23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪਟਾਕੇ ਵੇਚਣ/ਸਟਾਕ ਕਰਨ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਗਏ ਡਰਾਅ

ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)-ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ ਵਲੋਂ ਸਥਾਨਕ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲੇ੍ਹ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ ’ਚ ਪਟਾਕੇ ਵੇਚਣ/ਸਟਾਕ ਕਰਨ ਲਈ 22 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਇਹ ਡਰਾਅ ਨਿਰਪੱਖ, ਆਜ਼ਾਦਾਨਾ ਅਤੇ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੀ ਹਾਜ਼ਰੀ ਵਿਚ ਹੀ ਕੱਢੇ ਗਏ।

Ad Position 21
No active advertisement
ਅਜੀਤ ਡੈਸਕ 24-10-2026
ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)-ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ ਵਲੋਂ ਸਥਾਨਕ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲੇ੍ਹ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ ’ਚ ਪਟਾਕੇ ਵੇਚਣ/ਸਟਾਕ ਕਰਨ ਲਈ 22 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਇਹ ਡਰਾਅ ਨਿਰਪੱਖ, ਆਜ਼ਾਦਾਨਾ ਅਤੇ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੀ ਹਾਜ਼ਰੀ ਵਿਚ ਹੀ ਕੱਢੇ ਗਏ। ਡਰਾਅ ਕੱਢਣ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਕੇਸ਼ਵ ਗੋਇਲ ਨੇ ਹਾਜ਼ਰੀਨ ਬਿਨੈਕਾਰਾਂ ਵਲੋਂ ਪਾਸੋਂ ਵੱਖ-ਵੱਖ ਲਾਇਸੈਂਸ ਲੈਣ ਵਾਲਿਆਂ ਨੂੰ ਪਰਚੀਆਂ ਚੈੱਕ ਕਰਵਾਈਆਂ। ਇਸ ਡਰਾਅ ਦੀਆਂ ਪਰਚੀਆਂ ਮੌਕੇ ’ਤੇ ਵੀਡੀਓਗ੍ਰਾਫ਼ੀ ਕਰਦਿਆਂ ਬਿਨੈਕਾਰਾਂ ਤੋਂ ਹੀ ਕਢਵਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 03 ਸਬ ਡਵੀਜ਼ਨਾਂ ਵਿਚ 22 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਕੁੱਲ 160 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਲਈ ਪ੍ਰਾਪਤ ਕੁੱਲ 35 ਦਰਖਾਸਤਾਂ ਵਿਚੋਂ 15 ਆਰਜ਼ੀ ਲਾਈਸੈਂਸਾਂ ਦੇ ਡਰਾਅ ਕੱਢੇ ਗਏ। ਇਸੇ ਤਰ੍ਹਾਂ ਸਬ ਡਵੀਜ਼ਨ ਕੋਟਕਪੂਰਾ ਲਈ ਪ੍ਰਾਪਤ 122 ਦਰਖਾਸਤਾਂ ਵਿਚੋਂ 5 ਅਤੇ ਸਬ-ਡਵੀਜ਼ਨ ਜੈਤੋ ਲਈ ਪ੍ਰਾਪਤ ਕੁੱਲ 2 ਦਰਖਾਸਤਾਂ ਵਿਚੋਂ 2 ਆਰਜ਼ੀ ਲਾਈਸੈਂਸਾਂ ਦੇ ਡਰਾਅ ਕੱਢੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਪਟਾਕੇ ਨਿਸ਼ਚਿਤ ਥਾਵਾਂ ’ਤੇ ਹੀ ਵੇਚੇ/ਸਟਾਕ ਕੀਤੇ ਜਾ ਸਕਣਗੇ ਅਤੇ ਬਿਨਾਂ ਲਾਇਸੈਂਸ ਤੋਂ ਕੋਈ ਵੀ ਵਿਅਕਤੀ ਪਟਾਕੇ ਨਹੀਂ ਵੇਚ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਬੀਬੀ ਬੇਅੰਤ ਕੌਰ ਸੇਖੋਂ ਨੇ ਕਿਸਾਨਾਂ, ਆੜ੍ਹਤੀਆਂ ਅਤੇ ਟਰੱਕਾਂ ਵਾਲਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਐਸ. ਡੀ. ਸਕੂਲ ਦੇ ਕਰ... ਅਗਲੀ ਖ਼ਬਰ ਦਾ ਬਲੂਮਿੰਗਡੇਲ ਸਕੂਲ ’ਚ ਪਰਿਵਾਰ ਵਿਸ਼ੇ ’ਤੇ ਵਿਸ਼ੇਸ਼ ਅੰਸੈਂਬਲੀ ਕਰਵਾਈ
Ad Position 24