27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸੋਸ਼ਲ ਕਰਮਚਾਰੀ ਅੱਜ ਕਰਨਗੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਕੋਠੀ ਦਾ ਘਿਰਾਓ

ਫ਼ਰੀਦਕੋਟ, 27 ਸਤੰਬਰ (ਸਰਬਜੀਤ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਨਿਰੋਲ ਠੇਕਾ ਅਧਾਰਿਤ ਪੋਸਟਾਂ (ਬੀ. ਆਰ.

Ad Position 21
No active advertisement
ਅਜੀਤ ਡੈਸਕ 28-09-2026
ਫ਼ਰੀਦਕੋਟ, 27 ਸਤੰਬਰ (ਸਰਬਜੀਤ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਨਿਰੋਲ ਠੇਕਾ ਅਧਾਰਿਤ ਪੋਸਟਾਂ (ਬੀ.ਆਰ.ਸੀ, ਆਈ.ਈ.ਸੀ, ਸੀ.ਡੀ.ਐਸ, ਜੇ.ਈ, ਡਾਟਾ ਐਂਟਰੀ ਆਪ੍ਰੇ ਟਰ, ਫਾਇਨਾਂਸ ਅਫ਼ਸਰ, ਡਰਾਈਵਰ, ਸੇਵਾਦਾਰ ਆਦਿ ’ਤੇ ਸੇਵਾਵਾਂ ਨਿਭਾਅ ਰਹੇ ਸੋਸ਼ਲ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਆਮ ਲੋਕਾਂ ਸਾਹਮਣੇ ਰੱਖਣ ਲਈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ’ਤੇ ਪਿੰਡ ਮੁੰਡੀਆਂ ਕਲਾਂ ਵਿਖੇ ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਅਤੇ ਯੂਨੀਅਨ ਵਲੋਂ ਪੱਕਾ ਮੋਰਚਾ ਵੀ ਲਗਾਇਆ ਜਾਵੇਗਾ। ਇਸ ਦਾ ਮੁੱਖ ਕਾਰਨ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਗੁਰਤੇਜ ਪੱਖੀ ਕਲਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਹੀ ਘੱਟ ਤਨਖਾਹਾਂ ’ਤੇ ਕੰਮ ਕਰਦੇ ਸੋਸ਼ਲ ਕਰਮਚਾਰੀਆਂ ਦੀ ਤਨਖਾਹ ਤੇ ਵੱਡਾ ਕੱਟ ਲਗਾਇਆ ਹੋਇਆ ਹੈ। ਯੂਨੀਅਨ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਠੇਕਾ ਅਧਾਰਿਤ ਪੋਸਟਾਂ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਆਪਣੇ ਕੀਤੇ ਚੋਣ ਵਾਅਦਿਆਂ ਅਨੁਸਾਰ ਰੂਲਾਂ ਸਮੇਤ ਪੱਕਾ ਕਰੇ। ਸੋਸ਼ਲ ਕਰਮਚਾਰੀਆਂ ਦੇ ਵਿਚੋਂ 10 ਸਾਲਾ ਸੇਵਾਵਾਂ ਪੂਰੀਆਂ ਕਰ ਚੁੱਕੇ ਕਰਮਚਾਰੀਆਂ ਨੂੰ ਸਿਰਫ ਨਾਂਅ ਦੇ ਹੀ ਪੱਕਾ ਕੀਤਾ ਹੈ ਕੋਈ ਭੱਤਾ ਨਾ ਦੇ ਕੇ ਸਰਕਾਰ ਨੇ ਨਿੰਦਣਯੋਗ ਕੰਮ ਕੀਤਾ ਹੈ। ਸਰਕਾਰ ਨਾਲ ਭਾਵੇਂ ਹੁਣ ਤੱਕ ਕਾਫੀ ਪੈਨਲ ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਹੱਲ ਨਾ ਹੋਣ ਕਾਰਨ ਮੁੰਡੀਆਂ ਵਿਖੇ ਰੱਖੇ ਗਏ ਧਰਨੇ ਵਿਚ ਵੱਡੇ ਪੱਧਰ ’ਤੇ ਸੋਸ਼ਲ ਕਰਮਚਾਰੀ ਯੂਨੀਅਨ ਪੰਜਾਬ, ਬਲਾਕ ਕੋਆਰਡੀਨੇਟਰ ਯੂਨੀਅਨ ਪੰਜਾਬ, ਸੋਸ਼ਲ ਇੰਪਲਾਇਜ਼ ਯੂਨੀਅਨ ਪੰਜਾਬ ਅਤੇ ਕੰਟ੍ਰੈਚੂਅਲ ਇੰਪਲਾਇਜ਼ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਸੋਸ਼ਲ ਕਰਮਚਾਰੀ ਸ਼ਾਮਲ ਹੋਣਗੇ ਅਤੇ ਸਰਕਾਰ ਦਾ ਜੰਮ ਕੇ ਵਿਰੋਧ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਕੈਡਮੀ ਦੇ ਬੱਚੇ ਨੈਸ਼ਨਲ ਖੇਡਣ ਲਈ ਰਵਾਨਾ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਓਪਨ ਲਾਇਬ੍ਰੇਰੀ ਲਈ ਪੁਸਤਕਾਂ ਦਾਨ
Ad Position 24