02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

40 ਮੁਕਤਿਆਂ ਦੀ ਯਾਦਗਾਰ ਮੁਕਤੇ-ਏ-ਮੀਨਾਰ ਦੀ ਹਾਲਤ ਤਰਸਯੋਗ ਲਾਈਟਾਂ ਬੰਦ , ਅਸਮਾਜਿਕ ਅਨਸਰਾਂ ਦਾ ਬਣਿਆ ਅੱਡਾ

ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)- ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ-ਬਠਿੰਡਾ ਬਾਈਪਾਸ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਨਾਲ 40 ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਬਣਾਇਆ ਗਿਆ ਇਤਿਹਾਸਕ ਮੁਕਤੇ-ਏ-ਮੀਨਾਰ ਅੱਜ-ਕੱਲ੍ਹ ਪ੍ਰਸ਼ਾਸਨਿਕ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਚਾਲੀ ਮੁਕਤਿਆਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਬਣਾਏ ਗਏ ਇਸ ਮੁਕਤੇ-ਏ-ਮੀਨਾਰ ਯਾਦਗਾਰ ਵਿਚ ਇਕ ਖ਼ੂਬਸੂਰਤ ਪਾਰਕ, ਓਪਨ ਏਅਰ ਥੀਏਟਰ ਅਤੇ ਸਟੀਲ ਦਾ ਵਿਸ਼ਾਲ ਖੰਡਾ ਬਣਾਇਆ ਗਿਆ ਹੈ।

Ad Position 21
No active advertisement
? 02-10-2026
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਹਰਮਹਿੰਦਰ ਪਾਲ)- ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ-ਬਠਿੰਡਾ ਬਾਈਪਾਸ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਨਾਲ 40 ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਬਣਾਇਆ ਗਿਆ ਇਤਿਹਾਸਕ ਮੁਕਤੇ-ਏ-ਮੀਨਾਰ ਅੱਜ-ਕੱਲ੍ਹ ਪ੍ਰਸ਼ਾਸਨਿਕ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਚਾਲੀ ਮੁਕਤਿਆਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਬਣਾਏ ਗਏ ਇਸ ਮੁਕਤੇ-ਏ-ਮੀਨਾਰ ਯਾਦਗਾਰ ਵਿਚ ਇਕ ਖ਼ੂਬਸੂਰਤ ਪਾਰਕ, ਓਪਨ ਏਅਰ ਥੀਏਟਰ ਅਤੇ ਸਟੀਲ ਦਾ ਵਿਸ਼ਾਲ ਖੰਡਾ ਬਣਾਇਆ ਗਿਆ ਹੈ। ਇਸ ਖੰਡੇ ਉਪਰ 40 ਕੜੇ ਲਗਾ ਕੇ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ। ਇਸ ਯਾਦਗਾਰ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਮਾਰਕਫੈਡ ਨੂੰ ਸੌਂਪੀ ਗਈ ਸੀ। ਰਿਕਾਰਡ ਅਨੁਸਾਰ ਸਰਕਾਰਾਂ ਵਲੋਂ ਸਮੇਂ-ਸਮੇਂ ’ਤੇ ਇਸ ਦੀ ਸਾਂਭ-ਸੰਭਾਲ ਲਈ ਯਤਨ ਕੀਤੇ ਗਏ ਅਤੇ ਮਾਨ ਸਰਕਾਰ ਵਲੋਂ ਵੀ ਪਿਛਲੇ ਸਮੇਂ ਦੌਰਾਨ ਫ਼ੰਡ ਜਾਰੀ ਕਰਕੇ ਬਾਹਰਲੀ ਕੰਧ ਅਤੇ ਹੋਰ ਨਿਰਮਾਣ ਕਾਰਜ ਕਰਵਾਏ ਗਏ, ਪ੍ਰੰਤੂ ਮੌਜੂਦਾ ਸਮੇਂ ਇਸ ਯਾਦਗਾਰ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਯਾਦਗਾਰ ਦੇ ਪਾਰਕ ਵਿਚ ਲੱਗੀਆਂ ਲਾਈਟਾਂ ਖ਼ਰਾਬ ਹੋਣ ਕਾਰਨ ਦਿਨ ਛਿਪਦੇ ਹੀ ਇੱਥੇ ਘੁੱਪ ਹਨੇ੍ਹਰਾ ਛਾ ਜਾਂਦਾ ਹੈ। ਹਨੇ੍ਹਰੇ ਦਾ ਫ਼ਾਇਦਾ ਚੁੱਕ ਕੇ ਇੱਥੇ ਸਮਾਜ ਵਿਰੋਧੀ ਅਤੇ ਜਰਾਇਮ ਪੇਸ਼ਾ ਲੋਕਾਂ ਨੇ ਆਪਣੀ ਠਹਿਰ ਬਣੀ ਲਈ ਹੈ, ਜਿਸ ਕਾਰਨ ਸ਼ਾਮ ਤੇ ਸਵੇਰ ਵੇਲੇ ਸੈਰ ਕਰਨ ਆਉਣ ਵਾਲੇ ਲੋਕ ਖੌਫ਼ਜਦਾ ਹਨ। ਇੱਥੇ ਪ੍ਰਸ਼ਾਸਨ ਵਲੋਂ ਸੀ.ਐਮ. ਯੋਗਾਸ਼ਾਲਾ ਵੀ ਸ਼ੁਰੂ ਕੀਤੀ ਗਈ ਹੈ, ਪਰ ਤੜਕੇ ਹਨ੍ਹੇਰਾ ਹੋਣ ਕਰਕੇ ਯੋਗਾ ਕਰਨ ਆਉਣ ਵਾਲੇ ਸ਼ਹਿਰੀਆਂ ਤੇ ਔਰਤਾਂ ਲਈ ਇੱਥੇ ਦਾਖ਼ਲ ਹੋਣਾ ਮੁਸ਼ਕਿਲ ਹੋ ਜਾਂਦਾ ਹੈ। ਦਿਨ ਚੜ੍ਹਨ ਤੋਂ ਬਾਅਦ ਧੁੱਪ ਤੇਜ਼ ਹੋਣ ਕਰਕੇ ਸੈਰ ਜਾਂ ਯੋਗਾ ਕਰਨਾ ਸੰਭਵ ਨਹੀਂ ਰਹਿੰਦਾ। ਵਾਤਾਵਰਨ ਪ੍ਰੇਮੀ ਕੁਲਵਿੰਦਰ ਸਿੰਘ ਅਤੇ ਮਾਸਟਰ ਜਸਪਾਲ ਸਿੰਘ ਸਮੇਤ ਹੋਰ ਸ਼ਹਿਰੀਆਂ ਨੇ ਮੰਗ ਕੀਤੀ ਹੈ ਕਿ ਇਹ ਯਾਦਗਾਰ 40 ਮੁਕਤਿਆਂ ਨਾਲ ਸੰਬੰਧਿਤ ਹੋਣ ਕਰਕੇ ਬਾਹਰੋਂ ਆਉਣ ਵਾਲੇ ਯਾਤਰੂਆਂ ਲਈ ਇਕ ਪ੍ਰਮੁੱਖ ਦੇਖਣਯੋਗ ਸਥਾਨ ਹੈ, ਜਿਸ ਕਰਕੇ ਇਸ ਲਈ ਇਸ ਦੀ ਸਾਂਭ-ਸੰਭਾਲ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਯਾਦਗਾਰ ਵਿਚ ਰੋਸ਼ਨੀ ਤੇ ਨਵੀਆਂ ਲਾਈਟਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਸੁਰੱਖਿਆ ਲਈ ਇਕ ਸਥਾਈ ਚੌਂਕੀਦਾਰ ਤਾਇਨਾਤ ਕੀਤਾ ਜਾਵੇ। ਪੌਦਿਆਂ ਨੂੰ ਖਾਦ-ਪਾਣੀ ਦੇ ਕੇ ਪਾਰਕ ਦੀ ਨਿਗਰਾਨੀ ਅਤੇ ਮੁਰੰਮਤ ਕੀਤੀ ਜਾਵੇ। ਇਸ ਸੰਬੰਧ ਵਿਚ ਜਦੋਂ ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਜਗਬੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਮੁਕਤੇ-ਏ-ਮੀਨਾਰ ਦਾ ਦੌਰਾ ਕਰਕੇ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰਨਗੇ ਅਤੇ ਜੋ ਵੀ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕਰਕੇ ਯਾਦਗਾਰ ਦੀ ਦਸ਼ਾ ਸੁਧਾਰਨ ਲਈ ਠੋਸ ਕਦਮ ਚੁੱਕੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਐਨ. ਐਸ. ਐਸ. ਕੈਂਪ ਲਗਾਇਆ
Ad Position 24