ਕਾਂਗਰਸ ਵਲੋਂ ਮਲੋਟ ਦਾਣਾ ਮੰਡੀ ’ਚ ਝੋਨੇ ਦੀ ਬੋਲੀ ਅਤੇ ਲਿਫ਼ਟਿੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ
ਮਲੋਟ, 16 ਨਵੰਬਰ (ਪਾਟਿਲ)-ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਜੁੱਗੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੇ ਅੱਜ ਮਾਰਕਿਟ ਕਮੇਟੀ ਦਫ਼ਤਰ ਮਲੋਟ ਦੇ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਕੇ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੋਵੇਂ ਸਰਕਾਰਾਂ ਹੀ ਇਸ ਵਿਚ ਦੋਸ਼ੀ ਹਨ। ਦੋਵੇਂ ਸਰਕਾਰਾਂ ਇਕ-ਦੂਜੇ ਦੇ ਪਾਲੇ ਵਿਚ ਗੇਂਦ ਸੁੱਟ ਰਹੀਆਂ ਹਨ।
ਮਲੋਟ, 16 ਨਵੰਬਰ (ਪਾਟਿਲ)-ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਜੁੱਗੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੇ ਅੱਜ ਮਾਰਕਿਟ ਕਮੇਟੀ ਦਫ਼ਤਰ ਮਲੋਟ ਦੇ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਕੇ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੋਵੇਂ ਸਰਕਾਰਾਂ ਹੀ ਇਸ ਵਿਚ ਦੋਸ਼ੀ ਹਨ। ਦੋਵੇਂ ਸਰਕਾਰਾਂ ਇਕ-ਦੂਜੇ ਦੇ ਪਾਲੇ ਵਿਚ ਗੇਂਦ ਸੁੱਟ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਲਗਾਤਾਰ ਗ਼ਲਤ ਨੀਤੀਆਂ ਕਾਰਨ ਮਾਰਿਆ ਜਾ ਰਿਹਾ ਹੈ। ਝੋਨੇ ਦੀ ਨਾਜਾਇਜ਼ ਕਾਟ ਲਗਾਈ ਜਾ ਰਹੀ ਹੈ। ਕਿਸਾਨਾਂ ਨੂੰ ਖ਼ੱਜਲ-ਖ਼ੁਆਰ ਕਰਕੇ ਪ੍ਰਾਈਵੇਟ ਖ਼ਰੀਦਦਾਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਦੋਵੇਂ ਸਰਕਾਰਾਂ ਕਿਸਾਨਾਂ ਨੂੰ ਲੁੱਟ ਰਹੀਆਂ ਹਨ। ਕਾਂਗਰਸ ਪਾਰਟੀ ਦੇ ਬੁਲਾਰੇ ਬਲਕਾਰ ਔਲਖ, ਸਾਬਕਾ ਪ੍ਰਧਾਨ ਨੱਥੂ ਰਾਮ ਗਾਂਧੀ, ਸਾਬਕਾ ਦਿਹਾਤੀ ਪ੍ਰਧਾਨ ਜਗਤਪਾਲ ਸਿੰਘ ਸ਼ੇਰੇਵਾਲਾ, ਗਿੰਨੀ ਬਰਾੜ ਤਰਖਾਣਵਾਲਾ, ਯਾਦਵਿੰਦਰ ਪੂਨੀਆ, ਪ੍ਰੋਫ਼ੈਸਰ ਬਲਜੀਤ ਗਿੱਲ, ਕੁਲਵੀਰ ਸਿੰਘ ਵਿਰਕਾ, ਜਗਦੀਸ਼ ਕਮਰਾ, ਅਸ਼ਵਨੀ ਕੁਮਾਰ ਐਮ.ਸੀ. ਮਲੋਟ, ਜੁਗਰਾਜ ਖੇੜਾ, ਗੁਰਪ੍ਰੀਤ ਗੰਧੜ, ਸਾਹਿਲ ਮੋਂਗਾ, ਵਰਿੰਦਰ ਮੱਕੜ, ਜਸਪਾਲ ਔਲਖ ਵਕੀਲ, ਕ੍ਰਿਸ਼ਨ ਠੇਕੇਦਾਰ, ਰਾਮਪਾਲ ਚਿੱਬੜਾਂਵਾਲੀ ਨੇ ਮਲੋਟ ਦਾਣਾ ਵਿਚ ਝੋਨੇ ਦੀ ਬੋਲੀ ਤੇ ਲਿਫ਼ਟਿੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਵਿੰਦਰ ਸਿੰਘ ਲਖਮੀਰੇਵਾਲਾ, ਯਾਦੂ ਲੱਖੇਵਾਲੀ, ਗੁਰਮੀਤ ਫੂਲੇਵਾਲਾ ਸਰਪੰਚ, ਸੁਰਜੀਤ ਮਦਰੱਸਾ, ਕੇਵਲ ਖੱਤਰੀ, ਸੌਰਵ, ਸਰਬਜੀਤ ਸਿੰਘ, ਦਾਣਾ ਮੰਡੀ ਵਿਚ ਬੈਠੇ ਹੋਰ ਕਿਸਾਨਾਂ ਨੇ ਵੀ ਇਸ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ।