ਚੰਦਰ ਮਾਡਲ ਹਾਈ ਸਕੂਲ ਵਿਖੇ ‘ਗੁਰੂ ਵੰਦਨ ਵਿਦਿਆਰਥੀ ਅਭਿਨੰਦਨ’ ਸਮਾਗਮ ਕਰਵਾਇਆ
ਮਲੋਟ, 23 ਅਕਤੂਬਰ (ਪਾਟਿਲ)-ਚੰਦਰ ਮਾਡਲ ਹਾਈ ਸਕੂਲ ਮਲੋਟ ਵਿਖੇ ਭਾਰਤ ਵਿਕਾਸ ਪਰਿਸ਼ਦ ਮਲੋਟ ਦੇ ਸਹਿਯੋਗ ਨਾਲ ‘ਗੁਰੂ ਵੰਦਨ ਵਿਦਿਆਰਥੀ ਅਭਿਨੰਦਨ’ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਪੰਜਾਬ ਖੇਤਰੀ ਸਕੱਤਰ (ਸੰਸਕਾਰ) ਰਾਜ ਵਾਟਸ, ਜਨਰਲ ਸਕੱਤਰ ਰਜਿੰਦਰ ਪਪਨੇਜਾ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਪ੍ਰਧਾਨ ਧਰਮਪਾਲ ਗੁੰਬਰ, ਸਕੱਤਰ ਰਜਿੰਦਰ ਨਾਗਪਾਲ, ਖ਼ਜ਼ਾਨਚੀ ਸੋਹਨ ਲਾਲ ਗੁੰਬਰ, ਮੀਤ ਪ੍ਰਧਾਨ ਅਮਰ ਮੁੰਜਾਲ, ਸ਼ਗਨ ਲਾਲ ਗੋਇਲ, ਹੰਸਰਾਜ ਰੇਗਰ, ਵੇਦ ਪ੍ਰਕਾਸ਼ ਗੋਇਲ, ਸਕੂਲ ਦੇ ਐਮ.
ਚ
ਚੰਦਰ ਮਾਡਲ ਹਾਈ ਸਕੂਲ ਮਲੋਟ ਵਿਖੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਚੰਦਰ ਮੋਹਨ ਸੁਥਾਰ ਅਤੇ ਭਾਰਤ ਵਿਕਾਸ ਪਰਿਸ਼ਦ ਮਲੋਟ ਦੇ ਮੈਂਬਰ। ਤਸਵੀਰ: ਪਾਟਿਲ
24-10-2026
ਮਲੋਟ, 23 ਅਕਤੂਬਰ (ਪਾਟਿਲ)-ਚੰਦਰ ਮਾਡਲ ਹਾਈ ਸਕੂਲ ਮਲੋਟ ਵਿਖੇ ਭਾਰਤ ਵਿਕਾਸ ਪਰਿਸ਼ਦ ਮਲੋਟ ਦੇ ਸਹਿਯੋਗ ਨਾਲ ‘ਗੁਰੂ ਵੰਦਨ ਵਿਦਿਆਰਥੀ ਅਭਿਨੰਦਨ’ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਪੰਜਾਬ ਖੇਤਰੀ ਸਕੱਤਰ (ਸੰਸਕਾਰ) ਰਾਜ ਵਾਟਸ, ਜਨਰਲ ਸਕੱਤਰ ਰਜਿੰਦਰ ਪਪਨੇਜਾ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਪ੍ਰਧਾਨ ਧਰਮਪਾਲ ਗੁੰਬਰ, ਸਕੱਤਰ ਰਜਿੰਦਰ ਨਾਗਪਾਲ, ਖ਼ਜ਼ਾਨਚੀ ਸੋਹਨ ਲਾਲ ਗੁੰਬਰ, ਮੀਤ ਪ੍ਰਧਾਨ ਅਮਰ ਮੁੰਜਾਲ, ਸ਼ਗਨ ਲਾਲ ਗੋਇਲ, ਹੰਸਰਾਜ ਰੇਗਰ, ਵੇਦ ਪ੍ਰਕਾਸ਼ ਗੋਇਲ, ਸਕੂਲ ਦੇ ਐਮ.ਡੀ. ਚੰਦਰ ਮੋਹਨ ਸੁਥਾਰ, ਪ੍ਰਿੰਸੀਪਲ ਰਜਨੀ ਸੁਥਾਰ ਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਰਿਹਾ। ਰਾਜ ਵਾਟਸ ਤੇ ਰਜਿੰਦਰ ਨਾਗਪਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਸਤਿਕਾਰ ਤੇ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਆਪਣੇ ਗੁਰੂਜਨਾਂ ਨੂੰ ਪ੍ਰਣਾਮ ਕਰਕੇ ਉਨ੍ਹਾਂ ਦੀ ਵੰਦਨਾ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸਕੂਲ ਦੇ ਐਮ.ਡੀ. ਚੰਦਰ ਮੋਹਨ ਸੁਥਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਸਮਾਗਮ ਵਿਚ ਸਹਿਯੋਗ ਦੇਣ ਲਈ ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਸ਼ਦ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਤਮ ਕਾਰਜ ਕਰਨ ਵਾਲੀਆਂ ਅਧਿਆਪਕਾਵਾਂ ਰਜਨੀ ਸੁਥਾਰ, ਸ਼ਵੇਤਾ ਮੱਕੜ, ਨਵਜੋਤ ਪ੍ਰੀਤ ਕੌਰ, ਮੀਨੂ ਫੁਟੇਲਾ, ਮਨਜੀਤ ਕੌਰ ਅਤੇ ਜੋਤੀ ਕਾਲੜਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਹੋਣਹਾਰ ਵਿਦਿਆਰਥਣਾਂ ਸਲੋਨੀ, ਹਰਦੀਪ ਰਾਣੀ, ਜੋਤੀ, ਰਣਜੋਤ, ਜਾਨਵੀ ਤੇ ਮਨੀਸ਼ਾ ਨੂੰ ਵੀ ਸਨਮਾਨ ਦੇ ਕੇ ਉਤਸ਼ਾਹਿਤ ਕੀਤਾ ਗਿਆ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਉਹ ਪਲ ਰਿਹਾ, ਜਦੋਂ ਵਿਦਿਆਰਥੀਆਂ ਵਲੋਂ ਸਕੂਲ ਨੂੰ ਅਨੁਸ਼ਾਸਨ, ਸੰਸਕਾਰਾਂ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਪਾਏ ਯੋਗਦਾਨ ਲਈ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।