18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਬਿਜਲੀ ਤਾਰਾਂ ਦੀ ਸਪਾਰਕਿੰਗ ਕਾਰਨ ਪਰਾਲੀ ਦੀਆਂ ਗੱਠਾਂ ਨਾਲ ਭਰਿਆ ਟਰਾਲਾ ਸੜਿਆ

ਮੰਡੀ ਕਿੱਲਿਆਂਵਾਲੀ, 18 ਨਵੰਬਰ (ਇਕਬਾਲ ਸਿੰਘ ਸ਼ਾਂਤ)- ਕੱਖਾਂਵਾਲੀ-ਘੁਮਿਆਰਾ ਲਿੰਕ ਸੜਕ ’ਤੇ 11 ਕੇ. ਵੀ.

Ad Position 21
No active advertisement
ਅਜੀਤ ਡੈਸਕ 19-11-2026
ਮੰਡੀ ਕਿੱਲਿਆਂਵਾਲੀ, 18 ਨਵੰਬਰ (ਇਕਬਾਲ ਸਿੰਘ ਸ਼ਾਂਤ)- ਕੱਖਾਂਵਾਲੀ-ਘੁਮਿਆਰਾ ਲਿੰਕ ਸੜਕ ’ਤੇ 11 ਕੇ.ਵੀ. ਬਿਜਲੀ ਤਾਰਾਂ ’ਚੋਂ ਕਥਿਤ ਸਪਾਰਕਿੰਗ ਕਾਰਨ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰੈਕਟਰ-ਟਰਾਲੇ ਨੂੰ ਅੱਗ ਲੱਗ ਗਈ। ਹਾਦਸੇ ਵਿਚ ਟਰਾਲਾ ਤੇ ਉਸ ਵਿਚ ਲੱਦੀ ਕਰੀਬ 100 ਕੁਇੰਟਲ ਪਰਾਲੀ ਸੜ ਕੇ ਸੁਆਹ ਹੋ ਗਈ। ਚਾਲਕ ਵਲੋਂ ਸਮਾਂ ਰਹਿੰਦੇ ਟਰੈਕਟਰ ਵੱਖ ਕੀਤੇ ਜਾਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਵਿਚ ਵੱਡਾ ਨੁਕਸਾਨ ਹੋ ਗਿਆ। ਪਿੰਡ ਲੁਹਾਰਾ ਦਾ ਨਛੱਤਰ ਸਿੰਘ ਪੁੱਤਰ ਕਾਬਲ ਸਿੰਘ ਖੇਤਾਂ ਵਿਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਕਰਦਾ ਹੈ। ਉਹ ਅੱਜ ਦੁਪਹਿਰ ਕਰੀਬ ਪੌਣੇ ਇਕ ਵਜੇ ਉਹ ਪਿੰਡ ਵਣਵਾਲਾ ਦੇ ਖੇਤਾਂ ਵਿਚੋਂ ਪਰਾਲੀ ਦੀਆਂ ਗੱਠਾਂ ਲੱਦ ਕੇ ਵਾਇਆ ਘੁਮਿਆਰਾ ਸਿੰਘੇਵਾਲਾ ਡੰਪ ’ਤੇ ਲਿਜਾ ਰਿਹਾ ਸੀ। ਉਸ ਦੇ ਸਾਥੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੱਖਾਂਵਾਲੀ-ਘੁਮਿਆਰਾ ਲਿੰਕ ਸੜਕ ’ਤੇ ਖੇਤਾਂ ਤੋਂ ਕਰੀਬ 10 ਏਕੜ ਦੂਰ ਪੁੱਜਣ ’ਤੇ ਉਪਰੋਂ ਲੰਘਦੀਆਂ ਹਾਈ ਵੇਲਟੇਜ 11 ਕੇ.ਵੀ. ਤਾਰਾਂ ਵਿਚੋਂ ਸਪਾਰਕਿੰਗ ਕਾਰਨ ਪਰਾਲੀ ਨੂੰ ਅੱਗ ਲੱਗ ਗਈ। ਅੱਗ ਨੇ ਪਲਾਂ ਵਿਚ ਟਰਾਲੇ ਨੂੰ ਲਪੇਟ ’ਚ ਲੈ ਲਿਆ ਅ ਤੇ ਚਾਰੇ ਟਾਇਰ ਧਮਾਕਿਆਂ ਨਾਲ ਫਟ ਗਏ। ਸੂਚਨਾ ’ਤੇ ਮਲੋਟ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ। ਸਥਾਨਕ ਲੋਕਾਂ ਨੇ ਅੱਗ ਬੁਝਾਉਣ ਵਿਚ ਮਦਦ ਕੀਤੀ ਅਤੇ ਖੇਤਾਂ ਵਿਚ ਵਾਹੀ ਕਰਕੇ ਅੱਗ ਨੂੰ ਫ਼ੈਲਣ ਤੋਂ ਰੋਕਿਆ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਔਰਤਾਂ ਅਹਿਮ ਭੂਮਿਕਾ ਨਿਭਾਉਣਗੀਆਂ- ਹਰਗੋਬਿੰਦ ਕੌਰ ਅਗਲੀ ਖ਼ਬਰ ਪ੍ਰਧਾਨ ਗੁਰਜੀਤ ਸਿੰਘ ਕੋਟਲਾ ਨਾਲ ਵੱਖ - ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
Ad Position 24