13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਮੀਤ ਖੁੱਡੀਆਂ ਨੇ ਪਿੰਡ ਦਿਉਣਖੇੜਾ ’ਚ 133 ਲਾਭਪਾਤਰੀਆਂ ਨੂੰ ਘਰਾਂ ਦੇ ਰਜਿਸਟਰੀ ਕਾਰਡ ਵੰਡੇ

ਲੰਬੀ, 12 ਅਕਤੂਬਰ (ਮੇਵਾ ਸਿੰਘ)-‘ਮੇਰਾ ਘਰ, ਮੇਰੇ ਨਾਮ’ ਪੰਜਾਬ ਸਰਕਾਰ ਦੀ ਯੋਜਨਾ ਜਿਸ ਦਾ ਮੁੱਖ ਮਕਸਦ ਪਿੰਡਾਂ ਅਤੇ ਸ਼ਹਿਰਾਂ ਵਿਚ ਲਾਲ ਲਕੀਰ ਦੇ ਅੰਦਰ ਬਣੇ ਘਰਾਂ ਦੇ ਮਾਲਕਾਂ ਨੂੰ ਮਾਲਕੀ ਦੇ ਹੱਕ ਦੇਣਾ ਹੈ, ਇਸ ਤਹਿਤ ਸਬ ਤਹਿਸੀਲ ਲੰਬੀ ਦੇ ਪਿੰਡ ਦਿਉਣਖੇੜਾ ਵਿਚ ਲੋਕਾਂ ਨੂੰ ਲਾਲ ਲਕੀਰ ਵਾਲੇ ਘਰਾਂ ਦੇ ਮਾਲਕੀ ਹੱਕ ਦੇਣ ਲਈ ਇਕ ਪ੍ਰੋਗਰਾਮ ਪਿੰਡ ਦਿਉਣਖੇੜਾ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵਿਸ਼ੇਸ ਤੌਰ ’ਤੇ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਪੁੱਤਰ ਅਮੀਤ ਖੁੱਡੀਆਂ ਨੇ ਕਰੀਬ 133 ਲਾਭਪਾਤਰੀਆਂ ਨੂੰ ਲਾਲ ਲਕੀਰ ਦੇ ਅੰਦਰ ਬਣੇ ਮਕਾਨਾਂ ਦੇ ਮਾਲਕਾਂ ਨੂੰ ਰਜਿਸਟਰੀ ਕਾਰਡ ਵੰਡੇ ਗਏ।

Ad Position 21
No active advertisement
ਪਿੰਡ ਦਿਉਣਖੇੜਾ ਵਿਖੇ ਅਮੀਤ ਸਿੰੰਘ ਖੁੱਡੀਆਂ ਲਾਲ ਲਕੀਰ ਵਾਲੇ ਘਰਾਂ ਦੇ ਮਾਲਕਾਂ ਨੂੰ ਰਜਿਸਟਰੀ ਕਾਰਡ ਵੰਡਦੇ ਹੋਏ, ਨਾਲ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ। ਤਸਵੀਰ: ਮੇਵਾ ਸਿੰਘ 13-10-2026
ਲੰਬੀ, 12 ਅਕਤੂਬਰ (ਮੇਵਾ ਸਿੰਘ)-‘ਮੇਰਾ ਘਰ, ਮੇਰੇ ਨਾਮ’ ਪੰਜਾਬ ਸਰਕਾਰ ਦੀ ਯੋਜਨਾ ਜਿਸ ਦਾ ਮੁੱਖ ਮਕਸਦ ਪਿੰਡਾਂ ਅਤੇ ਸ਼ਹਿਰਾਂ ਵਿਚ ਲਾਲ ਲਕੀਰ ਦੇ ਅੰਦਰ ਬਣੇ ਘਰਾਂ ਦੇ ਮਾਲਕਾਂ ਨੂੰ ਮਾਲਕੀ ਦੇ ਹੱਕ ਦੇਣਾ ਹੈ, ਇਸ ਤਹਿਤ ਸਬ ਤਹਿਸੀਲ ਲੰਬੀ ਦੇ ਪਿੰਡ ਦਿਉਣਖੇੜਾ ਵਿਚ ਲੋਕਾਂ ਨੂੰ ਲਾਲ ਲਕੀਰ ਵਾਲੇ ਘਰਾਂ ਦੇ ਮਾਲਕੀ ਹੱਕ ਦੇਣ ਲਈ ਇਕ ਪ੍ਰੋਗਰਾਮ ਪਿੰਡ ਦਿਉਣਖੇੜਾ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵਿਸ਼ੇਸ ਤੌਰ ’ਤੇ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਪੁੱਤਰ ਅਮੀਤ ਖੁੱਡੀਆਂ ਨੇ ਕਰੀਬ 133 ਲਾਭਪਾਤਰੀਆਂ ਨੂੰ ਲਾਲ ਲਕੀਰ ਦੇ ਅੰਦਰ ਬਣੇ ਮਕਾਨਾਂ ਦੇ ਮਾਲਕਾਂ ਨੂੰ ਰਜਿਸਟਰੀ ਕਾਰਡ ਵੰਡੇ ਗਏ। ਇਸ ਮੌਕੇ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ ਵੀ ਮੌਜੂਦ ਸਨ। ਇਸ ਮੌਕੇ ਅਮੀਤ ਖੁੱਡੀਆਂ ਨੇ ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਲਗਪਗ ਪੂਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਾਲ ਲਕੀਰ ਵਾਲੇ ਘਰਾਂ ਦੇ ਮਾਲਕੀ ਪ੍ਰਾਪਟੀ ਕਾਰਡ ਬਣਾਉਣ ਲਈ ਮਾਲ ਵਿਭਾਗ ਵਲੋਂ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਡਰੋਨ ਰਾਹੀਂ ਡਿਜੀਟਲ ਮੈਪਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਲਕੀ ਹੱਕ ਮਿਲਣ ਨਾਲ ਲੋਕ ਆਪਣੀ ਜਾਇਦਾਦ ਨੂੰ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਬੈਂਕ ਤੋਂ ਕਰਜ਼ਾ ਲੈਣ ਜਾਂ ਹੋਰ ਵਿੱਤੀ ਕੰਮਾਂ ਲਈ ਵਰਤ ਸਕਦੇ ਹਨ। ਇਸ ਮੌਕੇ ਬੀ.ਡੀ.ਪੀ.ਓ. ਦਫ਼ਤਰ ਲੰਬੀ ਦੇ ਸਟਾਫ਼ ਵਿਚ ਰੂਪਨੀਤ ਕਾਨੂੰਨਗੋ, ਗੁਰਜੋਤ ਸਿੰਘ ਪਟਵਾਰੀ ਅਤੇ ਪਿੰਡ ਦੇ ਪਾਰਟੀ ਆਗੂਆਂ ਵਿਚ ਸ਼ਿੰਦਰ ਮਾਨ, ਜਸਵਿੰਦਰ ਸਿੰਘ ਬਰਾੜ, ਗੁਰਵਿੰਦਰ ਸਿੰਘ ਬਰਾੜ, ਪੀਤੂ ਮਾਨ, ਬੱਬੂ ਮਾਨ ਅਤੇ ਰਾਜਿੰਦਰ ਦੰਦੀਪਾਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਊਂਟ ਆਬੂ ਵਿਖੇ ਬੀ.ਕੇ. ਬ੍ਰਿਜ ਮੋਹਨ ਭਾਈ ਦੀ ਯਾਦ ਵਿਚ ਸਰਬ ਧਰਮ ਸਭਾ ਕਰਵਾਈ ਅਗਲੀ ਖ਼ਬਰ ਮੇਰਾ ਯੁਵਾ ਭਾਰਤ ਵਲੋਂ ‘ਨਸ਼ਾ ਮੁਕਤ ਯੁਵਾ’ ਵਿਸ਼ੇ ’ਤੇ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ
Ad Position 24