26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਭਾਰਤਮਾਲਾ ਐਕਸਪ੍ਰੈੱਸ ਵੇ 'ਤੇ ਦੋ ਟਰੱਕਾਂ ਦੀ ਟੱਕਰ, ਹੈਲਪਰ ਦੀ ਮੌਤ

Ad Position 21
No active advertisement
ਅਜੀਤ ਡੈਸਕ 01-03-2026
ਡੱਬਵਾਲੀ, 28 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਅਲੀਕਾਂ ਨੇੜੇ ਭਾਰਤਮਾਲਾ ਐਕਸਪ੍ਰੈਸ ਵੇਅ 'ਤੇ ਅੱਜ ਦੋ ਟਰੱਕਾਂ ਦੀ ਟੱਕਰ ਵਿਚ ਇਕ ਹੈਲਪਰ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਗੁਰਜੰਟ ਕਾਲਾ ਵਾਸੀ ਭਦੌੜ (ਬਰਨਾਲਾ) ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਚੀਮਾ (ਪੰਜਾਬ) ਦਾ ਸੁਨੀਲ ਟਰੱਕ ਨੰਬਰ ਪੀਬੀ-19ਐਚ/9481 ਵਿਚ ਬਰਨਾਲਾ ਤੋਂ ਸਾਮਾਨ ਲੱਦ ਕੇ ਹਨੂੰਮਾਨਗੜ੍ਹ (ਰਾਜਸਥਾਨ) ਜਾ ਰਿਹਾ ਸੀ | ਉਸੇ ਦੌਰਾਨ ਡੱਬਵਾਲੀ ਨੇੜੇ ਅਲੀਕਾਂ ਅਤੇ ਸ਼ੇਰਗੜ੍ਹ ਵਿਚਕਾਰ ਭਾਰਤਮਾਲਾ ਪੁਲ 'ਤੇ ਮੂਹਰੇ ਜਾ ਰਹੇ ਟਰੱਕ ਨਾਲ ਉਸਦੀ ਟੱਕਰ ਹੋ ਗਈ | ਉਸ ਵੇਲੇ ਹੈਲਪਰ ਗੁਰਜੰਟ ਵੀ ਚਾਲਕ ਦੇ ਨਾਲ ਬੈਠਾ ਸੀ | ਟੱਕਰ ਨਾਲ ਉਨ੍ਹਾਂ ਦਾ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਹਾਦਸੇ ਉਪਰੰਤ ਮੂਹਰੇ ਜਾਂਦੇ ਟਰੱਕ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਸੂਚਨਾ ਮਿਲਣ 'ਤੇ ਡੱਬਵਾਲੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ | ਸਿਟੀ ਪੁਲਿਸ ਨੇ ਮਿ੍ਤਕ ਦੇ ਭਰਾ ਰੇਸ਼ਮ ਸਿੰਘ ਦੇ ਬਿਆਨ 'ਤੇ ਅਣਪਛਾਤੇ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਫ਼ਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਵਲੋਂ ਸਾਹਿਤਕ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਵਲੋਂ ਜੈਤੋ 'ਚ ਭਾਜਪਾ ਵਰਕਰਾਂ ਨਾਲ ਮੀਟਿੰਗ
Ad Position 24