ਅਨਾਜ ਮੰਡੀ ’ਚ ਨਾਜਾਇਜ਼ ਥੜ੍ਹੇ ਬਣ ਰਹੇ ਹਨ ਸੜਕ ਹਾਦਸਿਆਂ ਦਾ ਕਾਰਨ
ਕੋਟਕਪੂਰਾ, 26 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਆਉਣੀ ਸ਼ੁਰੂ ਹੋ ਚੁੱਕੀ ਹੈ। ਜਿਸ ਨਾਲ ਅਨਾਜ ਮੰਡੀ ਵਿਚ ਆਵਾਜਾਈ ਵਧਦੀ ਜਾ ਰਹੀ ਹੈ ਪਰ ਦੂਜੇ ਪਾਸੇ ਫ਼ੜਾਂ ਵਿਚ ਦੋ-ਦੋ ਫੁੱਟ ਦੇ ਬਣੇ ਨਾਜਾਇਜ਼ ਥੜਿਆਂ ਤੋਂ ਵੀ ਰਾਹਗੀਰ ਪ੍ਰੇਸ਼ਾਨ ਹਨ।
ਕੋਟਕਪੂਰਾ, 26 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਆਉਣੀ ਸ਼ੁਰੂ ਹੋ ਚੁੱਕੀ ਹੈ। ਜਿਸ ਨਾਲ ਅਨਾਜ ਮੰਡੀ ਵਿਚ ਆਵਾਜਾਈ ਵਧਦੀ ਜਾ ਰਹੀ ਹੈ ਪਰ ਦੂਜੇ ਪਾਸੇ ਫ਼ੜਾਂ ਵਿਚ ਦੋ-ਦੋ ਫੁੱਟ ਦੇ ਬਣੇ ਨਾਜਾਇਜ਼ ਥੜਿਆਂ ਤੋਂ ਵੀ ਰਾਹਗੀਰ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਮੰਡੀ ਦੇ ਮੁੱਖ ਫ਼ੜ ਤੇ ਅਨੇਕਾਂ ਪੱਕੇ ਪੱਥਰਾਂ ਦੇ ਥੜੇ ਬਣੇ ਹੋਏ ਹਨ ਜੋ ਰਾਤ ਦੇ ਹਨ੍ਹੇਰ ਸਮੇਂ ਆਉਂਦੇ ਜਾਂਦੇ ਮਜ਼ਦੂਰਾਂ ਕਿਸਾਨਾਂ ਲਈ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਕਈ ਮੋਟਰਸਾਈਕਲ ਸਵਾਰ ਵੀ ਇਸ ਥੜਿਆਂ ਨਾਲ ਵੱਜ ਕੇ ਜ਼ਖ਼ਮੀ ਹੋ ਚੁੱਕੇ ਹਨ। ਅਨਾਜ ਮੰਡੀ ਵਿਚ ਕੰਮ ਕਰਦੇ ਮਜ਼ਦੂਰਾਂ ਕਿਸਾਨਾਂ ਨੇ ਮੰਗ ਕੀਤੀ ਕਿ ਇਸ ਬਿਨਾਂ ਵਰਤੋਂ ਵਾਲੇ ਥੜਿਆਂ ਨੂੰ ਹਟਾਇਆ ਜਾਵੇ।