10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਲੰਬੀ ਫਾਟਕ ਕੋਲ ਬਣਿਆ ਆਰਜੀ ਕੂੜੇ ਦਾ ਡੰਪ ਹਾਦਸਿਆਂ ਦਾ ਬਣ ਰਿਹੈ ਕਾਰਨ

ਗਿੱਦੜਬਾਹਾ, 10 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਗਿੱਦੜਬਾਹਾ ਵਲੋਂ ਸ਼ਹਿਰ ਅੰਦਰ ‘ਮਿਸ਼ਨ ਕਲੀਨ ਪੰਜਾਬ’ ਤਹਿਤ ਮੁਹਿੰਮ ਵਿੱਢੀ ਗਈ ਸੀ। ਲੰਬੀ ਫਾਟਕ ਕੋਲ ਲੱਗਿਆ ਆਰਜੀ ਕੂੜੇ ਦਾ ਡੰਪ ਲੰਬੀ ਵਾਲੇ ਪਾਸੇ ਤੋਂ ਆ ਰਹੇ ਰਾਹਗੀਰ ਦਾ ਸਵਾਗਤ ਕਰਦਾ ਹੈ।

Ad Position 21
No active advertisement
ਅਜੀਤ ਡੈਸਕ 11-10-2026
ਗਿੱਦੜਬਾਹਾ, 10 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਗਿੱਦੜਬਾਹਾ ਵਲੋਂ ਸ਼ਹਿਰ ਅੰਦਰ ‘ਮਿਸ਼ਨ ਕਲੀਨ ਪੰਜਾਬ’ ਤਹਿਤ ਮੁਹਿੰਮ ਵਿੱਢੀ ਗਈ ਸੀ। ਲੰਬੀ ਫਾਟਕ ਕੋਲ ਲੱਗਿਆ ਆਰਜੀ ਕੂੜੇ ਦਾ ਡੰਪ ਲੰਬੀ ਵਾਲੇ ਪਾਸੇ ਤੋਂ ਆ ਰਹੇ ਰਾਹਗੀਰ ਦਾ ਸਵਾਗਤ ਕਰਦਾ ਹੈ। ਕੂੜੇ ਦੇ ਢੇਰ ’ਤੇ ਕੋਲ ਖੜ੍ਹਦੇ ਪਸ਼ੂਆਂ ਦੇ ਝੁੰਡ ਆਮ ਰਾਹਗੀਰ ਲਈ ਹਾਦਸੇ ਦਾ ਕਾਰਨ ਬਣਦੇ ਹਨ। ਜ਼ਿਕਰਯੋਗ ਹੈ ਕਿ ਵਿਭਾਗ ਵਲੋਂ ਕੂੜੇ ਦਾ ਸਥਾਈ ਡੰਪ ਨਾ ਹੋਣ ਕਾਰਨ ਜਨਤਕ ਥਾਵਾਂ ’ਤੇ ਆਰਜੀ ਕੂੜੇ ਦੇ ਡੰਪ ਬਣਾਏ ਜਾ ਰਹੇ ਹਨ। ਬੀਤੇ ਦਿਨੀਂ ‘ਮਿਸ਼ਨ ਕਲੀਨ ਪੰਜਾਬ’ ਤਹਿਤ ਕੁਝ ਅਖੌਤੀ ਸਿਆਸੀ ਆਗੂਆਂ ਵਲੋਂ ਵਾਹ-ਵਾਹ ਖੱਟਣ ਲਈ ਝਾੜੂ ਹੱਥ ’ਚ ਫ਼ੜ੍ਹ ਕੇ ਸੋਸ਼ਲ ਮੀਡੀਆ ’ਤੇ ਫ਼ੋਟੋਆਂ ਪਾਈਆਂ ਗਈਆਂ, ਪ੍ਰੰਤੂ ਜ਼ਮੀਨੀ ਹਕੀਕਤ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ। ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਕੂੜਾ ਜਿਉਂ ਦੀ ਤਿਉਂ ਹੀ ਪਿਆ ਰਹਿੰਦਾ ਹੈ। ਭਾਵੇਂ ਸਫ਼ਾਈ ਕਰਮਚਾਰੀ ਥਾਂ-ਥਾਂ ’ਤੇ ਪਏ ਕੂੜੇ ਨੂੰ ਰੋਜ਼ਾਨਾ ਚੁੱਕ ਲਿਜਾ ਰਹੇ ਹਨ, ਪ੍ਰੰਤੂ ਸਥਾਈ ਡੰਪ ਨਾ ਹੋਣ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਲੰਬੀ ਫਾਟਕ ਕੋਲ ਆਰਜੀ ਬਣੇ ਕੂੜੇ ਦੇ ਡੰਪ ’ਤੇ ਪਸ਼ੂਆਂ ਦਾ ਝੁੰੰਡ ਖੜ੍ਹਾ ਰਹਿੰਦਾ ਹੈ। ਅੱਧੇ ਘੰਟੇ ਬਾਅਦ ਰੇਲ ਗੱਡੀ ਦੇ ਆਉਣ ਨਾਲ 10 ਤੋਂ 15 ਮਿੰਟ ਬੰਦ ਫਾਟਕ ’ਤੇ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ ਤਾਂ ਫਾਟਕ ਦੇ ਨਾਲ ਪਏ ਕੂੜੇ ਦੇ ਆਰਜੀ ਡੰਪ ’ਤੇ ਖੜੇ੍ ਢੱਠੇ ਜੇਕਰ ਆਪਸ ਵਿਚ ਭਿੜ ਪੈਣ ਤਾਂ ਵਾਹਨਾਂ ਦਾ ਨੁਕਸਾਨ ਕਰਦੇ ਹਨ। ਆਮ ਲੋਕਾਂ ਦੀ ਮੰਗ ਹੈ ਕਿ ਉਕਤ ਆਰਜੀ ਡੰਪ ਨੂੰ ਚੁੱਕਿਆ ਜਾਵੇ। ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਨੇ ਕਿਹਾ ਕਿ ਉਕਤ ਆਰਜੀ ਡੰਪ ’ਤੇ ਖੜ੍ਹੀਆਂ ਕੂੜੇ ਦੀਆਂ ਟਰਾਲੀਆਂ ਨੂੰ ਪੱਕੇ ਤੌਰ ’ਤੇ ਚੁਕਵਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸਫ਼ਾਈ ਵਿਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਸਰਕਾਰ ਵਚਨਬੱਧ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਜੀ.ਐਨ. ਕਾਲਜ ਦੇ ਵਿਦਿਆਰਥੀਆਂ ਵਲੋਂ ਮਨਾਲੀ ਤੇ ਰੋਹਤਾਂਗ ਪਾਸ ਦਾ ਟੂਰ
Ad Position 24