17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜਵਾਨੀ ਸੰਭਾਲ ਯਾਤਰਾ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਜਿੱਤ ਦੀ ਨੀਂਹ ਰੱਖੇਗੀ-ਸੰਧੂ

ਨੂਰਮਹਿਲ , 14 ਨਵੰਬਰ ( ਤਜਿੰਦਰ ਕੁਮਾਰ )- ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ ਜਵਾਨੀ ਸੰਭਾਲ ਸਾਈਕਲ ਯਾਤਰਾ ’ ਨੂਰਮਹਿਲ ਤੋਂ ਨਕੋਦਰ ਹੁੰਦੀ ਹੋਈ ਸ਼ਾਹਕੋਟ ਵੱਲ ਰਵਾਨਾ ਹੋਈ । ਇਸ ਮੌਕੇ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ‘ ਤੇ ਪਹੁੰਚੇ , ਜਦਕਿ ਹਲਕਾ ਫਿਲੌਰ ਤੋਂ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸਿੰਘ ਸੰਧੂ ਆਪਣੇ ਸਾਥੀਆਂ ਦੇ ਵੱਡੇ ਕਾਫ਼ਲੇ ਸਮੇਤ ਨੂਰਮਹਿਲ ਵਿਖੇ ਇਸ ਯਾਤਰਾ ਵਿਚ ਸ਼ਾਮਿਲ ਹੋਏ ।

Ad Position 21
No active advertisement
ਅਜੀਤ ਡੈਸਕ 17-11-2026
ਨੂਰਮਹਿਲ , 14 ਨਵੰਬਰ ( ਤਜਿੰਦਰ ਕੁਮਾਰ )- ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ ਜਵਾਨੀ ਸੰਭਾਲ ਸਾਈਕਲ ਯਾਤਰਾ ’ ਨੂਰਮਹਿਲ ਤੋਂ ਨਕੋਦਰ ਹੁੰਦੀ ਹੋਈ ਸ਼ਾਹਕੋਟ ਵੱਲ ਰਵਾਨਾ ਹੋਈ । ਇਸ ਮੌਕੇ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ‘ ਤੇ ਪਹੁੰਚੇ , ਜਦਕਿ ਹਲਕਾ ਫਿਲੌਰ ਤੋਂ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸਿੰਘ ਸੰਧੂ ਆਪਣੇ ਸਾਥੀਆਂ ਦੇ ਵੱਡੇ ਕਾਫ਼ਲੇ ਸਮੇਤ ਨੂਰਮਹਿਲ ਵਿਖੇ ਇਸ ਯਾਤਰਾ ਵਿਚ ਸ਼ਾਮਿਲ ਹੋਏ । ਇਸ ਮੌਕੇ ਗੱਲਬਾਤ ਕਰਦਿਆਂ ਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਵਲੋਂ ਸ਼ੁਰੂ ਕੀਤੀ ਗਈ ਇਹ ਸਾਈਕਲ ਯਾਤਰਾ ਸੂਬੇ ਦੀ ਨੌਜਵਾਨੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਅਤੇ ਜਾਗਰੂਕ ਕਰਨ ਦਾ ਸ਼ਲਾਘਾਯੋਗ ਉਪਰਾਲਾ ਹੈ । ਉਨ੍ਹਾਂ ਦਾਅਵਾ ਕੀਤਾ ਕਿ ਇਹ ਯਾਤਰਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਇਤਿਹਾਸਕ ਜਿੱਤ ਦੀ ਨੀਂਹ ਰੱਖੇਗੀ । ਇਸ ਮੌਕੇ ਪਟਵਾਰੀ ਸੋਹਨ ਸਿੰਘ ਭਿੰਡਰ , ਬਾਬਾ ਹਰਚਰਨ ਸਿੰਘ ਲਸਾੜਾ , ਸੋਨੂੰ ਤੇਹਿੰਗ , ਸੁਖਵਿੰਦਰ ਸਿੰਘ ਬ੍ਰਹਮਪੁਰੀ , ਅਮਰੀਕ ਸਿੰਘ ਥਲਾ , ਮਨੋਹਰ ਲਸਾੜਾ , ਪ੍ਰਧਾਨ ਰਾਮ ਮੂਰਤੀ , ਬਲਵੀਰ ਪੁਆਰੀ , ਹਰਜਿੰਦਰ ਸਿੰਘ , ਬਲਰਾਮ ਨੰਗਲ , ਪਾਸਵਾਨ ਸਾਹਿਬ , ਰਵੀ ਸੰਧੂ , ਅੰਗਰੇਜ਼ ਸਿੰਘ ਲਸਾੜਾ , ਜਸਪ੍ਰੀਤ ਸਿੰਘ , ਅਨਿਲ ਪਰਵੰਗਾ , ਦੇਵਨ ਨੰਦਾ , ਸਤਨਾਮ ਸਿੰਘ , ਦਿਨੇਸ਼ , ਸਾਬੀ , ਅਕਾਸ਼ , ਰਾਜ ਮਾਨ , ਮੁਕੇਸ਼ ਚੱਕ ਦੇਸ ਰਾਜ , ਸਾਬੀ ਫਿਲੌਰ , ਸੰਜੀਵ ਡਾਹਰੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਸਵਾਮੀ ਸੱਜਣਾਨੰਦ ਵਲੋਂ ਪ੍ਰੋ . ਕੰਵਰ ਸਤਾਰਜ ਸਿੰਘ ਨੂੰ ਸ੍ਰੀ ਰਾਮ ਕਥਾਮ੍ਰਿਤ ਸਮਾਗਮ ਲਈ ਦਿੱਤਾ ਸੱਦਾ
Ad Position 24