ਦੋਆਬਾ ਕਾਲਜ ਵਿਖੇ ਨਵੀਨਤਾ ਤੇ ਸਵੈ ਰੋਜ਼ਗਾਰ ਸੰਬੰਧੀ ਸੈਮੀਨਾਰ
ਜਲੰਧਰ , 16 ਨਵੰਬਰ ( ਜਸਪਾਲ ਸਿੰਘ )- ਦੋਆਬਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੁਏਟ ਵਿਭਾਗ ਕਾਮਰਸ ਐਂਡ ਬਿਜਨੈਸ ਮੈਨੇਜਮੈਂਟ ਵਲੋਂ ਵਿਦਿਆਰਥੀਆਂ ’ ਚ ਉੱਦਮੀ ਸੋਚ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਨਵੀਨਤਾ ਅਤੇ ਸਵੈ - ਰੁਜ਼ਗਾਾਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਨਵੀਨਤਾ ਤੇ ਸਵੈ - ਰੋਜ਼ਗਾਰ ਵਿਸ਼ੇ ’ ਤੇ ਇੱਕ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ’ ਤੇ ਐਨ .
ਜਲੰਧਰ , 16 ਨਵੰਬਰ ( ਜਸਪਾਲ ਸਿੰਘ )- ਦੋਆਬਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੁਏਟ ਵਿਭਾਗ ਕਾਮਰਸ ਐਂਡ ਬਿਜਨੈਸ ਮੈਨੇਜਮੈਂਟ ਵਲੋਂ ਵਿਦਿਆਰਥੀਆਂ ’ ਚ ਉੱਦਮੀ ਸੋਚ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਨਵੀਨਤਾ ਅਤੇ ਸਵੈ - ਰੁਜ਼ਗਾਾਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਨਵੀਨਤਾ ਤੇ ਸਵੈ - ਰੋਜ਼ਗਾਰ ਵਿਸ਼ੇ ’ ਤੇ ਇੱਕ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ’ ਤੇ ਐਨ . ਆਈ . ਟੀ . ਜਲੰਧਰ ਦੇ ਹਿਊਮੈਨਿਟੀਜ਼ ਐਂਡ ਮੈਨੇਜਮੈਂਟ ਵਿਭਾਗ ਦੀ ਪ੍ਰੋ . ਡਾ . ਸੋਨਿਆ ਚਾਵਲਾ ਨੇ ਮੁੱਖ ਬੁਲਾਰੇ ਦੇ ਰੂਪ ਵਿੱਚ ਸ਼ਿਰਕਤ ਕੀਤੀ । ਵਿਭਾਗ ਦੇ ਮੁੱਖੀ ਪ੍ਰੋ . ਨਰੇਸ਼ ਮਲਹੋਤਰਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ । ਡਾ . ਸੋਨੀਆ ਚਾਵਲਾ ਨੇ ਪੂਰੀ ਉੱਦਮਤਾ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਨਵੇਂ ਕਾਰੋਬਾਰੀ ਵਿਚਾਰ ਪੈਦਾ ਕਰਨ , ਕਾਰੋਬਾਰੀ ਪਿਚਿੰਗ , ਪ੍ਰੋਟੋਟਾਈਪ ਪ੍ਰਮਾਣਿਕਤਾ ਅਤੇ ਸ਼ੁਰੂਆਤੀ ਪੜ੍ਹਾਅ ਦੇ ਵਪਾਰੀਕਰਨ ਵਰਗੇ ਮੁੱਖ ਪਹਿਲੂਆਂ ਬਾਰੇ ਵਿਹਾਰਕ ਸਮਝ ਪ੍ਰਦਾਨ ਕੀਤੀ । ਕਾਲਜ ਦੇ ਪ੍ਰਿੰਸੀਪਲ ਡਾ . ਪ੍ਰਦੀਪ ਭੰਡਾਰੀ ਨੇ ਇਸ ਸਾਰਥਕ ਅਤੇ ਜਾਣਕਾਰੀ ਭਰਪੂਰ ਸੈਮੀਨਾਰ ਦੇ ਅਯੋਜਨ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕਿਹਾ ਕਿ ਨੌਜਵਾਨ ਗ੍ਰੇਜੂਏਟਾਂ ਵਿੱਚ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਵਿਕਸਤ ਕਰਨਾ ਸਮੇਂ ਦੀ ਇੱਕ ਮਹੱਤਵਪੂਰਨ ਲੋੜ ਹੈ । ਸੈਮੀਨਾਰ ਦੀ ਸਮਾਪਤੀ ਪ੍ਰੋ . ਰਜਨੀ ਧੀਰ ਦੁਆਰਾ ਪੇਸ਼ ਕੀਤੇ ਗਏ ਰਸਮੀ ਧੰਨਵਾਦ ਮਤੇ ਲਾਲ ਹੋਈ ।