23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਗੁਰੂਸਰ ਵਿਖੇ ਦੋ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ

ਗਿੱਦੜਬਾਹਾ, 22 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਵਿਖੇ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋਣ ਦੀਆਂ ਵਾਰਦਾਤਾਂ ਪਿਛਲੇ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਬੀਤੀ ਰਾਤ ਵੀ ਪਿੰਡ ਵਿਚ ਦੋ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 23-09-2026
ਗਿੱਦੜਬਾਹਾ, 22 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਵਿਖੇ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋਣ ਦੀਆਂ ਵਾਰਦਾਤਾਂ ਪਿਛਲੇ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਬੀਤੀ ਰਾਤ ਵੀ ਪਿੰਡ ਵਿਚ ਦੋ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋ ਗਿਆ ਹੈ। ਕਿਸਾਨ ਉਕਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਖੇਤ ਕੁਰਾਈਵਾਲਾ ਪਿੰਡ ਨੂੰ ਜਾਂਦੀ ਸੜਕ ’ਤੇ ਹੈ। ਉਸ ਦੇ ਟਿਊਬਵੈਲ ’ਤੇ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਦਾ ਸਾਮਾਨ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਇਕ ਟਰਾਂਸਫ਼ਾਰਮਰ ਵਿਚੋਂ ਤੇਲ ਤੇ ਤਾਂਬੇ ਦਾ ਸਾਮਾਨ ਅਤੇ ਉਸ ਦੇ ਗੁਆਂਢੀਆਂ ਦੇ ਖੇਤਾਂ ਵਿਚੋਂ ਇਕ ਟਰਾਂਸਫ਼ਾਰਮਰ ਦਾ ਸਾਮਾਨ ਤੇ ਇਕ ਟਰਾਂਸਫ਼ਾਰਮਰ ਖੰਭਿਆਂ ਤੋਂ ਉਤਾਰ ਕੇ ਜ਼ਮੀਨ ’ਤੇ ਰੱਖਿਆ ਗਿਆ, ਪ੍ਰੰਤੂ ਉਸ ਦਾ ਸਾਮਾਨ ਚੋਰੀ ਨਹੀਂ ਹੋਇਆ। ਪੀੜਤ ਕਿਸਾਨ ਨੇ ਦੱਸਿਆ ਕਿ ਬੀਤੇ ਦੋ-ਤਿੰਨ ਮਹੀਨਿਆਂ ਤੋਂ ਉਨ੍ਹਾਂ ਦੇ ਪਿੰਡ ਵਿਚੋਂ ਦੋ ਦਰਜਨ ਦੇ ਲਗਪਗ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇਅ ਵਲੋਂ ਬਣਾਏ ਪੁਲ ਨੂੰ ਚਾਲੂ ਕਰਨ ਦੇ ਦੋ ਦਿਨ ਬਾਅਦ ਹੀ ਪਲਟਿਆ ਟਰੱਕ। ਅਗਲੀ ਖ਼ਬਰ ਲੋਕ ਇਕ-ਇਕ ਬੈਂਚ ਨੂੰ ਤਰਸਣ, ਨਗਰ ਕੌਂਸਲ ਸੈਂਕੜੇ ਬੈਂਚ ਪਾਰਕ ’ਚ ਰੱਖ ਕੇ ਭੁੱਲੀ
Ad Position 24