ਅਕਾਲੀ-ਭਾਜਪਾ ’ਚ ਗੱਠਜੋੜ ਦੀ ਖੁਸ਼ੀ ’ਚ ਵਰਕਰਾਂ ਨੇ ਵੰਡੇ ਲੱਡੂ
ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਇਕੱਠੇ ਹੋ ਕੇ ਚੋਣਾਂ ਲੜਨ ਦੇ ਕੀਤੇ ਐਲਾਨ ਨਾਲ ਪੰਜਾਬ ਦੇ ਹਿਤੈਸ਼ੀ ਲੋਕਾਂ ’ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗਠਜੋੜ ਨੂੰ ਅੰਜਾਮ ਦੇਣ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਹਾਈ ਕਮਾਂਡ ਨੇ ਪੰਜਾਬ ਦੀ ਬੇਹਤਰੀ ਤੇ ਤਰੱਕੀ ਲਈ ਜੋ ਮੁੜ ਸਾਂਝ ਨੂੰ ਸੁਰਜੀਤ ਕਰਕੇ ਗਠਜੋੜ ਕੀਤਾ ਹੈ ਇਸ ਨਾਲ ਪੰਜਾਬ ਦੀ ਤਰੱਕੀ, ਖੁਸ਼ਹਾਲੀ,ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ।
ਗ
ਗੁਰਮਨ ਕੌਰ ਪਿਤਾ : ਬਲਵਿੰਦਰ ਸਿੰਘ ਮਾਤਾ : ਗਗਨਦੀਪ ਕੌਰ ਵਾਸੀ : ਜਲੰਧਰ
25-11-2026
ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਇਕੱਠੇ ਹੋ ਕੇ ਚੋਣਾਂ ਲੜਨ ਦੇ ਕੀਤੇ ਐਲਾਨ ਨਾਲ ਪੰਜਾਬ ਦੇ ਹਿਤੈਸ਼ੀ ਲੋਕਾਂ ’ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗਠਜੋੜ ਨੂੰ ਅੰਜਾਮ ਦੇਣ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਹਾਈ ਕਮਾਂਡ ਨੇ ਪੰਜਾਬ ਦੀ ਬੇਹਤਰੀ ਤੇ ਤਰੱਕੀ ਲਈ ਜੋ ਮੁੜ ਸਾਂਝ ਨੂੰ ਸੁਰਜੀਤ ਕਰਕੇ ਗਠਜੋੜ ਕੀਤਾ ਹੈ ਇਸ ਨਾਲ ਪੰਜਾਬ ਦੀ ਤਰੱਕੀ, ਖੁਸ਼ਹਾਲੀ,ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਇਹ ਪ੍ਰਗਟਾਵਾ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਵਲੋਂ ਕੀਤਾ ਗਿਆ। ਇਸ ਮੌਕੇ ਖੁਸ਼ੀ ਜ਼ਾਹਰ ਕਰਨ ਵਾਲਿਆਂ ’ਚ ਦਲਜੀਤ ਸਿੰਘ, ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਜੰਬਾ, ਮਹਿੰਦਰ ਸਿੰਘ ਜੰਬਾ, ਰਾਜਕੁਮਾਰ, ਮਹਿੰਦਰ ਪਾਲ ਮਿੰਦੀ, ਫੁੰਮਣ ਸਿੰਘ, ਹਰਪ੍ਰੀਤ ਸਿੰਘ,ਓਮ ਪ੍ਰਕਾਸ਼,ਲਾਲ ਚੰਦ, ਰਣਬੀਰ ਸਿੰਘ ਬੱਲ, ਪੰਕਜ ਖੰਨਾ, ਲਖਵਿੰਦਰ ਸਿੰਘ, ਅਜਮੇਰ ਸਿੰਘ,ਤ੍ਰਿਪਤ ਜੋਤ ਸਿੰਘ ਜੋਧਾ, ਅੰਮ੍ਰਿਤ ਪਾਲ ਸਿੰਘ ਕਾਕਾ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।