27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਾਤਾ ਚਿੰਤਪੁਰਨੀ, ਜਵਾਲਾ ਜੀ ਅਤੇ ਡੇਰਾ ਨਕੋਦਰ ਦੇ ਦਰਸ਼ਨਾਂ ਲਈ 59ਵੀਂ ਬੱਸ ਰਵਾਨਾ ਟਰੱਕ ਤੇ ਕੈਂਟਰ ਦੀ ਭਿਆਨਕ ਟੱਕਰ ’ਚ ਦੋ ਗੰਭੀਰ ਜ਼ਖ਼ਮੀ

ਗਿੱਦੜਬਾਹਾ, 26 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੀ ਧਾਰਮਿਕ ਸੰਸਥਾ ਜੈ ਮਾਤਾ ਚਿੰਤਪੁਰਨੀ, ਜੈ ਮਾਂ ਜਵਾਲਾ ਜੀ ਬੱਸ ਸੇਵਾ ਸੰਘ ਗਿੱਦੜਬਾਹਾ ਵਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 59ਵੀਂ ਬੱਸ ਨੂੰ ਮਾਤਾ ਚਿੰਤਪੁਰਨੀ ਅਤੇ ਡੇਰਾ ਨਕੋਦਰ ਦੇ ਦਰਸ਼ਨਾਂ ਲਈ ਪ੍ਰਧਾਨ ਡਾ. ਅਨਿਲ ਗਰਗ ਦੀ ਅਗਵਾਈ ਵਿਚ ਰਵਾਨਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 27-09-2026
ਗਿੱਦੜਬਾਹਾ, 26 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੀ ਧਾਰਮਿਕ ਸੰਸਥਾ ਜੈ ਮਾਤਾ ਚਿੰਤਪੁਰਨੀ, ਜੈ ਮਾਂ ਜਵਾਲਾ ਜੀ ਬੱਸ ਸੇਵਾ ਸੰਘ ਗਿੱਦੜਬਾਹਾ ਵਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 59ਵੀਂ ਬੱਸ ਨੂੰ ਮਾਤਾ ਚਿੰਤਪੁਰਨੀ ਅਤੇ ਡੇਰਾ ਨਕੋਦਰ ਦੇ ਦਰਸ਼ਨਾਂ ਲਈ ਪ੍ਰਧਾਨ ਡਾ. ਅਨਿਲ ਗਰਗ ਦੀ ਅਗਵਾਈ ਵਿਚ ਰਵਾਨਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਅਨਿਲ ਗਰਗ ਨੇ ਦੱਸਿਆ ਕਿ ਬੱਸ ਨੂੰ ਸੰਦੀਪ ਗਰਗ ਸੀਪਾ ਵਲੋਂ ਸਥਾਨਕ ਡੇਰਾ ਬਾਬਾ ਗੰਗਾ ਰਾਮ ਜੀ ਤੋਂ ਹਰੀ ਝੰਡੀ ਵਿਖਾ ਕੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਬੱਸ ਵਿਚ ਲਗਪਗ 59 ਸ਼ਰਧਾਲੂਆਂ ਦਾ ਜਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਵਾਪਸੀ ਸਮੇਂ ਸ਼ਰਧਾਲੂਆਂ ਨੂੰ ਡੇਰਾ ਨਕੋਦਰ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਸ਼ਾਮ ਸਮੇਂ ਮੋਗਾ ਵਿਖੇ ਸਥਿਤ ਚਿੰਤਪੁਰਨੀ ਮੰਦਰ ਵਿਖੇ ਸ਼ਰਧਾਲੂਆਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਲਈ ਸੰਸਥਾ ਵਲੋਂ ਰਹਿਣ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਰਾਕੇਸ਼ ਗਰਗ ਬਿੱਟੂ, ਹਿਤੇਸ਼ ਗਰਗ, ਸੋਨਲ ਗਰਗ, ਦਵਿੰਦਰ ਕਲੇਰ ਤਹਿਸੀਲਦਾਰ, ਬਿੰਦਰ ਸਿੰਘ ਬੈਟਰੀਆਂ ਵਾਲਾ, ਰਾਮਪਾਲ ਸਿੰਗਲਾ, ਰਮੇਸ਼ ਸਿੰਗਲਾ, ਹੈਪੀ ਬਾਂਸਲ, ਸੰਦੀਪ, ਨਰੇਸ਼ ਗਰਗ, ਗੁਰਮੀਤ ਬੈਟਰੀਆਂ ਵਾਲਾ, ਗਾਗਾ ਮਿਸਤਰੀ, ਜਸਵੀਰ ਸਿੰਘ, ਜਸਵਿੰਦਰ ਸਿੰਘ ਅਮਨ ਹਲਵਾਈ, ਕਾਲਾ ਸਿੰਘ, ਵਿੱਕੀ, ਕੈਲਾਸ਼ ਮਿੱਤਲ, ਸੰਨੀ ਕਟਾਰੀਆ, ਡਰਾਈਵਰ ਰਾਜਾ ਸਿੰਘ, ਕੰਡਕਟਰ ਗੁਰਮੇਲ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੰਮੇ ਸਮੇਂ ਤੋਂ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਦੁਆਰੇਆਣਾ ਰੋਡ ਦੇ ਵਾਸੀਆਂ ਨੂੰ ਮਿਲੀ ਨਿਜਾਤ ਅਗਲੀ ਖ਼ਬਰ ਸਵ. ਸੁਰਜੀਤ ਸਿੰਘ ਭਾਣਾ ਦੀ ਯਾਦ ’ਚ ਪਰਿਵਾਰ ਨੇ ਪੌਦੇ ਲਗਾਏ
Ad Position 24