31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸੰਤ ਬਾਬਾ ਕ੍ਰਿਸ਼ਨ ਦਾਸ ਦੀ ਬਰਸੀ ਨੂੰ ਸਮਰਪਿਤ ਇਕੋਤਰੀ ਲੜੀ ਸਮਾਗਮ 7 ਤੋਂ

ਦੋਦਾ, 30 ਅਕਤੂਬਰ (ਰਵੀਪਾਲ)-ਸਥਾਨਕ ਕਸਬੇ ’ਚ ਪ੍ਰਸਿੱਧ ਤਪੱਸਵੀਂ ਬ੍ਰਹਮਲੀਨ ਸ੍ਰੀ ਸ੍ਰੀ 1008 ਸੰਤ ਬਾਬਾ ਕ੍ਰਿਸ਼ਨ ਦਾਸ ਦੀ ਬਰਸੀ ਨੂੰ ਸਮਰਪਿਤ ਸ੍ਰੀ ਅਖੰਠ ਪਾਠ ਸਾਹਿਬ ਦੀ ਇਕੋਤਰੀ ਲੜੀ ਦੀ ਸ਼ੁਰੂਆਤ 7 ਨਵੰਬਰ ਤੋਂ ਕੀਤੀ ਜਾਵੇਗੀ। ਗਊ ਸੇਵਾ ਸੰਮਤੀ ਦੋਦਾ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸੰਮਤੀ ਆਗੂਆਂ ਨੇ ਦੱਸਿਆ ਕਿ ਡੇਰਾ ਸੰਤ ਬਾਬਾ ਕ੍ਰਿਸ਼ਨਦਾਸ ਜੀ ਗਊਸੇਵਾ ਸੰਮਤੀ, ਪੰਚਾਇਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ 7 ਨਵੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 31-10-2026
ਦੋਦਾ, 30 ਅਕਤੂਬਰ (ਰਵੀਪਾਲ)-ਸਥਾਨਕ ਕਸਬੇ ’ਚ ਪ੍ਰਸਿੱਧ ਤਪੱਸਵੀਂ ਬ੍ਰਹਮਲੀਨ ਸ੍ਰੀ ਸ੍ਰੀ 1008 ਸੰਤ ਬਾਬਾ ਕ੍ਰਿਸ਼ਨ ਦਾਸ ਦੀ ਬਰਸੀ ਨੂੰ ਸਮਰਪਿਤ ਸ੍ਰੀ ਅਖੰਠ ਪਾਠ ਸਾਹਿਬ ਦੀ ਇਕੋਤਰੀ ਲੜੀ ਦੀ ਸ਼ੁਰੂਆਤ 7 ਨਵੰਬਰ ਤੋਂ ਕੀਤੀ ਜਾਵੇਗੀ। ਗਊ ਸੇਵਾ ਸੰਮਤੀ ਦੋਦਾ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸੰਮਤੀ ਆਗੂਆਂ ਨੇ ਦੱਸਿਆ ਕਿ ਡੇਰਾ ਸੰਤ ਬਾਬਾ ਕ੍ਰਿਸ਼ਨਦਾਸ ਜੀ ਗਊਸੇਵਾ ਸੰਮਤੀ, ਪੰਚਾਇਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ 7 ਨਵੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕੋਤਰੀ ਦੇ ਭੋਗ 7 ਦਸੰਬਰ ਬਰਸੀ ਵਾਲੇ ਦਿਨ ਪਾਏ ਜਾਣਗੇ। ਇਸ ਉਪਰੰਤ ਸੰਪੂਰਨਤਾ ਸਮਾਗਮ ਹੋਵੇਗਾ। ਇਸ ਮੌਕੇ ਬਾਬਾ ਮਹੇਸ਼ਦਾਸ, ਬਲਦੇਵ ਸਿੰਘ ਮੈਂਬਰ, ਬੋਹੜ ਸਿੰਘ ਪੰਚ, ਪ੍ਰਧਾਨ ਸੁਖਪਾਲ ਬਰਾੜ, ਜਗਤਾਰ ਸ਼ਰਮਾ, ਬਿੱਟੂ ਵਧਵਾ, ਕਪੂਰ ਸਿੰਘ, ਗੁਰਮੇਲ ਸਿੰਘ ਖ਼ਾਲਸਾ, ਗੁਰਦੀਪ ਸਿੰਘ ਰੋਮਾਣਾ, ਕਾਕਾ ਬਰਾੜ, ਹਰਚਰਨ ਸਿੰਘ ਢਿੱਲੋਂ, ਹਰਮਨ ਬਰਾੜ ਤੇ ਸੰਮਤੀ ਦੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਵਿਭਾਗ ਨੇ ਭ੍ਰਿਸ਼ਟਾਚਾਰ ਸੰਬੰਧੀ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਨਿਰੋਲ ਸੇਵਾ ਸੰਸਥਾ ਨੇ ਜਪੁਜੀ ਸਾਹਿਬ ਦੇ ਪਾਠ ਸੰਬੰਧੀ ਸੈਮੀਨਾਰ ਕਰਵਾਇਆ
Ad Position 24