11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਲਤੀਫਪੁਰਾ ਸਕੀਮ ’ਚ ਕਬਜ਼ਾ ਹਟਾਉਣ ਲਈ ਟਰੱਸਟ ਨੂੰ ਪੁਲਿਸ ਫੋਰਸ ਦੀ ਉਡੀਕ

ਲਤੀਫਪੁਰਾ ਵਿਚ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਖਾਲੀ ਕਰਵਾਈ ਗਈ 110 ਏਕੜ ਸਕੀਮ ਵਿਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਕੀਮ ਵਿਚ ਬਾਕੀ ਰਹਿੰਦੇ ਕਬਜ਼ਾਧਾਰੀਆਂ ਨੂੰ ਕਬਜ਼ਾ ਖਾਲੀ ਕਰਨ ਲਈ 5 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 11-11-2026
ਲਤੀਫਪੁਰਾ ਵਿਚ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਖਾਲੀ ਕਰਵਾਈ ਗਈ 110 ਏਕੜ ਸਕੀਮ ਵਿਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਕੀਮ ਵਿਚ ਬਾਕੀ ਰਹਿੰਦੇ ਕਬਜ਼ਾਧਾਰੀਆਂ ਨੂੰ ਕਬਜ਼ਾ ਖਾਲੀ ਕਰਨ ਲਈ 5 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਸਬੰਧੀ ਟਰੱਸਟ ਵਲੋਂ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਆਪਣੇ ਪੱਧਰ ’ਤੇ ਕਬਜ਼ੇ ਖਾਲੀ ਕਰਨ ਲਈ ਕਿਹਾ ਗਿਆ ਸੀ। ਟਰੱਸਟ ਦੇ ਸੂਤਰਾਂ ਅਨੁਸਾਰ 5 ਨਵੰਬਰ ਨੂੰ ਬਾਕੀ ਰਹਿੰਦੇ ਕਬਜ਼ੇ ਇਸ ਲਈ ਨਹੀਂ ਹਟਾਏ ਜਾ ਸਕੇ ਕਿਉਂਕਿ ਉਸ ਦਿਨ ਸ਼ਹਿਰ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰ ਗਈ ਸੀ, ਜਿਸ ਕਾਰਨ ਪੁਲਿਸ ਫੋਰਸ ਉਪਲਬਧ ਨਹੀਂ ਹੋ ਸਕੀ। ਟਰੱਸਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਫੋਰਸ ਮੁਹੱਈਆ ਕਰਵਾਉਣ ਲਈ ਨਵੀਂ ਤਾਰੀਖ ਦਿੱਤੇ ਜਾਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕੇਗੀ। ਸਾਰਾ ਕਬਜ਼ਾ ਹੱਟਣ ਤੋਂ ਬਾਅਦ ਟਰੱਸਟ ਵਲੋਂ ਇਸ ਸਕੀਮ ਵਿਚ ਵਿਕਾਸ ਦੇ ਕੰਮ ਸ਼ੁਰੂ ਕੀਤੇ ਜਾਣਗੇ। ਟਰੱਸਟ ਮੁਤਾਬਕ ਇਸ ਜ਼ਮੀਨ ’ਤੇ ਉਸ ਨੂੰ 100 ਕਰੋੜ ਰੁਪਏ ਦੇ ਕਰੀਬ ਮਾਲੀਆ ਮਿਲਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਸੂਰਿਆ ਇਨਕਲੇਵ ਐਕਸਟੈਨਸ਼ਨ ਦੀਆਂ 70 ਕਰੋੜ ਦੀਆਂ ਜਾਇਦਾਦਾਂ ਦੀ ਟਰੱਸਟ ਕਰਵਾਏਗਾ ਈ-ਬੋਲੀ ਕੁਝ ਦਿਨ ਪਹਿਲਾਂ ਟਰੱਸਟ ਵੇਚ... ਅਗਲੀ ਖ਼ਬਰ ਕਾਰ ਦੀ ਚਾਬੀ ਨਾ ਦੇਣ ’ਤੇ ਜਵਾਈ ਨੇ ਸਹੁਰੇ ਘਰ ਚਲਾਈਆਂ ਗੋਲੀਆਂ, ਸਹੁਰਾ ਜ਼ਖ਼ਮੀ
Ad Position 24