27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਰਾਸ਼ਨ ਕਾਰਡਾਂ ਵਿਚ ਗਲਤੀਆਂ ਨੂੰ ਠੀਕ ਕਰਕੇ ਤੁਰੰਤ ਦਰੁੱਸਤ ਕੀਤਾ ਜਾਵੇ : ਡਿਪਟੀ ਕਮਿਸ਼ਨਰ

ਬਠਿੰਡਾ, 26 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡਾਂ ’ਚ ਭਰੇ ਗ਼ਲਤ ਵੇਰਵਿਆਂ ਨੂੰ ਸੋਧਣ ਦੀ ਪ੍ਰਕਿਰਿਆ ਆਨ ਲਾਈਨ ਸ਼ੁਰੂ ਕੀਤੀ ਗਈ ਹੈ। ਬਿਨੈਕਾਰ ਆਪਣੇ ਵੇਰਵੇ ਆਪ ਆਨਲਾਈਨ ਸੋਧ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 27-09-2026
ਬਠਿੰਡਾ, 26 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡਾਂ ’ਚ ਭਰੇ ਗ਼ਲਤ ਵੇਰਵਿਆਂ ਨੂੰ ਸੋਧਣ ਦੀ ਪ੍ਰਕਿਰਿਆ ਆਨ ਲਾਈਨ ਸ਼ੁਰੂ ਕੀਤੀ ਗਈ ਹੈ। ਬਿਨੈਕਾਰ ਆਪਣੇ ਵੇਰਵੇ ਆਪ ਆਨਲਾਈਨ ਸੋਧ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ਵਿਚ ਮੈਂਬਰ ਜੋੜਨ ਲਈ ਦਰਖਾਸਤਾਂ ਮੰਗੀਆਂ ਗਈਆਂ ਸਨ। ਉਸ ਵੇਲੇ ਕੁਝ ਲੋਕਾਂ ਵਲੋਂ ਫਾਰਮ ਭਰਨ ਸਮੇਂ ਆਪਣਾ ਐਡਰੈਸ, ਵਾਰਡ ਆਦਿ ਪੂਰਾ ਨਹੀਂ ਭਰਿਆ ਗਿਆ, ਹੁਣ ਉਸੇ ਪੋਰਟਲ ’ਤੇ ਐਡਰੈਸ ਜਾਂ ਹੋਰ ਦਰੁਸਤੀ ਦੂਰ ਕਰਨ ਲਈ ਆਪਸ਼ਨ ਦਿੱਤੀ ਗਈ ਹੈ, ਤਾਂ ਜੋ ਨਵੇਂ ਰਾਸ਼ਨ ਕਾਰਡ ਬਣਾਉਣ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕਈ ਸ਼ਹਿਰੀ ਖੇਤਰ ਦੇ ਬਿਨੈਕਾਰਾਂ ਵਲੋਂ ਰਾਸ਼ਨ ਕਾਰਡ ਆਨਲਾਇਨ ਅਪਲਾਈ ਕਰਨ ਸਮੇਂ ਮਕਾਨ ਨੰਬਰ, ਮੁਹੱਲਾ ਅਤੇ ਵਾਰਡ ਨੰਬਰ ਸਹੀ ਨਹੀਂ ਦਰਸਾਇਆ ਗਿਆ ਹੈ। ਇਸ ਕਰਕੇ ਬਿਨੈਕਾਰਾਂ ਦੇ ਘਰ ਟਰੇਸ ਨਹੀਂ ਹੋ ਰਹੇ ਅਤੇ ਵੈਰੀਫ਼ਿਕੇਸ਼ਨ ਅਫ਼ਸਰਾਂ ਨੂੰ ਰਾਸ਼ਨ ਕਾਰਡਾਂ ਦੀਆਂ ਪ੍ਰਾਪਤ ਐਪਲੀਕੇਸ਼ਨਾਂ ਦੀ ਵੈਰੀਫਿਕੇਸ਼ਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਸ਼ਹਿਰੀ ਖੇਤਰ ਦੇ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਬਿਨੈਕਾਰਾਂ ਵਲੋਂ ਰਾਸ਼ਨ ਕਾਰਡ ਬਣਾਉਣ ਲਈ ਜਾਂ ਮੌਜੂਦਾ ਰਾਸ਼ਨ ਕਾਰਡਾਂ ਵਿਚ ਮੈਂਬਰ ਦਰਜ ਕਰਨ ਲਈ ਆਨਲਾਇਨ ਅਪਲਾਈ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੁਣ ਤੱਕ ਨਹੀਂ ਹੋਈ, ਉਹ ਬਿਨੈਕਾਰ ਲਿੰਕ ’ਤੇ ਜਾ ਕੇ ਆਪਣਾ ਪੂਰਾ ਪਤਾ ਅਪਡੇਟ ਕਰਨ, ਜਿਸ ਨਾਲ ਵੈਰੀਫ਼ਿਕੇਸ਼ਨ ਅਫ਼ਸਰਾਂ ਨੂੰ ਉਨ੍ਹਾਂ ਤੱਕ ਪਹੁੰਚ ਕਰਨ ਅਤੇ ਵੈਰੀਫਿਕੇਸ਼ਨ ਵਿਚ ਆਸਾਨੀ ਹੋ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਵਲੋਂ ਜਿੱਥੇ ਪਹਿਲਾਂ ਫਾਰਮ ਭਰਿਆ ਗਿਆ ਹੈ, ਹੁਣ ਉਸੇ ਪੋਰਟਲ ’ਤੇ ਜਾ ਕੇ ਰੀ-ਐਡਿਟ ਐਡਰਸ ਦੀ ਆਪਸ਼ਨ ਵਿਚ ਆਪਣਾ ਮੋਬਾਇਲ ਨੰਬਰ ਭਰਨਾ ਹੈ, ਉਸ ਤੋਂ ਬਾਅਦ ਓਟੀਪੀ ਆਵੇਗਾ, ਉਸ ਉਪਰੰਤ ਐਡਰੈਸ ਬਦਲਣ ਸਬੰਧੀ ਆਪਸ਼ਨ ਆਵੇਗੀ, ਜਿੱਥੇ ਐਡਰੈਸ ਆਦਿ ਬਦਲਿਆ ਜਾ ਸਕਦਾ ਹੈ। ਇਸ ਕੰਮ ਨੂੰ ਤੁਰੰਤ ਕੀਤਾ ਜਾਵੇ ਤਾਂ ਜੋ ਬਿਨੈਕਾਰਾਂ ਵਲੋਂ ਭਰੇ ਗਏ ਫਾਰਮਾਂ ਦੀ ਵੈਰੀਫ਼ਿਕੇਸ਼ਨ ਵਿੱਚ ਦਿੱਕਤ ਨਾ ਆਵੇ ਅਤੇ ਨਵੇਂ ਰਾਸ਼ਨ ਕਾਰਡ ਜਲਦੀ ਬਣ ਸਕਣ।
Ad Position 22
No active advertisement
ਪਿਛਲੀ ਖ਼ਬਰ ਸਮੱਸਿਆਵਾਂ ਨਾਲ ਜੂਝ ਰਿਹਾ ਪਿੰਡ ਢੀਮਾਂ ਵਾਲੀ ਦਾ ਵਾਟਰ ਵਰਕਸ ਅਗਲੀ ਖ਼ਬਰ ਘਰ ’ ਚੋਂ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ
Ad Position 24