ਜ਼ਖ਼ਮੀ ਹਾਲਤ ’ਚ ਰੇਲਵੇ ਟਰੈਕ ਨਜ਼ਦੀਕ ਤੋਂ ਮਿਲੀ 3 ਸਾਲਾ ਬੱਚੀ
ਗਿੱਦੜਬਾਹਾ, 31 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਅੱਜ ਸਵੇਰੇ ਪਿਓਰੀ ਫਾਟਕ ਦੇ ਰੇਲਵੇ ਟਰੈਕ ਦੇ ਨੇੜਿਓਂ ਕਰੀਬ 3 ਸਾਲਾਂ ਬੱਚੀ ਜ਼ਖ਼ਮੀ ਹਾਲਤ ਵਿਚ ਕੱਪੜੇ ਵਿਚ ਲਿਪਟੀ ਹੋਈ ਮਿਲੀ, ਜਿਸ ਨੂੰਰੇਲਵੇ ਪੁਲਿਸ ਗਿੱਦੜਬਾਹਾ ਵਲੋਂ ਸ੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਰਾਹੀਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਬੱਚੀ ਨੂੰ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਵਿਖੇ ਦਾਖ਼ਲ ਕਰ ਲਿਆ। ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ.
ਮ
ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਮ.ਓ. ਡਾ. ਰਸ਼ਮੀ ਚਾਵਲਾ।
01-09-2026
ਗਿੱਦੜਬਾਹਾ, 31 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਅੱਜ ਸਵੇਰੇ ਪਿਓਰੀ ਫਾਟਕ ਦੇ ਰੇਲਵੇ ਟਰੈਕ ਦੇ ਨੇੜਿਓਂ ਕਰੀਬ 3 ਸਾਲਾਂ ਬੱਚੀ ਜ਼ਖ਼ਮੀ ਹਾਲਤ ਵਿਚ ਕੱਪੜੇ ਵਿਚ ਲਿਪਟੀ ਹੋਈ ਮਿਲੀ, ਜਿਸ ਨੂੰਰੇਲਵੇ ਪੁਲਿਸ ਗਿੱਦੜਬਾਹਾ ਵਲੋਂ ਸ੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਰਾਹੀਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਬੱਚੀ ਨੂੰ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਵਿਖੇ ਦਾਖ਼ਲ ਕਰ ਲਿਆ। ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਰਸ਼ਮੀ ਚਾਵਲਾ ਨੇ ਦੱਸਿਆ ਕਿ ਲੜਕੀ ਦੀ ਉਮਰ ਕਰੀਬ 3 ਸਾਲ ਹੈ ਅਤੇ ਉਸ ਦੇ ਪ੍ਰਾਈਵੇਟ ਪਾਰਟ ਤੇ ਚਿਹਰੇ ਦੇ ਸੱਟਾਂ ਦੇ ਨਿਸ਼ਾਨ ਹਨ। ਬੱਚੀ ਨੂੰ ਮੁੱਢਲੀ ਡਾਕਟਰੀ ਸਹਾਇਤੀ ਦਿੱਤੀ ਗਈ ਹੈ ਅਤੇ ਨਾਲ ਹੀ 3 ਮਹਿਲਾ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਗਿਆ ਹੈ, ਜਦੋਂਕਿ ਲੜਕੀ ਨੂੰ ਹੋਰ ਇਲਾਜ ਲਈ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਭੇਜਣ ਸੰਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਉਧਰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਮੌਜੂਦ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੇ 3 ਲੜਕੀਆਂ ਤੇ 2 ਲੜਕੇ ਹਨ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਸ਼ਰਾਬ ਦੇ ਨਸ਼ੇ ਵਿਚ ਕਰੀਬ ਇਕ ਮਹੀਨਾ ਪਹਿਲਾਂ ਕੁੱਟਮਾਰ ਕੇ ਘਰੋਂ ਕੱਢ ਦਿੱਤਾ ਸੀ, ਜਦੋਂਕਿ ਉਸ ਸਮੇਂ ਉਕਤ ਛੋਟੀ ਬੱਚੀ ਹੀ ਉਸ ਦੇ ਨਾਲ ਸੀ। ਉਹ ਬੀਤੇ 2-3 ਦਿਨਾਂ ਤੋਂ ਗਿੱਦੜਬਾਹਾ ਵਿਖੇ ਰਹਿ ਰਹੀ ਸੀ। ਅੱਜ ਸਵੇਰੇ ਕਰੀਬ 4 ਵਜੇ ਮਲੋਟ ਜਾਣ ਲਈ ਆਪਣੀ ਬੱਚੀ ਨਾਲ ਰੇਲਵੇ ਸਟੇਸ਼ਨ ਗਿੱਦੜਬਾਹਾ ਵਿਖੇ ਪਹੁੰਚੀ, ਪ੍ਰੰਤੂ ਇਸੇ ਦੌਰਾਨ ਉਸ ਦੀ ਬੱਚੀ ਅਚਾਨਕ ਗ਼ਾਇਬ ਹੋ ਗਈ, ਜਦੋਂ ਉਸ ਨੂੰ ਸ਼ੱਕ ਹੋਇਆ ਕਿ ਉਸ ਦੀ ਬੱਚੀ ਨੂੰ ਉਸ ਦਾ ਪਤੀ ਮਲੋਟ ਵਿਖੇ ਲੈ ਗਿਆ ਹੈ, ਜਿਸ ’ਤੇ ਉਹ ਬੱਚੀ ਦੀ ਤਲਾਸ਼ ਵਿਚ ਮਲੋਟ ਪਹੁੰਚੀ, ਪ੍ਰੰਤੂ ਬੱਚੀ ਉਸਦੇ ਪਤੀ ਪਾਸ ਨਹੀਂ ਸੀ, ਜਿਸ ’ਤੇ ਉਸ ਨੇ ਮਲੋਟ ਪੁਲਿਸ ਨੂੰ ਬੱਚੀ ਦੇ ਲਾਪਤਾ ਹੋਣ ਬਾਰੇ ਸੂਚਨਾ ਦਿੱਤੀ ਅਤੇ ਲੜਕੀ ਦੀ ਖ਼ੁਦ ਵੀ ਤਲਾਸ਼ ਸ਼ੁਰੂ ਕਰ ਦਿੱਤੀ। ਫ਼ਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ 3 ਸਾਲਾਂ ਬੱਚੀ ਜ਼ਖ਼ਮੀ ਹਾਲਤ ਵਿਚ ਰੇਲਵੇ ਟਰੈਕ ਦੇ ਨਜ਼ਦੀਕ ਗਿੱਦੜਬਾਹਾ ਵਿਖੇ ਮਿਲੀ ਹੈ। ਦੂਜੇ ਪਾਸੇ ਉਕਤ ਸਾਰੇ ਮਾਮਲੇ ਵਿਚ ਕਾਰਵਾਈ ਕਰ ਰਹੇ ਰੇਲਵੇ ਪੁਲਿਸ ਦੀ ਮਹਿਲਾ ਅਧਿਕਾਰੀ ਸਮੇਤ ਹੋਰਨਾਂ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਤੌਰ ’ਤੇ ਮਨ੍ਹਾ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਪੀੜਤ ਬੱਚੀ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸੀ ਅਤੇ ਉਸ ਦੀ ਸਥਿਤੀ ਸਥਿਰ ਸੀ।