ਉੱਘੇ ਕਾਰੋਬਾਰੀ ਸੰਜੀਵ ਮਿੱਤਲ ਦੀ ਯਾਦ ’ਚ ਮੁਫ਼ਤ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ
ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)-ਉੱਘੇ ਕਾਰੋਬਾਰੀ ਸੰਜੀਵ ਮਿੱਤਲ ਜਿਨ੍ਹਾਂ ਦੀ ਬਿਮਾਰੀ ਦੇ ਚੱਲਦੇ ਬੇਵਕਤੀ ਮੌਤ ਹੋ ਗਈ ਸੀ, ਦੀ ਯਾਦ ’ਚ ਅੱਜ ਉਨ੍ਹਾਂ ਦੇ ਪਰਿਵਾਰ ਵਲੋਂ ਰੋਟਰੀ ਕੱਲਬ ਦੀ ਮਦਦ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਮ
ਮੈਡੀਕਲ ਜਾਂਚ ਕੈਂਪ ਦੌਰਾਨ ਮਰੀਜ਼ ਦੀ ਜਾਂਚ ਕਰਦੇ ਹੋਏ ਡਾਕਟਰ। ਅਜੀਤ ਤਸਵੀਰ
28-09-2026
ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)-ਉੱਘੇ ਕਾਰੋਬਾਰੀ ਸੰਜੀਵ ਮਿੱਤਲ ਜਿਨ੍ਹਾਂ ਦੀ ਬਿਮਾਰੀ ਦੇ ਚੱਲਦੇ ਬੇਵਕਤੀ ਮੌਤ ਹੋ ਗਈ ਸੀ, ਦੀ ਯਾਦ ’ਚ ਅੱਜ ਉਨ੍ਹਾਂ ਦੇ ਪਰਿਵਾਰ ਵਲੋਂ ਰੋਟਰੀ ਕੱਲਬ ਦੀ ਮਦਦ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਮੈਡੀਸਨ, ਹੱਡੀਆਂ, ਕੰਨਾਂ, ਗਾਈਨੀ, ਦੰਦਾਂ ਅਤੇ ਈ.ਐਨ.ਟੀ ਦੀਆਂ ਬਿਮਾਰੀਆਂ ਨੂੰ ਲੈ ਕੇ ਆਏ ਹੋਏ ਮਰੀਜ਼ਾ ਦੀ ਜਾਂਚ ਮੈਡੀਕਲ ਹਸਪਤਾਲ ਅਤੇ ਦਸਮੇਸ਼ ਡੈਂਟਲ ਹਸਪਤਾਲ ਦੇ ਮਾਹਰ ਡਾਕਟਰਾਂ ਵਲੋਂ ਕੀਤੀ ਗਈ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਵੀ ਕੈਂਪ ’ਚ ਹਾਜ਼ਰੀ ਲਗਵਾਈ ਗਈ। ਇਸ ਮੌਕੇ ਪੁੱਜੇ ਸਮਾਜ ਸੇਵੀਆਂ ਨੇ ਕਿਹਾ ਕੇ ਸੰਜੀਵ ਮਿੱਤਲ ਜੋ ਸਮਾਜ ਭਲਾਈ ਦੇ ਕੰਮਾਂ ’ਚ ਮੋਹਰੀ ਹੁੰਦੇ ਸਨ ਅਤੇ ਉਨ੍ਹਾਂ ਵਲੋਂ ਆਪਣੇ ਜੀਵਨ ’ਚ ਕਈ ਸੰਸਥਾਵਾਂ ਨਾਲ ਮਿਲ ਕੇ ਫਰੀ ਮੈਡੀਕਲ ਕੈਂਪ ਲਗਵਾਏ ਅਤੇ ਅੱਜ ਉਹ ਸਾਡੇ ਵਿਚਕਾਰ ਨਹੀਂ ਹਨ, ਪਰ ਅੱਜ ਉਨ੍ਹਾਂ ਦਾ ਪਰਿਵਾਰ ਵੀ ਸਮਾਜ ਸੇਵਾ ’ਚ ਆਪਣਾ ਸਹਿਯੋਗ ਕਰ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕੇ ਅੱਜ ਪਹਿਲਾ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਅਤੇ ਲੰਗਰ ਦੀ ਵਿਵਸਥਾ ਕੀਤੀ ਗਈ ਅਤੇ ਦਵਾਈਆਂ ਦਾ ਵੀ ਲੰਗਰ ਲਗਾਇਆ ਗਿਆ।