ਖਾਟੂ ਸ਼ਿਆਮ ਬਾਬਾ ਦਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਜਲੰਧਰ, 26 ਨਵੰਬਰ (ਮੋਹਿਤ ਸਿੰਘ)-ਸ੍ਰੀ ਸ਼ਿਆਮ ਪਰਿਵਾਰ ਵਲੋਂ ਦੇਵ ਉਠਨੀ ਇਕਾਦਸ਼ੀ ਦੇ ਪਵਿੱਤਰ ਮੌਕੇ ਸੂਰਿਆ ਐਨਕਲੇਵ ਸਥਿਤ ਸ੍ਰੀ ਰਾਮ ਮੰਦਰ ਛੋਟੀ ਅਯੁੱਧਿਆ ਵਿਖੇ ਖਾਟੂ ਵਾਲੇ ਸ੍ਰੀ ਸ਼ਿਆਮ ਬਾਬਾ ਦਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੂਜਾ-ਅਰਚਨਾ ਨਾਲ ਕੀਤੀ ਗਈ।
ਜਲੰਧਰ, 26 ਨਵੰਬਰ (ਮੋਹਿਤ ਸਿੰਘ)-ਸ੍ਰੀ ਸ਼ਿਆਮ ਪਰਿਵਾਰ ਵਲੋਂ ਦੇਵ ਉਠਨੀ ਇਕਾਦਸ਼ੀ ਦੇ ਪਵਿੱਤਰ ਮੌਕੇ ਸੂਰਿਆ ਐਨਕਲੇਵ ਸਥਿਤ ਸ੍ਰੀ ਰਾਮ ਮੰਦਰ ਛੋਟੀ ਅਯੁੱਧਿਆ ਵਿਖੇ ਖਾਟੂ ਵਾਲੇ ਸ੍ਰੀ ਸ਼ਿਆਮ ਬਾਬਾ ਦਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੂਜਾ-ਅਰਚਨਾ ਨਾਲ ਕੀਤੀ ਗਈ। ਉਪਰੰਤ ਗਣੇਸ਼ ਵੰਦਨਾ ਤੇ ਭਜਨ ਕੀਰਤਨ ਰਾਹੀਂ ਬਾਬਾ ਦਾ ਗੁਣਗਾਨ ਕੀਤਾ ਗਿਆ। ਸ੍ਰੀ ਸ਼ਿਆਮ ਪਰਿਵਾਰ ਦੇ ਮੁੱਖ ਸੇਵਾਦਾਰ ਪਵਨ ਸਿੰਘਲਾ ਨੇ ਭਜਨਾਂ ਰਾਹੀਂ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਬਾਬਾ ਦੇ ਜਨਮ ਉਤਸਵ ਦੀ ਖੁਸ਼ੀ ’ਚ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇ ਪ੍ਰਤੀਕ ਵਜੋਂ ਖਿਡੌਣੇ ਵੰਡੇ ਗਏ। ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਸਮੇਤ ਪਵਨ ਕੁਮਾਰ, ਪੁਨੀਤ ਅਗਰਵਾਲ, ਸੁਨੀਲ ਸ਼ਰਮਾ, ਰਾਜਨ ਗੁਪਤਾ, ਮਨੋਜ ਅਗਰਵਾਲ, ਅਤੁਲ ਗੁਪਤਾ, ਸੰਜੀਵ ਗੁਪਤਾ, ਪਵਨ ਸੇਤੀਆ, ਅਰਵਿੰਦ ਗੁਪਤਾ, ਪ੍ਰਮੋਦ ਬੰਸਲ, ਆਦਰਸ਼ ਸ਼ਰਮਾ, ਸ਼ਿਆਮ ਕਪੂਰ, ਵਰਿੰਦਰ ਗੁਪਤਾ, ਅੰਕਿਤ ਸਿੰਘਲ, ਹਿਮਾਂਸ਼ੂ ਅਗਰਵਾਲ, ਅਕਸ਼ੈ ਬੰਸਲ, ਅਨੀਸ਼ ਸਿੰਘਲ, ਪੰਕਜ ਅਜਮੇਰਾ, ਗੋਪਾਲ ਮਾਲਪਾਨੀ ਆਦਿ ਸ਼ਰਧਾਲੂ ਹਾਜ਼ਰ ਸਨ।