਜਨ ਸਿੰਘ ਬੋਪਾਰਾਏ, ਗੁਰਦੇਵ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਸੁੱਚਾ ਸਿੰਘ ਖੱਸਣ, ਗੁਰਮੀਤ ਸਿੰਘ ਰਾਜਪੁਰ, ਸੁੱਚਾ ਸਿੰਘ ਬਾਗਵਾਨਪੁਰ, ਮਲਕੀਤ ਸਿੰਘ ਚੀਮਾ ਕਮਰਾਏ, ਸ਼ਿਵਰਾਜ ਸਿੰਘ ਜੋਗਿੰਦਰ ਨਗਰ, ਮਹਿੰਦਰ ਸਿੰਘ ਖੱਸਣ, ਸੁਭਾਸ਼ ਚੰਦਰ ਭੁਲੱਥ, ਨਰਿੰਦਰ ਸਿੰਘ ਲਿਟਾਂ, ਲਖਵਿੰਦਰ ਸਿੰਘ ਲਿਟਾਂ, ਜੈਮਲ ਸਿੰਘ ਲਿਟਾਂ, ਗੁਰਮੀਤ ਸਿੰਘ ਪੰਡੋਰੀ, ਸੁਰਿੰਦਰ ਸਿੰਘ ਖ਼ੈਰਾਬਾਦ, ਪਰਮਜੀਤ ਸਿੰਘ ਬਾਗੜੀਆਂ, ਬਿਕਰਮਜੀਤ ਸਿੰਘ ਲਿਟਾਂ, ਸੁਰਿੰਦਰ ਸਿੰਘ ਲਿਟਾ, ਜੋਗਿੰਦਰ ਸਿੰਘ ਮਾਨਾ ਤਲਵੰਡੀ, ਅਵਤਾਰ ਸਿੰਘ ਕੁੱਦੋਵਾਲ, ਸ਼ਿੰਗਾਰਾ ਸਿੰਘ ਬੋਪਾਰਾਏ, ਕਾਬਲ ਸਿੰਘ ਬਾਗੜੀਆਂ, ਅਜੀਤ ਸਿੰਘ ਕਮਰਾਏ, ਸੰਤੋਖ ਸਿੰਘ ਕਮਰਾਏ, ਅਮੋਲਕ ਸਿੰਘ ਕਰਤਾਰਪੁਰ, ਤਰਲੋਕ ਸਿੰਘ ਬੋਪਾਰਾਏ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਪੰਚਾਂ ਸਰਪੰਚਾਂ ਲਈ ਲਗਾਇਆ ਸਿਖਲਾਈ ਕੈਂਪ ਅਗਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਸਕੱਤਰ ਸਰਬਜੀਤ ਸਿੰਘ ਤੇ ਅੰਤਿਮ ਖੋਸਲਾ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ
Ad Position 24