ਬਹੁਜਨ ਸਮਾਜ ਪਾਰਟੀ ਵਲੋਂ ਕੀਤੀ ਜਾ ਰਹੀ ਰੈਲੀ ਨੇ ਵਿਰੋਧੀ ਪਾਰਟੀਆਂ ਦੀ ਚਿੰਤਾ ਵਧਾਈ - ਰਾਮ ਸਿੰਘ
ਚੁਗਿੱਟੀ/ਜੰਡੂਸਿੰਘਾ, 16 ਨਵੰਬਰ (ਨਰਿੰਦਰ ਲਾਗੂ) ਬਹੁਜਨ ਸਮਾਜ ਪਾਰਟੀ. ਪੰਜਾਬ ਵਲੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ’ਤੇ ਇੱਕ ਵਿਸ਼ਾਲ ਰੈਲੀ ਫਿਲੌਰ ਵਿਖੇ ਕੀਤੀ ਜਾ ਰਹੀ ਹੈ।
ਚੁਗਿੱਟੀ/ਜੰਡੂਸਿੰਘਾ, 16 ਨਵੰਬਰ (ਨਰਿੰਦਰ ਲਾਗੂ) ਬਹੁਜਨ ਸਮਾਜ ਪਾਰਟੀ.ਪੰਜਾਬ ਵਲੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ’ਤੇ ਇੱਕ ਵਿਸ਼ਾਲ ਰੈਲੀ ਫਿਲੌਰ ਵਿਖੇ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਮੁੱਖ ਮਹਿਮਾਨ ਨੈਸ਼ਨਲ ਕਨਵੀਨਰ ਅਕਾਸ਼ ਅਨੰਦ ਹੋਣਗੇ । ਇਸ ਸਬੰਧ ਵਿੱਚ ਇੱਕ ਵਿਸੇਸ਼ ਮੀਟਿੰਗ ਰਾਮ ਸਿੰਘ ਬੋਲੀਨਾ ਸੀਨੀਅਰ ਆਗੂ ਬਹੁਜਨ ਸਮਾਜ ਪਾਰਟੀ.ਪੰਜਾਬ ਦੇ ਗ੍ਰਹਿ ਬੋਲੀਨਾ ਦੁਆਬਾ ਵਿਖੇ ਹੋਈ। ਮੀਟਿੰਗ ਵਿੱਚ 26 ਨਵੰਬਰ ਦੀ ਰੈਲੀ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਵਰਕਰਾਂ ਨੂੰ ਰੈਲੀ ਵਿੱਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਰਾਮ ਸਿੰਘ ਬੋਲੀਨਾ ਨੇ ਕਿਹਾ ਕਿ ਇਹ ਰੈਲੀ ਆ ਰਹੀਆਂ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ। ਰੈਲੀ ਨੂੰ ਸਫਲ ਬਣਾਉਣ ਲਈ ਮਨੋਹਰ ਲਾਲ ਪ੍ਰਧਾਨ ਹਲਕਾ ਸੈਂਟਰਲ ਵਿਧਾਨ ਸਭਾ, ਬਿੰਦਰ ਲਾਖਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਸਹਿਰੀ, ਕੇਵਲ ਭੱਟੀ ਪ੍ਰਧਾਨ ਜਲੰਧਰ ਸਹਿਰੀ, ਸੁਨੀਲ ਬਾਘਾ ਜਰਨਲ ਸਕੱਤਰ ਕੇਂਦਰੀ ਵਿਧਾਨ ਸਭਾ, ਸਤਨਾਮ ਸੀਨੀ: ਆਗੂ ਬਹੁਜਨ ਸਮਾਜ ਪਾਰਟੀ ਜਲੰਧਰ ਦਿਹਾਤੀ ,ਦੀਪਾ ਬੜਿੰਗ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਵਿਧਾਨ ਸਭਾ,ਆਰ ਐਮ ਜੌਨ ਲੁਧਿਆਣਾ, ਦਲੀਪ ਕੁਮਾਰ ਬਾਘਾ, ਸਰਵਣ ਦਾਸ ਫੌਜੀ ਅਤੇ ਰਜਿੰਦਰ ਜੋਧਾ ਵਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ।