17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗੁਰੂ ਗੋਬਿੰਦ ਸਿੰਘ ਐਵੇਨਿਊ ਵਰਗੇ ਪਾਸ਼ ਇਲਾਕੇ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਿਹਾ ਹੈ ਇਲਾਕੇ ’ਚ ਬਣਿਆ ਛੱਪੜ

ਜਲੰਧਰ, 16 ਨਵੰਬਰ (ਮੋਹਿਤ ਸਿੰਘ)-ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਨੂੰ ਜਲੰਧਰ ਦੇ ਵਧੀਆ ਇਲਾਕਿਆਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਇਸ ਇਲਾਕੇ ਵਿਚ ਜਿੱਥੇ ਵੱਡੀਆਂ ਵੱਡੀਆਂ ਰਿਹਾਇਸ਼ੀ ਇਮਾਰਤਾਂ ਤੇ ਕੋਠੀਆਂ ਬਣੀਆਂ ਹੋਇਆਂ ਹਨ, ਉਥੇ ਹੀ ਧਾਰਮਿਕ ਆਸਥਾ ਦੇ ਕੇਂਦਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਤੇ ਮੰਦਰ ਵੀ ਸਥਿਤ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਇਲਾਕੇ ਵਿਚ ਇਨ੍ਹਾਂ ਧਾਰਮਿਕ ਸਥਾਨਾਂ ਦੇ ਨੇੜੇ ਬਣਿਆ ਛੱਪੜ ਪੂਰੇ ਇਲਾਕੇ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਿਹਾ ਹੈ।

Ad Position 21
No active advertisement
ਗੁਰੂ ਗੋਬਿੰਦ ਸਿੰਘ ਐਵਨਿਊ ਵਰਗੇ ਪਾਸ਼ ਇਲਾਕੇ ਦੀ ਸੁੰਦਰਤਾ ਨੂੰ ਗ੍ਰਹਿਣ  ਲਗਾ ਰਿਹਾ ਹੈ  ਇਲਾਕੇ ਵਿਚ ਬਣਿਆ ਛੱਪੜ। 17-11-2026
ਜਲੰਧਰ, 16 ਨਵੰਬਰ (ਮੋਹਿਤ ਸਿੰਘ)-ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਨੂੰ ਜਲੰਧਰ ਦੇ ਵਧੀਆ ਇਲਾਕਿਆਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਇਸ ਇਲਾਕੇ ਵਿਚ ਜਿੱਥੇ ਵੱਡੀਆਂ ਵੱਡੀਆਂ ਰਿਹਾਇਸ਼ੀ ਇਮਾਰਤਾਂ ਤੇ ਕੋਠੀਆਂ ਬਣੀਆਂ ਹੋਇਆਂ ਹਨ, ਉਥੇ ਹੀ ਧਾਰਮਿਕ ਆਸਥਾ ਦੇ ਕੇਂਦਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਤੇ ਮੰਦਰ ਵੀ ਸਥਿਤ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਇਲਾਕੇ ਵਿਚ ਇਨ੍ਹਾਂ ਧਾਰਮਿਕ ਸਥਾਨਾਂ ਦੇ ਨੇੜੇ ਬਣਿਆ ਛੱਪੜ ਪੂਰੇ ਇਲਾਕੇ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਿਹਾ ਹੈ। ਤਸਵੀਰ ਵਿਚ ਦਿਖਾਈ ਦੇ ਰਿਹਾ ਛੱਪੜ ਅਤੇ ਇਸ ਦੇ ਆਲੇ-ਦੁਆਲੇ ਉੱਗੀ ਬੇਲੋੜੀ ਬਨਸਪਤੀ ਇਲਾਕੇ ਦੀ ਦਿੱਖ ਨੂੰ ਖ਼ਰਾਬ ਕਰ ਰਹੀ ਹੈ। ਇਕ ਪਾਸੇ ਸ਼ਹਿਰ ਦੇ ਵਿਕਸਤ ਇਲਾਕਿਆਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਉਨ੍ਹਾਂ ਦੀ ਸੁੰਧਰਤਾ ਵਧਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਜਦਕਿ ਦੂਜੇ ਪਾਸੇ ਅਜਿਹੇ ਸਥਾਨਾਂ ਦੀ ਸਾਂਭ-ਸੰਭਾਲ ਵੱਲ ਲੋੜੀਂਦਾ ਧਿਆਨ ਨਾ ਦਿੱਤਾ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਛੱਪੜ ਦੇ ਆਲੇ ਦੁਆਲੇ ਉੱਗੀ ਘਾਹ ਫੂਸ ਤੇ ਜੰਗਲੀ ਬਨਸਪਤੀ ਕਾਰਨ ਇਸ ਦੀ ਸਫ਼ਾਈ ਅਤੇ ਦੇਖਭਾਲ ਕਰਵਾਉਣੀ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ। ਛੱਪੜਾ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਪਾਣੀ ਵਿਚ ਗੰਦਗੀ ਇਕੱਠੀ ਹੋਣ, ਮੱਛਰਾਂ ਦੀ ਪੈਦਾਵਾਰ ਤੇ ਬਦਬੂ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਅਜਿਹੀਆਂ ਥਾਵਾਂ ਦੀ ਹਾਲਤ ਹੋਰ ਵੀ ਚਿੰਤਾਜਨਕ ਹੋ ਸਕਦੀ ਹੈ। ਇਸ ਤੋਂ ਇਲਾਵਾ ਛੱਪੜ ਦੇ ਆਲੇ-ਦੁਆਲੇ ਸਫ਼ਾਈ ਨਾ ਹੋਣ ਕਾਰਨ ਇਲਾਕੇ ਦੀ ਸੁੰਦਰਤਾ ਵੀ ਪ੍ਰਭਾਵੀਤ ਹੋ ਰਹੀ ਹੈ। ਸਵਾਲ ਇਹ ਵੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਐਵੇਨਿਊ ਵਰਗੇ ਮਹੱਤਵਪੂਰਨ ਇਲਾਕੇ ਵਿਚ ਧਾਰਮਿਕ ਸਥਾਨਾਂ ਦੇ ਬਿਲਕੁਲ ਨੇੜੇ ਅਜਿਹੀ ਸਥਿਤੀ ਬਣੀ ਹੋਈ ਹੈ ਤਾਂ ਸੰਬੰਧਤ ਵਿਭਾਗ ਵਲੋਂ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ? ਕੀ ਪ੍ਰਸ਼ਾਸਨ ਵਲੋਂ ਇਸ ਛੱਪੜ ਦੀ ਸਫ਼ਾਈ ਅਤੇ ਸੁੰਦਰੀਕਰਨ ਲਈ ਕੋਈ ਯੋਜਨਾ ਤਿਆਰ ਕੀਤੀ ਗਈ ਹੈ ਜਾਂ ਫਿਰ ਇਸੇ ਤਰ੍ਹਾਂ ਇਸ ਨੂੰ ਅਣਗੌਲਿਆ ਛੱਡਿਆ ਜਾਂਦਾ ਰਹੇਗਾ? ਇਲਾਕੇ ਦੀ ਬਿਹਤਰ ਦਿੱਖ ਤੇ ਸਾਫ਼-ਸੁਥਰੇ ਵਾਤਾਵਰਨ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਅਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇ ਸ ਛੱਪੜ ਦਾ ਮੌਕਾ ਦੇਖ ਕੇ ਜਾਇਜ਼ਾ ਲੈਮਾ ਚਾਹੀਦਾ ਹੈ। ਇਸ ਦੀ ਸਫ਼ਾਈ ਕਰਵਾਉਣ, ਆਲੇ ਦੁਆਲੇ ਉੱਗੀ ਜੰਗਲੀ ਬਨਸਪਤੀ ਹਟਾਉਣ ਅਤੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਛੱਪੜ ਦੀ ਨਿਯਮਤ ਸਾਂਭ-ਸੰਭਾਲ ਲਈ ਵੀ ਪੱਕੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅਰੁਣ ਕਾਲੀਆ ਨੂੰ ਭਾਜਪਾ ਯੁਵਾ ਮੋਰਚਾ ਸਪੋਰਟਸ ਪੰਜਾਬ ਦਾ ਉਪ-ਇੰਚਾਰਜ ਬਣਨ ’ਤੇ ਸਹਿਯੋਗ ਵੈੱਲਫੇਅਰ ਸੁਸਾਇਟੀ ਨੇ ਲਗਾਇਆ ਮ... ਅਗਲੀ ਖ਼ਬਰ 2027 ’ ਚ ਭਾਜਪਾ ਸੂਬੇ ’ਚ ਕਰੇਗੀ ਵਿਕਾਸ ਤੇ ਸੁਸ਼ਾਸਨ ਦੀ ਸ਼ੁਰੂਆਤ-ਡਿੰਪੀ
Ad Position 24