ਜੀ.ਐਨ. ਕਾਲਜ ਦੇ ਵਿਦਿਆਰਥੀਆਂ ਵਲੋਂ ਮਨਾਲੀ ਤੇ ਰੋਹਤਾਂਗ ਪਾਸ ਦਾ ਟੂਰ
ਮੰਡੀ ਕਿੱਲਿਆਂਵਾਲੀ, 10 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਦੇ ਪੋਸਟ-ਗ੍ਰੈਜੂਏਟ ਬਿਜ਼ਨੈਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਮਨਾਲੀ ਅਤੇ ਰੋਹਤਾਂਗ ਪਾਸ ਲਈ ਚਾਰ ਰੋਜ਼ਾ ਟੂਰ ਲਗਾਇਆ ਗਿਆ। 28 ਵਿਦਿਆਰਥੀਆਂ ਦੇ ਇਸ ਟੂਰ ਦੀ ਅਗਵਾਈ ਕਾਮਰਸ ਵਿਭਾਗ ਮੁਖੀ ਊਸ਼ਾ ਗੋਇਲ, ਡਾ.
ਮੰਡੀ ਕਿੱਲਿਆਂਵਾਲੀ, 10 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਦੇ ਪੋਸਟ-ਗ੍ਰੈਜੂਏਟ ਬਿਜ਼ਨੈਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਮਨਾਲੀ ਅਤੇ ਰੋਹਤਾਂਗ ਪਾਸ ਲਈ ਚਾਰ ਰੋਜ਼ਾ ਟੂਰ ਲਗਾਇਆ ਗਿਆ। 28 ਵਿਦਿਆਰਥੀਆਂ ਦੇ ਇਸ ਟੂਰ ਦੀ ਅਗਵਾਈ ਕਾਮਰਸ ਵਿਭਾਗ ਮੁਖੀ ਊਸ਼ਾ ਗੋਇਲ, ਡਾ. ਸੀਮਾ ਰਾਣੀ, ਪ੍ਰਿੰਸ ਸਿੰਗਲਾ, ਡਾ. ਮਣਿਕ ਜਿੰਦਲ ਅਤੇ ਜੋਤੀ ਰਾਣੀ ਨੇ ਕੀਤੀ। ਟੂਰ ਦੌਰਾਨ ਵਿਦਿਆਰਥੀਆਂ ਨੇ ਹਿਡਿੰਬਾ ਦੇਵੀ ਮੰਦਰ, ਮਾਲ ਰੋਡ, ਕਲੱਬ ਹਾਊਸ, ਤਿੱਬਤੀ ਮਾਰਕਿਟ, ਰਾਣੀ ਨਾਲਾ ਝਰਨਾ, ਰੋਹਤਾਂਗ ਪਾਸ, ਸਿਸੂ ਝੀਲ, ਅਟਲ ਟਨਲ ਅਤੇ ਸੋਲੰਗ ਵੈਲੀ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ਇਸ ਦੌਰਾਨ ‘ਟੂਰਿਜ਼ਮ ਮਾਰਕੀਟਿੰਗ ਕੰਸੈਪਟ’ ਤਹਿਤ ਸੈਰ-ਸਪਾਟਾ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਥਾਨਕ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਠਾਕੁਰ ਨੇ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਅਸਲ ਜ਼ਿੰਦਗੀ ਵਿਚ ਪ੍ਰਬੰਧਕੀ ਹੁਨਰ, ਸਮੇਂ ਦੀ ਪਾਬੰਦੀ ਅਤੇ ਮਿਲ-ਜੁਲ ਕੇ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ।