ਸ਼੍ਰੋਮਣੀ ਅਕਾਲੀ ਦਲ ਵਲੋਂ ਗਿੱਦੜਬਾਹਾ ਵਿਖੇ ਰੋਸ ਧਰਨਾ ਅੱਜ
ਗਿੱਦੜਬਾਹਾ , 22 ਸਤੰਬਰ ( ਬਰਾੜ )- ਸ਼੍ਰੋਮਣੀ ਅਕਲੀ ਦਲ ਵਲੋਂ 23 ਸਤੰਬਰ ਨੂੰ ਸਥਾਨਕ ਐੱਸ . ਡੀ .
ਗਿੱਦੜਬਾਹਾ , 22 ਸਤੰਬਰ ( ਬਰਾੜ )- ਸ਼੍ਰੋਮਣੀ ਅਕਲੀ ਦਲ ਵਲੋਂ 23 ਸਤੰਬਰ ਨੂੰ ਸਥਾਨਕ ਐੱਸ . ਡੀ . ਐੱਮ . ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ , ਜਿਸ ਵਿਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ’ ਤੇ ਪਹੁੰਚਣਗੇ । ਇਹ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਬਣਵਾਲਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵਲੋਂ 5 ਕਰੋੜ ਰੁਪਏ ਲੈਣ ਦੇ ਲੱਗੇ ਇਲਜ਼ਾਮਾਂ ਉਪਰੰਤ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ , ਜਿਸ ਤਹਿਤ ਪੰਜਾਬ ਭਰ ਵਿਚ ਤਹਿਸੀਲ ਪੱਧਰ ’ ਤੇ ਦਿੱਤੇ ਜਾ ਰਹੇ ਰੋਸ ਧਰਨਿਆਂ ਦੀ ਲੜੀ ਵਿਚ 23 ਸਤੰਬਰ ਨੂੰ ਐੱਸ . ਡੀ . ਐੱਮ . ਦਫ਼ਤਰ ਗਿੱਦੜਬਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ।