17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਨੂਰਮਹਿਲ ਰੋਡ ’ਤੇ ਮਨਚਲਿਆਂ ਦੀ ਹੁੱਲੜਬਾਜ਼ੀ ਨੇ ਪਾਰ ਕੀਤੀਆਂ ਹੱਦਾਂ, ਪੜ੍ਹਾਈ ਕਰਨ ਜਾ ਰਹੇ ਬੱਚਿਆਂ ’ਤੇ ਪੈ ਰਿਹਾ ਬੁਰਾ ਅਸਰ

ਬਿਲਗਾ/ਨੂਰਮਹਿਲ, 16 ਨਵੰਬਰ (ਤਜਿੰਦਰ ਕੁਮਾਰ)- ਬਿਲਗਾ ਤੋਂ ਨੂਰਮਹਿਲ ਨੂੰ ਜਾਂਦੀ ਮੁੱਖ ਸੜਕ (ਨੂਰਮਹਿਲ ਰੋਡ) ‘ਤੇ ਅੱਜ-ਕੱਲ੍ਹ ਮਨਚਲੇ ਨੌਜਵਾਨਾਂ ਤੇ ਸ਼ਰਾਰਤੀ ਅਨਸਰਾਂ ਵਲੋਂ ਸ਼ਰੇਆਮ ਹੁੱਲੜਬਾਜ਼ੀ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ। ਇਸ ਵਧਦੀ ਗੁੰਡਾਗਰਦੀ ਤੇ ਅਸ਼ਲੀਲ ਹਰਕਤਾਂ ਦਾ ਸਭ ਤੋਂ ਵੱਧ ਤੇ ਸਿੱਧਾ ਬੁਰਾ ਅਸਰ ਰੋਜ਼ਾਨਾ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਈ ਕਰਨ ਜਾ ਰਹੇ ਬੱਚਿਆਂ ਦੇ ਭਵਿੱਖ ਅਤੇ ਮਾਨਸਿਕਤਾ ‘ਤੇ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 17-11-2026
ਬਿਲਗਾ/ਨੂਰਮਹਿਲ, 16 ਨਵੰਬਰ (ਤਜਿੰਦਰ ਕੁਮਾਰ)- ਬਿਲਗਾ ਤੋਂ ਨੂਰਮਹਿਲ ਨੂੰ ਜਾਂਦੀ ਮੁੱਖ ਸੜਕ (ਨੂਰਮਹਿਲ ਰੋਡ) ‘ਤੇ ਅੱਜ-ਕੱਲ੍ਹ ਮਨਚਲੇ ਨੌਜਵਾਨਾਂ ਤੇ ਸ਼ਰਾਰਤੀ ਅਨਸਰਾਂ ਵਲੋਂ ਸ਼ਰੇਆਮ ਹੁੱਲੜਬਾਜ਼ੀ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ। ਇਸ ਵਧਦੀ ਗੁੰਡਾਗਰਦੀ ਤੇ ਅਸ਼ਲੀਲ ਹਰਕਤਾਂ ਦਾ ਸਭ ਤੋਂ ਵੱਧ ਤੇ ਸਿੱਧਾ ਬੁਰਾ ਅਸਰ ਰੋਜ਼ਾਨਾ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਈ ਕਰਨ ਜਾ ਰਹੇ ਬੱਚਿਆਂ ਦੇ ਭਵਿੱਖ ਅਤੇ ਮਾਨਸਿਕਤਾ ‘ਤੇ ਪੈ ਰਿਹਾ ਹੈ। ਦੂਜੇ ਪਾਸੇ, ਥਾਣਾ ਬਿਲਗਾ ਤੇ ਥਾਣਾ ਨੂਰਮਹਿਲ ਦੇ ਪ੍ਰਸ਼ਾਸਨ ਵਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰਾ ਦਿਨ ਅਤੇ ਖ਼ਾਸ ਕਰਕੇ ਸਕੂਲਾਂ-ਕਾਲਜਾਂ ਵਿੱਚ ਛੁੱਟੀ ਦੇ ਸਮੇਂ ਨੂਰਮਹਿਲ ਰੋਡ ‘ਤੇ ਮੋਟਰਸਾਈਕਲਾਂ ‘ਤੇ ਸਵਾਰ ਕੁਝ ਮਨਚਲੇ ਨੌਜਵਾਨ ਤੇਜ਼ ਰਫ਼ਤਾਰ ਨਾਲ ਖ਼ਤਰਨਾਕ ਸਟੰਟ ਕਰਦੇ ਹਨ। ਇਹ ਨੌਜਵਾਨ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਹਨ ਤੇ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ। ਇਸ ਕਾਰਨ ਪੜ੍ਹਾਈ ਕਰਨ ਵਾਲੀਆਂ ਵਿਦਿਆਰਥਣਾਂ ਤੇ ਆਮ ਔਰਤਾਂ ਦਾ ਇਸ ਰਸਤਿਓਂ ਲੰਘਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ ਤੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਾਢੇ ਚਿੰਤਤ ਹਨ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਸੜਕ ‘ਤੇ ਪੁਲਿਸ ਵਲੋਂ ਲਗਾਏ ਜਾਂਦੇ ਨਾਕੇ ਸਿਰਫ਼ ਨਾਮ ਦੇ ਹੀ ਨਾਕੇ ਰਹਿ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਬਿਲਗਾ ਤੇ ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਮਨਚਲਿਆਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਇਲਾਕਾ ਨਿਵਾਸੀਆਂ, ਮਾਪਿਆਂ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਨੂਰਮਹਿਲ ਰੋਡ ‘ ਤੇ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ, ਨਾਮ ਦੇ ਨਾਕਿਆਂ ਦੀ ਬਜਾਏ ਸਖ਼ਤ ਚੈਕਿੰਗ ਕੀਤੀ ਜਾਵੇ ਅਤੇ ਪੜ੍ਹਾਈ ਦਾ ਮਾਹੌਲ ਖ਼ਰਾਬ ਕਰਨ ਵਾਲੇ ਇਨ੍ਹਾਂ ਮਨਚਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਨਕੋਦਰ ਵਿਖੇ ਸ੍ਰੀ ਰਾਮ ਕਥਾ ਦੇ ਸੰਬੰਧੀ ’ਚ ਸੰਧਿਆ ਫੇਰੀ ਦਾ ਆਯੋਜਨ ਅਗਲੀ ਖ਼ਬਰ ਬਾਲ ਦਿਵਸ ਮੌਕੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਵਿਚ ਪ੍ਰੋਗਰਾਮ ਕਰਵਾਇਆ
Ad Position 24